- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਜਸਪ੍ਰੀਤ ਬੁਮਰਾਹ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ ਅਤੇ ਹੁਣ ਉਹ ਇਸ ਗੇਂਦਬਾਜ਼ ਦੇ ਪਹਿਲਾਂ ਨਾਲੋਂ ਵੀ ਵੱਧ ਮੁਰੀਦ ਬਣ ਗਏ ਹਨ। ਕਪਿਲ ਨੇ ਕਿਹਾ ਹੈ ਕਿ ਜਦੋਂ ਬੁਮਰਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਤਾਂ ਉਨ੍ਹਾਂ ਨੂੰ ਨਹੀਂ ਲੱਗਦਾ ਸੀ ਕਿ ਉਹ ਇਸ ਅਜੀਬ ਐਕਸ਼ਨ ਦੇ ਨਾਲ ਲੰਬਾ ਸਮਾਂ ਖੇਡ ਸਕਣਗੇ। ਬੁਮਰਾਹ ਨੇ ਹਾਲ ਹੀ ਵਿੱਚ ਭਾਰਤ ਨੂੰ ਟੀ-20 ਵਰਲਡ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਜਸਪ੍ਰੀਤ ਬੁਮਰਾਹ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ ਅਤੇ ਹੁਣ ਉਹ ਇਸ ਗੇਂਦਬਾਜ਼ ਦੇ ਪਹਿਲਾਂ ਨਾਲੋਂ ਵੀ ਵੱਧ ਮੁਰੀਦ ਬਣ ਗਏ ਹਨ। ਕਪਿਲ ਨੇ ਕਿਹਾ ਹੈ ਕਿ ਜਦੋਂ ਬੁਮਰਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਤਾਂ ਉਨ੍ਹਾਂ ਨੂੰ ਨਹੀਂ ਲੱਗਦਾ ਸੀ ਕਿ ਉਹ ਇਸ ਅਜੀਬ ਐਕਸ਼ਨ ਦੇ ਨਾਲ ਲੰਬਾ ਸਮਾਂ ਖੇਡ ਸਕਣਗੇ। ਬੁਮਰਾਹ ਨੇ ਹਾਲ ਹੀ ਵਿੱਚ ਭਾਰਤ ਨੂੰ ਟੀ-20 ਵਰਲਡ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਸੋਚਿਆ ਨਹੀਂ ਸੀ ਇੰਨਾ ਲੰਬਾ ਖੇਡੇਗਾ
ਕਪਿਲ ਦੇਵ ਨੇ ਸ਼ੁੱਕਰਵਾਰ ਨੂੰ 'ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ' ਦੇ ਨਾਲ ਐਕਸਿਸ ਬੈਂਕ ਦੀ ਸਾਂਝੇਦਾਰੀ ਦੇ ਐਲਾਨ ਦੌਰਾਨ ਭਾਰਤੀ ਟੀਮ ਦੇ ਸਾਬਕਾ ਮੈਨੇਜਰ ਅੰਮ੍ਰਿਤ ਮਾਥੁਰ ਨਾਲ ਚਰਚਾ ਕਰਦਿਆਂ ਬੁਮਰਾਹ ਦੀ ਤਾਰੀਫ਼ ਕੀਤੀ। ਜਦੋਂ ਕਪਿਲ ਨੂੰ ਪੁੱਛਿਆ ਗਿਆ ਕਿ, "ਅੱਜ-ਕੱਲ੍ਹ ਦੇ ਟੀ-20 ਖਿਡਾਰੀਆਂ ਵਿੱਚੋਂ ਤੁਹਾਡਾ ਕੋਈ ਪਸੰਦੀਦਾ?", ਤਾਂ ਕਪਿਲ ਨੇ ਬੁਮਰਾਹ ਦੀ ਰੱਜ ਕੇ ਸ਼ਲਾਘਾ ਕੀਤੀ।
ਭਾਰਤ ਲਈ ਟੈਸਟ ਕ੍ਰਿਕਟ ਵਿੱਚ 434 ਵਿਕਟਾਂ ਲੈਣ ਵਾਲੇ ਇਸ ਸਾਬਕਾ ਕਪਤਾਨ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਜਦੋਂ ਬੁਮਰਾਹ ਨੇ ਕਰੀਅਰ ਸ਼ੁਰੂ ਕੀਤਾ ਸੀ, ਉਦੋਂ ਅਸੀਂ ਕਿਹਾ ਸੀ ਕਿ ਇਹ ਲੰਬਾ ਨਹੀਂ ਖੇਡ ਸਕਦਾ। ਇਸ ਨੂੰ ਸੱਟ ਲੱਗ ਜਾਵੇਗੀ। ਇਸ ਦਾ ਐਕਸ਼ਨ ਦੇਖੋ, ਪਰ ਉਸ ਨੇ ਮੈਨੂੰ ਗ਼ਲਤ ਸਾਬਤ ਕਰ ਦਿੱਤਾ। ਜਦੋਂ ਕੋਈ ਮੈਨੂੰ ਗ਼ਲਤ ਸਾਬਤ ਕਰਦਾ ਹੈ ਤਾਂ ਮੈਂ ਉਸ ਦੀ ਤਾਰੀਫ਼ ਕਰਦਾ ਹਾਂ। ਇੰਨੇ ਸਾਲਾਂ ਦਾ ਕ੍ਰਿਕਟ ਗਿਆਨ ਹੋਣ ਦੇ ਬਾਵਜੂਦ ਸਾਨੂੰ ਲੱਗਦਾ ਹੀ ਨਹੀਂ ਸੀ ਕਿ ਇਸ ਐਕਸ਼ਨ ਵਿੱਚ, ਇੰਨੇ ਛੋਟੇ ਰਨ-ਅੱਪ ਨਾਲ ਇੰਨੀ ਰਫ਼ਤਾਰ ਪੈਦਾ ਹੋ ਸਕਦੀ ਹੈ। ਮੈਂ ਕਹਿੰਦਾ ਸੀ ਕਿ ਇਹ ਡਿੱਗ ਜਾਵੇਗਾ, ਇਸ ਨੂੰ ਸੱਟ ਲੱਗ ਜਾਵੇਗੀ, ਪਰ ਉਸ ਨੇ 10 ਸਾਲ ਕੱਢ ਦਿੱਤੇ, ਹੋਰ ਕੀ ਚਾਹੀਦਾ ਹੈ।"
ਚੰਗਾ ਹੈ ਸਾਡੇ ਸਮੇਂ ਟੀ-20 ਨਹੀਂ ਸੀ
ਇਸੇ ਗੱਲਬਾਤ ਦੌਰਾਨ ਜਦੋਂ ਕਪਿਲ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਡੇ ਦੌਰ ਵਿੱਚ ਟੀ-20 ਹੁੰਦਾ ਤਾਂ? ਇਸ 'ਤੇ ਕਪਿਲ ਨੇ ਕਿਹਾ ਕਿ ਚੰਗਾ ਹੈ ਉਨ੍ਹਾਂ ਦੇ ਸਮੇਂ ਇਹ ਫਾਰਮੈਟ ਨਹੀਂ ਸੀ ਕਿਉਂਕਿ ਇਸ ਵਿੱਚ ਗੇਂਦਬਾਜ਼ਾਂ ਦੀ ਜੰਮ ਕੇ ਕੁਟਾਈ ਹੁੰਦੀ ਹੈ।
ਕਪਿਲ ਨੇ ਕਿਹਾ, "ਚੰਗਾ ਹੈ ਸਾਡੇ ਸਮੇਂ ਟੀ-20 ਨਹੀਂ ਸੀ। ਉਹ ਗੇਂਦਬਾਜ਼ਾਂ ਦਾ ਭੂਤ ਬਣਾ ਦਿੰਦੇ ਹਨ। 20 ਓਵਰਾਂ ਵਿੱਚ 250 ਦੌੜਾਂ ਬਣਾਉਂਦੇ ਹਨ। ਸਾਡੇ ਸਮੇਂ ਵਿੱਚ 80 ਓਵਰਾਂ ਵਿੱਚ ਨਹੀਂ ਬਣਦੀਆਂ ਸਨ। ਇੱਕ ਗੇਂਦਬਾਜ਼ ਹੋਣ ਦੇ ਨਾਤੇ ਤੁਸੀਂ ਸੋਚਦੇ ਹੋ ਕਿ ਇਹ ਕਰ ਕੀ ਰਹੇ ਹਨ। ਇਹ ਟੀ-20 ਦੇ ਮੁੰਡੇ ਸ਼ਾਨਦਾਰ ਹਨ। ਤੁਹਾਨੂੰ ਉਨ੍ਹਾਂ ਨੂੰ ਕ੍ਰੈਡਿਟ ਦੇਣਾ ਪਵੇਗਾ।
ਸਾਡੇ ਕਈ ਸੀਨੀਅਰ ਅਤੇ ਸਾਬਕਾ ਕ੍ਰਿਕਟਰ ਕਹਿੰਦੇ ਹਨ ਕਿ ਇਹ ਬਕਵਾਸ ਹੈ। ਮੈਂ ਕਹਿੰਦਾ ਹਾਂ ਕਿ ਜੇ ਤੁਹਾਨੂੰ ਵੀ ਇੰਨੇ ਪੈਸੇ ਮਿਲਦੇ ਤਾਂ ਤੁਸੀਂ ਬਕਵਾਸ ਨਹੀਂ ਬੋਲਣਾ ਸੀ। 40 ਸਾਲ ਪੁਰਾਣੇ ਖਿਡਾਰੀਆਂ ਨੂੰ ਕਹੋ ਕਿ ਤੁਹਾਨੂੰ ਇੱਕ ਮਹੀਨੇ ਵਿੱਚ 15 ਕਰੋੜ ਮਿਲਣਗੇ ਤਾਂ ਕੌਣ ਮਨ੍ਹਾ ਕਰੇਗਾ।"