Palash Muchhal ਬਿਸਤਰ 'ਤੇ ਦੂਜੀ ਔਰਤ ਨਾਲ ਰੰਗੇ ਹੱਥੀਂ ਫੜਿਆ ਗਿਆ, Smriti Mandhana ਦੇ ਬਚਪਨ ਦੇ ਦੋਸਤ ਦਾ ਵੱਡਾ ਖੁਲਾਸਾ
34 ਸਾਲਾ ਵਿਦਨਯਨ ਮਾਨੇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਹ ਰਿਸ਼ਤਾ ਵਿਆਹ ਦੀਆਂ ਰਸਮਾਂ ਦੌਰਾਨ ਵਾਪਰੀ ਇੱਕ ਘਟਨਾ ਕਾਰਨ ਟੁੱਟਿਆ, "ਮੈਂ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਸੀ ਜਦੋਂ ਪਲਾਸ਼ ਨੂੰ ਇੱਕ ਹੋਰ ਔਰਤ ਨਾਲ ਬਿਸਤਰ 'ਤੇ ਰੰਗੇ ਹੱਥੀਂ ਫੜਿਆ ਗਿਆ
Publish Date: Sat, 24 Jan 2026 10:56 AM (IST)
Updated Date: Sat, 24 Jan 2026 11:01 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁੱਛਲ ਦਾ ਵਿਆਹ ਟੁੱਟਣ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਕਾਰਨ ਸਾਹਮਣੇ ਆਇਆ ਹੈ। ਸਮ੍ਰਿਤੀ ਦੇ ਬਚਪਨ ਦੇ ਦੋਸਤ ਵਿਦਨਯਨ ਮਾਨੇ ਨੇ ਪਲਾਸ਼ 'ਤੇ ਬੇਵਫਾਈ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ ਹਨ।
ਮਾਨੇ ਨੇ ਦਾਅਵਾ ਕੀਤਾ ਹੈ ਕਿ ਪਲਾਸ਼ ਨੇ ਇੱਕ ਅਣ-ਰਿਲੀਜ਼ ਫਿਲਮ ਪ੍ਰੋਜੈਕਟ ਦੇ ਨਾਮ 'ਤੇ ਉਸ ਨਾਲ 40 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸ ਸਬੰਧੀ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਵਿਆਹ ਟੁੱਟਣ ਦਾ ਅਸਲ ਕਾਰਨ
ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਮੁੱਛਲ ਦਾ ਵਿਆਹ 23 ਨਵੰਬਰ 2025 ਨੂੰ ਹੋਣਾ ਤੈਅ ਸੀ। ਪਹਿਲਾਂ ਪਰਿਵਾਰਕ ਸਿਹਤ ਦਾ ਹਵਾਲਾ ਦੇ ਕੇ ਵਿਆਹ ਮੁਲਤਵੀ ਕੀਤਾ ਗਿਆ ਅਤੇ ਦਸੰਬਰ 2025 ਵਿੱਚ ਇਸ ਨੂੰ ਅਧਿਕਾਰਤ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ।
34 ਸਾਲਾ ਵਿਦਨਯਨ ਮਾਨੇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਹ ਰਿਸ਼ਤਾ ਵਿਆਹ ਦੀਆਂ ਰਸਮਾਂ ਦੌਰਾਨ ਵਾਪਰੀ ਇੱਕ ਘਟਨਾ ਕਾਰਨ ਟੁੱਟਿਆ, "ਮੈਂ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਸੀ ਜਦੋਂ ਪਲਾਸ਼ ਨੂੰ ਇੱਕ ਹੋਰ ਔਰਤ ਨਾਲ ਬਿਸਤਰ 'ਤੇ ਰੰਗੇ ਹੱਥੀਂ ਫੜਿਆ ਗਿਆ। ਉਹ ਬਹੁਤ ਭਿਆਨਕ ਸੀਨ ਸੀ। ਉਸ ਸਮੇਂ ਭਾਰਤੀ ਮਹਿਲਾ ਕ੍ਰਿਕਟਰਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਇਹ ਪੂਰਾ ਪਰਿਵਾਰ ਧੋਖੇਬਾਜ਼ ਹੈ।" — ਵਿਦਨਯਨ ਮਾਨੇ
ਪੈਸਿਆਂ ਦੀ ਹੇਰਾਫੇਰੀ ਤੇ ਬਲੈਕਮੇਲਿੰਗ ਦੇ ਦੋਸ਼
ਮਾਨੇ ਅਨੁਸਾਰ, ਉਹ ਮੰਧਾਨਾ ਪਰਿਵਾਰ ਰਾਹੀਂ ਹੀ ਪਲਾਸ਼ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ ਦੋਸ਼ ਲਾਇਆ ਕਿ, ਪਲਾਸ਼ ਨੇ ਉਸ ਨੂੰ ਫਿਲਮ ਵਿੱਚ ਨਿਵੇਸ਼ ਕਰਨ ਲਈ ਕਿਹਾ ਸੀ ਪਰ ਪੈਸੇ ਵਾਪਸ ਨਹੀਂ ਕੀਤੇ। ਪਲਾਸ਼ ਦੀ ਮਾਂ (ਅਮੀਤਾ ਮੁੱਛਲ) ਨੇ ਉਸ 'ਤੇ ਹੋਰ 10 ਲੱਖ ਰੁਪਏ ਨਿਵੇਸ਼ ਕਰਨ ਲਈ ਦਬਾਅ ਪਾਇਆ ਅਤੇ ਅਜਿਹਾ ਨਾ ਕਰਨ 'ਤੇ ਪੁਰਾਣੇ ਪੈਸੇ ਨਾ ਮਿਲਣ ਦੀ ਧਮਕੀ ਦਿੱਤੀ। ਵਿਆਹ ਟੁੱਟਣ ਤੋਂ ਬਾਅਦ ਪਲਾਸ਼ ਦੇ ਪਰਿਵਾਰ ਨੇ ਉਸ ਨੂੰ ਹਰ ਜਗ੍ਹਾ ਤੋਂ ਬਲਾਕ ਕਰ ਦਿੱਤਾ।
ਪਲਾਸ਼ ਮੁੱਛਲ ਦਾ ਜਵਾਬ
ਇਨ੍ਹਾਂ ਦੋਸ਼ਾਂ 'ਤੇ ਪਲਾਸ਼ ਮੁੱਛਲ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਲਿਖਿਆ, "ਵਿਦਨਯਨ ਮਾਨੇ ਦੁਆਰਾ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਅਤੇ ਗਲਤ ਹਨ। ਇਹ ਮੇਰੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਮੇਰੇ ਵਕੀਲ ਇਸ ਮਾਮਲੇ ਨੂੰ ਕਾਨੂੰਨੀ ਤਰੀਕੇ ਨਾਲ ਦੇਖ ਰਹੇ ਹਨ।"