ਵਰੁਣ ਐਰੋਨ ਬਣੇ 'ਫ਼ਰਿਸ਼ਤਾ' ਪ੍ਰਫੁੱਲ ਨੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਆਪਣੇ ਪਹਿਲੇ ਹੀ ਓਵਰ ਵਿੱਚ ਤਿੰਨ ਵਿਕਟਾਂ ਝਟਕ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਕਰੀਬ ਢਾਈ ਸਾਲ ਪਹਿਲਾਂ ਹਿੰਗੇ ਨੂੰ ਪਿੱਠ ਵਿੱਚ 'ਸਟ੍ਰੈਸ ਫਰੈਕਚਰ' ਹੋਇਆ ਸੀ। ਉਸ ਮੁਸ਼ਕਲ ਦੌਰ ਵਿੱਚ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਵਰੁਣ ਐਰੋਨ ਨੇ ਉਸਦਾ ਹੱਥ ਫੜਿਆ।

ਨਵੀਂ ਦਿੱਲੀ : ਜਦੋਂ ਕਰੀਅਰ ਡਗਮਗਾ ਰਿਹਾ ਹੋਵੇ ਤਾਂ ਸਿਰਫ਼ ਪ੍ਰਤਿਭਾ ਹੀ ਨਹੀਂ, ਸਗੋਂ ਕਿਸੇ ਤਜ਼ਰਬੇਕਾਰ ਦਾ ਭਰੋਸਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹਾ ਹੀ ਭਰੋਸਾ ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਨੌਜਵਾਨ ਭਾਰਤੀ ਗੇਂਦਬਾਜ਼ ਪ੍ਰਫੁੱਲ ਹਿੰਗੇ ਨੂੰ ਦਿੱਤਾ, ਜਦੋਂ ਪਿੱਠ ਦੀ ਗੰਭੀਰ ਸੱਟ ਕਾਰਨ ਉਸਦਾ ਕਰੀਅਰ ਖ਼ਤਮ ਹੋਣ ਦੇ ਕੰਢੇ ਸੀ। ਮੁਸ਼ਕਲਾਂ ਨਾਲ ਲੜ ਕੇ ਵਾਪਸੀ ਕਰਨ ਵਾਲੇ ਹਿੰਗੇ ਦਾ ਆਈ.ਪੀ.ਐੱਲ. (IPL) ਡੈਬਿਊ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਵਰੁਣ ਐਰੋਨ ਬਣੇ 'ਫ਼ਰਿਸ਼ਤਾ' ਪ੍ਰਫੁੱਲ ਨੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਆਪਣੇ ਪਹਿਲੇ ਹੀ ਓਵਰ ਵਿੱਚ ਤਿੰਨ ਵਿਕਟਾਂ ਝਟਕ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਕਰੀਬ ਢਾਈ ਸਾਲ ਪਹਿਲਾਂ ਹਿੰਗੇ ਨੂੰ ਪਿੱਠ ਵਿੱਚ 'ਸਟ੍ਰੈਸ ਫਰੈਕਚਰ' ਹੋਇਆ ਸੀ। ਉਸ ਮੁਸ਼ਕਲ ਦੌਰ ਵਿੱਚ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਵਰੁਣ ਐਰੋਨ ਨੇ ਉਸਦਾ ਹੱਥ ਫੜਿਆ। ਪ੍ਰਫੁੱਲ ਦੇ ਪਿਤਾ ਪ੍ਰਕਾਸ਼ ਹਿੰਗੇ ਅਨੁਸਾਰ, ਜਦੋਂ ਸਾਨੂੰ ਲੱਗਿਆ ਕਿ ਕਰੀਅਰ ਖ਼ਤਮ ਹੋ ਗਿਆ ਹੈ ਤਾਂ ਵਰੁਣ ਐਰੋਨ ਇੱਕ ਫ਼ਰਿਸ਼ਤੇ ਵਾਂਗ ਆਏ ਅਤੇ ਪ੍ਰਫੁੱਲ ਨੂੰ ਉਸ ਸੰਕਟ ਵਿੱਚੋਂ ਬਾਹਰ ਕੱਢਿਆ।
ਮੈਕਗ੍ਰਾ ਨੇ ਆਸਟ੍ਰੇਲੀਆ ਬੁਲਾ ਕੇ ਦਿੱਤੀ ਟ੍ਰੇਨਿੰਗ ਸੱਟ ਤੋਂ ਉਭਰਨ ਤੋਂ ਬਾਅਦ ਗਲੇਨ ਮੈਕਗ੍ਰਾ ਪ੍ਰਫੁੱਲ ਦੀ ਲਾਈਨ-ਲੈਂਥ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸਨੂੰ ਆਸਟ੍ਰੇਲੀਆ ਬੁਲਾ ਲਿਆ। ਉੱਥੇ ਬ੍ਰਿਸਬੇਨ ਵਿੱਚ 'ਕ੍ਰਿਕਟ ਆਸਟ੍ਰੇਲੀਆ' ਦੇ ਨੈਸ਼ਨਲ ਸੈਂਟਰ ਵਿੱਚ ਤਿੰਨ ਹਫ਼ਤਿਆਂ ਤੱਕ ਟ੍ਰੇਨਿੰਗ ਦਿੱਤੀ ਗਈ, ਜਿਸਦਾ ਪੂਰਾ ਖ਼ਰਚਾ MRF ਪੇਸ ਫਾਊਂਡੇਸ਼ਨ ਨੇ ਚੁੱਕਿਆ।
ਪਹਿਲੇ ਹੀ ਓਵਰ ਵਿੱਚ ਰਚਿਆ ਇਤਿਹਾਸ 24 ਸਾਲਾ ਪ੍ਰਫੁੱਲ ਹਿੰਗੇ IPL ਇਤਿਹਾਸ ਦੇ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਆਪਣੇ ਪਹਿਲੇ ਹੀ ਮੈਚ ਦੇ ਪਹਿਲੇ ਓਵਰ ਵਿੱਚ 3 ਵਿਕਟਾਂ ਲਈਆਂ। ਉਨ੍ਹਾਂ ਨੇ ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ ਅਤੇ ਲੁਹਾਨ ਡ੍ਰੀ ਪ੍ਰੀਟੋਰੀਅਸ ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਪਤਾਨ ਰਿਆਨ ਪਰਾਗ ਦੀ ਵਿਕਟ ਵੀ ਲਈ।
ਸਧਾਰਨ ਪਰਿਵਾਰ ਤੋਂ ਸਟਾਰ ਬਣਨ ਤੱਕ ਦਾ ਸਫ਼ਰ ਨਾਗਪੁਰ ਦੇ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪ੍ਰਫੁੱਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਹੀ ਕ੍ਰਿਕਟ ਦਾ ਦੀਵਾਨਾ ਸੀ। ਉਹ ਸਾਰਾ ਦਿਨ ਗਲੀਆਂ ਵਿੱਚ ਕ੍ਰਿਕਟ ਖੇਡਦਾ ਸੀ। ਅਕੈਡਮੀ ਜਾਣ ਤੋਂ ਬਾਅਦ ਉਸਨੇ ਮੈਦਾਨ ਨੂੰ ਹੀ ਆਪਣਾ ਘਰ ਬਣਾ ਲਿਆ। ਅੱਜ ਉਸੇ ਮਿਹਨਤ ਅਤੇ ਜਿੱਦ ਨੇ ਉਸਨੂੰ ਆਈ.ਪੀ.ਐੱਲ. ਦਾ ਉੱਭਰਦਾ ਸਿਤਾਰਾ ਬਣਾ ਦਿੱਤਾ ਹੈ।