IPL 2026 : 'ਸਫ਼ਰ ਹੁਣ ਹੋਰ ਵੀ ਔਖਾ ਹੈ', ਵਿਰਾਟ ਕੋਹਲੀ ਨੇ RCB ਦੇ ਖਿਡਾਰੀਆਂ 'ਚ ਭਰਿਆ ਜੋਸ਼; ਦੂਜੀ ਟਰਾਫੀ ਜਿੱਤਣ ਦਾ ਦੱਸਿਆ ਮੰਤਰ
"ਪਿਛਲੇ ਸਾਲ ਜੋ ਅਸੀਂ ਹਾਸਲ ਕੀਤਾ, ਉਸ ਲਈ ਬਹੁਤ ਮਿਹਨਤ ਕੀਤੀ ਸੀ ਪਰ ਹੁਣ ਅੱਗੇ ਦਾ ਸਫ਼ਰ ਹੋਰ ਵੀ ਚੁਣੌਤੀਪੂਰਨ ਹੋਣ ਵਾਲਾ ਹੈ ਕਿਉਂਕਿ ਦੂਜੀਆਂ ਟੀਮਾਂ ਸਾਨੂੰ ਸਖ਼ਤ ਟੱਕਰ ਦੇਣਗੀਆਂ। ਸਾਨੂੰ ਅਗਲੇ ਢਾਈ ਮਹੀਨਿਆਂ ਵਿੱਚ ਆਪਣਾ 120% ਦੇਣਾ ਹੋਵੇਗਾ। ਅਭਿਆਸ ਦੇ ਇੱਕ ਮਿੰਟ ਨੂੰ ਵੀ ਬਰਬਾਦ ਨਾ ਕਰੋ।"
Publish Date: Sat, 21 Mar 2026 11:21 AM (IST)
Updated Date: Sat, 21 Mar 2026 11:24 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : 3 ਜੂਨ 2025 ਦਾ ਉਹ ਇਤਿਹਾਸਕ ਦਿਨ ਜਦੋਂ ਰਜਤ ਪਾਟੀਦਾਰ ਦੀ ਕਪਤਾਨੀ ਹੇਠ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ 17 ਸਾਲਾਂ ਦਾ ਸੋਕਾ ਖ਼ਤਮ ਕਰਦਿਆਂ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਪਹਿਲਾ ਆਈਪੀਐਲ ਖ਼ਿਤਾਬ ਜਿੱਤਿਆ ਸੀ। ਹੁਣ ਆਰਸੀਬੀ ਦੀ ਨਜ਼ਰ ਆਪਣੇ ਖ਼ਿਤਾਬ ਨੂੰ ਬਚਾਉਣ 'ਤੇ ਹੈ। IPL 2026 ਦੀਆਂ ਤਿਆਰੀਆਂ ਲਈ ਵਿਰਾਟ ਕੋਹਲੀ ਨੇ ਟੀਮ ਦੇ ਖਿਡਾਰੀਆਂ ਨੂੰ ਖ਼ਾਸ ਗੁਰੂ-ਮੰਤਰ ਦਿੱਤਾ ਹੈ।
ਆਈਪੀਐਲ ਦੇ 19ਵੇਂ ਸੀਜ਼ਨ ਦਾ ਆਗਾਜ਼ 28 ਮਾਰਚ ਨੂੰ ਹੋਣ ਜਾ ਰਿਹਾ ਹੈ। ਪਹਿਲੇ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ RCB ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ। ਟੀਮ ਨੇ ਅਭਿਆਸ ਸੈਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਦੀ ਵੀਡੀਓ RCB ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਕੋਹਲੀ ਦੀ ਹੱਲਾਸ਼ੇਰੀ: 'ਇੱਕ ਮਿੰਟ ਵੀ ਬਰਬਾਦ ਨਾ ਕਰੋ'
ਵੀਡੀਓ ਵਿੱਚ ਵਿਰਾਟ ਕੋਹਲੀ ਆਪਣੇ ਸਾਥੀ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਹਿ ਰਹੇ ਹਨ।
"ਪਿਛਲੇ ਸਾਲ ਜੋ ਅਸੀਂ ਹਾਸਲ ਕੀਤਾ, ਉਸ ਲਈ ਬਹੁਤ ਮਿਹਨਤ ਕੀਤੀ ਸੀ ਪਰ ਹੁਣ ਅੱਗੇ ਦਾ ਸਫ਼ਰ ਹੋਰ ਵੀ ਚੁਣੌਤੀਪੂਰਨ ਹੋਣ ਵਾਲਾ ਹੈ ਕਿਉਂਕਿ ਦੂਜੀਆਂ ਟੀਮਾਂ ਸਾਨੂੰ ਸਖ਼ਤ ਟੱਕਰ ਦੇਣਗੀਆਂ। ਸਾਨੂੰ ਅਗਲੇ ਢਾਈ ਮਹੀਨਿਆਂ ਵਿੱਚ ਆਪਣਾ 120% ਦੇਣਾ ਹੋਵੇਗਾ। ਅਭਿਆਸ ਦੇ ਇੱਕ ਮਿੰਟ ਨੂੰ ਵੀ ਬਰਬਾਦ ਨਾ ਕਰੋ।"
ਹੈੱਡ ਕੋਚ ਐਂਡੀ ਫਲਾਵਰ ਨੇ ਵੀ ਭਰੋਸਾ ਜਤਾਇਆ ਹੈ ਕਿ ਇਸ ਵਾਰ ਦੀ ਨਿਲਾਮੀ (Auction) ਤੋਂ ਬਾਅਦ ਟੀਮ ਦਾ ਸਕੁਐਡ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਿਆ ਹੈ।
ਕੋਹਲੀ ਰਚ ਸਕਦੇ ਹਨ ਨਵਾਂ ਇਤਿਹਾਸ
IPL ਇਤਿਹਾਸ ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ ਦੇ ਨਾਂ ਇੱਕ ਹੋਰ ਵੱਡਾ ਰਿਕਾਰਡ ਦਰਜ ਹੋ ਸਕਦਾ ਹੈ।
ਮੌਜੂਦਾ ਦੌੜਾਂ: 267 ਮੈਚਾਂ ਵਿੱਚ 8,661 ਦੌੜਾਂ।
ਟੀਚਾ: ਜੇਕਰ ਕੋਹਲੀ ਇਸ ਸੀਜ਼ਨ ਵਿੱਚ 339 ਰਨ ਹੋਰ ਬਣਾ ਲੈਂਦੇ ਹਨ ਤਾਂ ਉਹ IPL ਇਤਿਹਾਸ ਵਿੱਚ 9,000 ਰਨ ਦਾ ਅੰਕੜਾ ਪਾਰ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਜਾਣਗੇ।
ਪ੍ਰਾਪਤੀਆਂ: ਹੁਣ ਤੱਕ ਉਹ 8 ਸੈਂਕੜੇ ਅਤੇ 63 ਅਰਧ-ਸੈਂਕੜੇ ਜੜ ਚੁੱਕੇ ਹਨ।