ਦਿੱਲੀ ਕੈਪੀਟਲਸ ਤੋਂ ਮਿਲੀ ਹਾਰ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਦਾ ਕਪਤਾਨ ਰਿਸ਼ਭ ਪੰਤ ਅਤੇ ਹੈੱਡ ਕੋਚ ਜਸਟਿਨ ਲੈਂਗਰ ਨਾਲ ਗੱਲਬਾਤ ਕਰਨਾ ਕਾਫ਼ੀ ਚਰਚਾ ਵਿੱਚ ਹੈ। ਸੰਜੀਵ ਅਤੇ ਪੰਤ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ 2024 ਦੇ ਕੇ.ਐਲ. ਰਾਹੁਲ ਵਾਲੇ ਵਿਵਾਦ ਨਾਲ ਜੋੜ ਕੇ ਦੇਖ ਰਹੇ ਹਨ। ਉਸ ਸਮੇਂ ਲਖਨਊ ਦੇ ਮਾਲਕ ਨੇ ਟੀਮ ਦੀ ਹਾਰ ਤੋਂ ਬਾਅਦ ਵਿਚਕਾਰ ਮੈਦਾਨ ਵਿੱਚ ਰਾਹੁਲ 'ਤੇ ਆਪਣੀ ਭੜਾਸ ਕੱਢੀ ਸੀ।

I told you this guy @DrSanjivGoenka owner of @LucknowIPL is a complete looser and joker of the highest order - i am seriously embarrassed with his behaviour. I created the @IPL for fans and players alike. Not for this to happen every time every year. If I was still Chairman and… https://t.co/5mHzg8RAY1
— Lalit Kumar Modi (@LalitKModi) April 2, 2026
ਲਲਿਤ ਮੋਦੀ ਦਾ ਸੰਜੀਵ ਗੋਇਨਕਾ 'ਤੇ ਤਿੱਖਾ ਹਮਲਾ: "ਤੁਸੀਂ ਖੇਡ ਲਈ ਜ਼ਹਿਰ ਹੋ"
ਸੋਸ਼ਲ ਮੀਡੀਆ 'ਤੇ ਲਖਨਊ ਸੁਪਰ ਜਾਇੰਟਸ (LSG) ਦੀ ਸਫ਼ਾਈ ਦੇ ਬਾਵਜੂਦ ਪ੍ਰਸ਼ੰਸਕ ਸੰਜੀਵ ਗੋਇਨਕਾ ਦੇ ਵਤੀਰੇ ਤੋਂ ਖ਼ੁਸ਼ ਨਹੀਂ ਹਨ। ਇਸ ਦੌਰਾਨ IPL ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ 'X' 'ਤੇ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਲਲਿਤ ਮੋਦੀ ਦਾ ਬਿਆਨ,
"ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸੰਜੀਵ ਗੋਇਨਕਾ, ਜੋ ਲਖਨਊ ਸੁਪਰ ਜਾਇੰਟਸ ਦਾ ਮਾਲਕ ਹੈ, ਇੱਕ ਲੂਜ਼ਰ ਅਤੇ ਜੋਕਰ ਹੈ। ਮੈਂ ਉਸ ਦੇ ਵਤੀਰੇ ਤੋਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਮੈਂ IPL ਪ੍ਰਸ਼ੰਸਕਾਂ ਅਤੇ ਖਿਡਾਰੀਆਂ ਲਈ ਬਣਾਇਆ ਸੀ, ਨਾ ਕਿ ਇਸ ਲਈ ਕਿ ਹਰ ਸਾਲ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿਣ। ਜੇਕਰ ਮੈਂ ਅੱਜ ਚੇਅਰਮੈਨ ਜਾਂ ਕਮਿਸ਼ਨਰ ਹੁੰਦਾ, ਤਾਂ ਮੈਂ ਉਸ 'ਤੇ ਤੁਰੰਤ ਬੈਨ ਲਗਾ ਦਿੱਤਾ ਹੁੰਦਾ ਅਤੇ ਉਸ ਤੋਂ ਟੀਮ ਦੀ ਮਾਲਕੀ ਹਮੇਸ਼ਾ ਲਈ ਖੋਹ ਲਈ ਹੁੰਦੀ। ਉਹ ਪੂਰੀ ਤਰ੍ਹਾਂ ਇੱਕ ਹੰਕਾਰੀ ਜੋਕਰ ਹੈ। ਫਰੈਂਚਾਇਜ਼ੀ ਸਮਝੌਤੇ ਵਿੱਚ ਅਜਿਹੀਆਂ ਹਰਕਤਾਂ ਲਈ ਨਿਯਮ ਮੌਜੂਦ ਹੈ। BCCI ਇਸ ਨੂੰ ਲਾਗੂ ਕਰੇ ਅਤੇ ਖੇਡ ਦੀ ਮਰਿਯਾਦਾ ਨੂੰ ਸਭ ਤੋਂ ਉੱਪਰ ਰੱਖੇ।"
ਗੋਇਨਕਾ ਨੂੰ ਦੱਸਿਆ 'ਜ਼ਹਿਰੀਲਾ' :
ਲਲਿਤ ਮੋਦੀ ਨੇ ਗੋਇਨਕਾ ਦੀ ਪੋਸਟ ਨੂੰ ਟੈਗ ਕਰਦੇ ਹੋਏ ਅੱਗੇ ਲਿਖਿਆ:
I agree on one thing I agree with ONE STATEMENT YOU BOLDLY MAKE - The last sentence. You materially and consistently and concisely bring @IPL into disrepute. You will be banned. For your sake resign. And stay out of the stadium. As you are poison to the game it’s integrity and… https://t.co/HuK7bfpTO4
— Lalit Kumar Modi (@LalitKModi) April 2, 2026
"ਮੈਂ ਤੁਹਾਡੀ ਆਖਰੀ ਗੱਲ ਨਾਲ ਸਹਿਮਤ ਹਾਂ—ਤੁਸੀਂ ਲਗਾਤਾਰ IPL ਦੀ ਤਸਵੀਰ ਖ਼ਰਾਬ ਕਰ ਰਹੇ ਹੋ। ਤੁਹਾਡੇ 'ਤੇ ਬੈਨ ਲੱਗਣਾ ਚਾਹੀਦਾ ਹੈ, ਤੁਹਾਨੂੰ ਅਸਤੀਫ਼ਾ ਦੇ ਕੇ ਸਟੇਡੀਅਮ ਤੋਂ ਦੂਰ ਰਹਿਣਾ ਚਾਹੀਦਾ ਹੈ। ਤੁਸੀਂ ਖੇਡ, ਇਸ ਦੀ ਮਰਿਯਾਦਾ, ਪ੍ਰਸ਼ੰਸਕਾਂ ਅਤੇ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਲਈ ਜ਼ਹਿਰ ਹੋ। ਤੁਸੀਂ ਜ਼ਹਿਰੀਲੇ ਹੋ। ਆਪਣੀਆਂ ਫੈਕਟਰੀਆਂ ਤੱਕ ਸੀਮਤ ਰਹੋ। ਤੁਸੀਂ ਮੇਰੇ ਜੀਜਾ ਜੀ ਹੋ, ਪਰ ਖੇਡ ਪਹਿਲਾਂ ਆਉਂਦੀ ਹੈ, ਤੁਸੀਂ ਨਹੀਂ।"