ਲਖਨਊ ਸੁਪਰ ਜਾਇੰਟਸ ਦਾ ਆਈਪੀਐਲ 2025 ਵਿੱਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਫ੍ਰੈਂਚਾਈਜ਼ੀ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ਵਿੱਚ ਆਪਣੀ ਟੀਮ ਨਾਲ ਜੋੜਿਆ ਸੀ, ਪਰ ਲਖਨਊ ਪਲੇਅ-ਆਫ ਤੱਕ ਨਹੀਂ ਪਹੁੰਚ ਸਕੀ। ਆਈਪੀਐਲ 2026 ਵਿੱਚ ਟੀਮ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗੀ। 2022 ਤੋਂ ਲਖਨਊ ਦੀ ਟੀਮ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਕਈ ਵਾਰ ਪਲੇਅ-ਆਫ ਵਿੱਚ ਪਹੁੰਚੇ, ਪਰ ਫਾਈਨਲ ਤੱਕ ਦਾ ਸਫ਼ਰ ਤੈਅ ਨਹੀਂ ਕਰ ਸਕੇ।

LSG ਦਾ IPL 2026 ’ਚ ਪਹਿਲਾ ਮੈਚ
ਪੰਤ ਦੀ ਕਪਤਾਨੀ ਵਾਲੀ ਲਖਨਊ ਦੀ ਟੀਮ ਆਈਪੀਐਲ 2026 ਵਿੱਚ ਆਪਣੀ ਮੁਹਿੰਮ ਦਾ ਆਗਾਜ਼ 1 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਕਰੇਗੀ। ਇਹ ਮੁਕਾਬਲਾ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਲਖਨਊ ਦੀ ਤਾਕਤ
ਲਖਨਊ ਦੀ ਤਾਕਤ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਹੀ ਸ਼ਾਨਦਾਰ ਹਨ। ਲਖਨਊ ਦੀ ਟੀਮ ਵਿੱਚ ਕਪਤਾਨ ਰਿਸ਼ਭ ਪੰਤ, ਐਡਨ ਮਾਰਕਰਮ, ਮਿਸ਼ੇਲ ਮਾਰਸ਼ ਅਤੇ ਨਿਕੋਲਸ ਪੂਰਨ ਵਰਗੇ ਬੱਲੇਬਾਜ਼ ਹਨ, ਜੋ ਕਿਸੇ ਵੀ ਟੀਮ ਦੀ ਗੇਂਦਬਾਜ਼ੀ 'ਤੇ ਹਾਵੀ ਹੋ ਸਕਦੇ ਹਨ। ਗੇਂਦਬਾਜ਼ੀ ਵਿੱਚ ਵਾਨਿੰਦੂ ਹਸਰੰਗਾ, ਮੁਹੰਮਦ ਸ਼ਮੀ, ਮਯੰਕ ਯਾਦਵ ਅਤੇ ਐਨਰਿਕ ਨੋਰਟਜੇ ਵਰਗੇ ਗੇਂਦਬਾਜ਼ ਸ਼ਾਮਲ ਹਨ, ਜੋ ਬੱਲੇਬਾਜ਼ਾਂ ਦੇ ਨੱਕ ਵਿੱਚ ਦਮ ਕਰ ਸਕਦੇ ਹਨ।
IPL 2026 ਲਈ ਲਖਨਊ ਦਾ ਸ਼ਡਿਊਲ
1 ਅਪ੍ਰੈਲ 2026: LSG ਬਨਾਮ DC — ਸ਼ਾਮ 7:30 ਵਜੇ, ਲਖਨਊ
5 ਅਪ੍ਰੈਲ 2026: SRH ਬਨਾਮ LSG — ਦੁਪਹਿਰ 3:30 ਵਜੇ, ਹੈਦਰਾਬਾਦ
9 ਅਪ੍ਰੈਲ 2026: KKR ਬਨਾਮ LSG — ਸ਼ਾਮ 7:30 ਵਜੇ, ਕੋਲਕਾਤਾ
12 ਅਪ੍ਰੈਲ 2026: LSG ਬਨਾਮ GT — ਦੁਪਹਿਰ 3:30 ਵਜੇ, ਲਖਨਊ
IPL 2026 ਲਈ ਲਖਨਊ ਦਾ ਸਕੁਐਡ (Squad)
ਰਿਸ਼ਭ ਪੰਤ (ਕਪਤਾਨ), ਨਿਕੋਲਸ ਪੂਰਨ (ਉਪ-ਕਪਤਾਨ), ਡੇਵਿਡ ਮਿਲਰ, ਐਡਨ ਮਾਰਕਰਮ, ਮਿਸ਼ੇਲ ਮਾਰਸ਼, ਮੁਹੰਮਦ ਸ਼ਮੀ, ਮਯੰਕ ਯਾਦਵ, ਆਵੇਸ਼ ਖਾਨ, ਐਨਰਿਕ ਨੋਰਟਜੇ, ਵਾਨਿੰਦੂ ਹਸਰੰਗਾ, ਆਯੂਸ਼ ਬਡੋਨੀ, ਅਬਦੁਲ ਸਮਦ, ਆਰੀਅਨ ਜੁਆਲ,
ਹਿੰਮਤ ਸਿੰਘ, ਮੈਥਿਊ ਬ੍ਰੀਟਜ਼ਕੇ, ਸ਼ਾਹਬਾਜ਼ ਅਹਿਮਦ, ਯੁਵਰਾਜ ਚੌਧਰੀ, ਰਾਜਵਰਧਨ ਹੰਗਰਗੇਕਰ, ਅਰਸ਼ਿਨ ਕੁਲਕਰਨੀ, ਅਰਜੁਨ ਤੇਂਦੁਲਕਰ ਤੇ ਜੋਸ਼ ਇੰਗਲਿਸ।