- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੁਖ਼ਾਰ ਕਾਰਨ ਅਮਰੀਕਾ ਵਿਰੁੱਧ ਟੀ-20 ਵਰਲਡ ਕੱਪ ਮੈਚ ਵਿੱਚ ਹਿੱਸਾ ਨਹੀਂ ਲੈਣਗੇ। ਭਾਰਤ ਅਤੇ ਯੂ.ਐੱਸ.ਏ. ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਟੱਕਰ ਹੋਵੇਗੀ। ਭਾਰਤੀ ਟੀਮ ਪ੍ਰਬੰਧਨ ਬੁਮਰਾਹ ਨੂੰ ਆਰਾਮ ਦੇਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਦਿਖਾਉਣਾ ਚਾਹੁੰਦਾ। ਫਿਲਹਾਲ, ਭਾਰਤ ਨੂੰ ਸ਼ਨੀਵਾਰ ਨੂੰ ਅਮਰੀਕਾ ਖ਼ਿਲਾਫ਼ 13 ਖਿਡਾਰੀਆਂ ਵਿੱਚੋਂ ਹੀ ਪਲੇਇੰਗ 11 ਚੁਣਨੀ ਪਵੇਗੀ।

ਸਿਰਾਜ ਟੀਮ ਨਾਲ ਜੁੜੇ
ਹਰਸ਼ਿਤ ਰਾਣਾ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਅਭਿਆਸ ਮੈਚ ਦੌਰਾਨ ਗੋਡੇ 'ਤੇ ਸੱਟ ਲੱਗੀ ਸੀ। ਬੀ.ਸੀ.ਸੀ.ਆਈ. ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ, "ਮਾਹਿਰਾਂ ਅਤੇ ਸਕੈਨ ਦੀਆਂ ਰਿਪੋਰਟਾਂ ਦੇਖਣ ਤੋਂ ਬਾਅਦ, ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਰਾਣਾ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅਨਫਿੱਟ ਪਾਉਂਦੀ ਹੈ। ਟੀਮ ਪ੍ਰਬੰਧਨ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ। ਮੁਹੰਮਦ ਸਿਰਾਜ ਸਕੁਐਡ ਵਿੱਚ ਹਰਸ਼ਿਤ ਰਾਣਾ ਦੇ ਬਦਲ ਵਜੋਂ ਸ਼ਾਮਲ ਹੋਣਗੇ।"
ਈਸ਼ਾਨ ਕਰਨਗੇ ਓਪਨਿੰਗ
ਅਮਰੀਕਾ ਖ਼ਿਲਾਫ਼ ਭਾਰਤ ਵੱਲੋਂ ਈਸ਼ਾਨ ਕਿਸ਼ਨ ਅਤੇ ਅਭਿਸ਼ੇਕ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ। ਸੰਜੂ ਸੈਮਸਨ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ ਵਾਪਸੀ ਕਰਦੇ ਹੋਏ ਕਿਸ਼ਨ ਨੇ ਸੈਂਕੜਾ ਜੜ ਕੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਿਸ਼ਨ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਹਾਲ ਹੀ ਵਿੱਚ ਹੋਏ ਅਭਿਆਸ ਮੈਚ ਵਿੱਚ ਤੂਫ਼ਾਨੀ ਅੰਦਾਜ਼ ਵਿੱਚ 53 ਦੌੜਾਂ ਬਣਾਈਆਂ ਸਨ।