ਲਖਨਊ ਸੁਪਰਜਾਇੰਟਸ ਨੂੰ ਹਾਰਿਆ ਹੋਇਆ ਮੈਚ ਜਿਤਾਉਣ ਵਾਲੇ ਮੁਕੁਲ ਚੌਧਰੀ ’ਤੇ ਟੀਮ ਦੇ ਮਾਲਕ ਸੰਜੀਵ ਗੋਇਨਕਾ ਮਿਹਰਬਾਨ ਹੋ ਗਏ ਹਨ। ਮੁਕੁਲ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਮੈਚ ਵਿੱਚ ਟੀਮ ਨੂੰ ਜਿੱਤ ਦਿਵਾਈ। ਇਸ ਮੈਚ ਵਿੱਚ ਕੋਲਕਾਤਾ ਦੀ ਜਿੱਤ ਲਗਪਗ ਤੈਅ ਲੱਗ ਰਹੀ ਸੀ, ਪਰ ਮੁਕੁਲ ਨੇ ਸਾਰੀ ਬਾਜ਼ੀ ਪਲਟ ਦਿੱਤੀ। ਉਨ੍ਹਾਂ ਦੀ ਇਸ ਪਾਰੀ ਨੂੰ ਦੇਖਦੇ ਹੋਏ ਸੰਜੀਵ ਗੋਇਨਕਾ ਨੇ ਉਨ੍ਹਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ।

ਮੁਕੁਲ ਨੂੰ ਮਿਲਿਆ ਤੋਹਫ਼ਾ
ਸੰਜੀਵ ਗੋਇਨਕਾ ਮੁਕੁਲ ਦੀ ਪਾਰੀ ਤੋਂ ਬੇਹੱਦ ਖੁਸ਼ ਨਜ਼ਰ ਆਏ। ਮੈਚ ਤੋਂ ਬਾਅਦ ਉਨ੍ਹਾਂ ਨੇ ਮੁਕੁਲ ਨੂੰ ਗਲੇ ਲਗਾਇਆ ਅਤੇ ਜੰਮ ਕੇ ਤਾਰੀਫ਼ ਕੀਤੀ। ਹੁਣ ਸੰਜੀਵ ਨੇ ਮੁਕੁਲ ਨੂੰ ਇੱਕ ਖ਼ਾਸ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਆਈਪੀਐਲ ਦੀਆਂ ਖ਼ਬਰਾਂ ਮੁਤਾਬਕ, ਸੰਜੀਵ ਗੋਇਨਕਾ ਨੇ ਮੁਕੁਲ ਨੂੰ ਮਰਸਡੀਜ਼ ਬੈਂਜ਼ ਮੇਬੈਕ ਜੀਐਲਐਸ (Mercedes-Benz Maybach GLS) ਦੇਣ ਦਾ ਫੈਸਲਾ ਕੀਤਾ ਹੈ। ਇਸ ਕਾਰ ਦੀ ਕੀਮਤ 4.10 ਕਰੋੜ ਰੁਪਏ ਹੈ। ਮੁਕੁਲ ਨੂੰ ਇਹ ਤੋਹਫ਼ਾ ਮਿਲਣਾ ਬਹੁਤ ਵੱਡੀ ਗੱਲ ਹੈ। ਇਹ ਦੱਸਦਾ ਹੈ ਕਿ ਉਨ੍ਹਾਂ ਦੀ ਪਾਰੀ ਕਿਸ ਪੱਧਰ ਦੀ ਸੀ।
ਮੁਕੁਲ ਨੇ ਮੁਸ਼ਕਲ ਸਮੇਂ ਵਿੱਚ ਇੱਕ ਪਾਸੇ ਖੜ੍ਹੇ ਰਹਿ ਕੇ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਦੀ ਇਹ ਪਾਰੀ ਇੱਕਤਰਫਾ ਰਹੀ, ਜਿਸ ਨੇ ਕੋਲਕਾਤਾ ਦੇ ਮੂੰਹੋਂ ਜਿੱਤ ਖੋਹ ਲਈ। ਇਸ ਪਾਰੀ ਤੋਂ ਬਾਅਦ ਮੁਕੁਲ ਹੁਣ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਗਏ ਹਨ।
ਪਿਤਾ ਨੂੰ ਕੀਤਾ ਯਾਦ
ਮੁਕੁਲ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦ ਮੈਚ' ਚੁਣਿਆ ਗਿਆ। ਮੈਚ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਨੇ ਧਾਰ ਲਿਆ ਸੀ ਕਿ ਉਨ੍ਹਾਂ ਦਾ ਬੇਟਾ ਕ੍ਰਿਕਟਰ ਬਣੇਗਾ। ਮੁਕੁਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਬੇਹੱਦ ਸੰਘਰਸ਼ ਕਰਦੇ ਹੋਏ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।