'ਭਾਰਤ ਸੈਮੀਫਾਈਨਲ 'ਚ ਨਹੀਂ ਪਹੁੰਚੇਗਾ', ਪਾਕਿਸਤਾਨੀ ਕ੍ਰਿਕਟਰ ਦੇ ਬਿਆਨ ਨੇ ਮਚਾਈ ਖਲਬਲੀ; ਟੀਮ ਇੰਡੀਆ ਨੂੰ ਚਾਹੀਦੀ ਇੱਕ ਜਿੱਤ
ਆਮਿਰ ਨੇ ਅੱਗੇ ਕਿਹਾ ਕਿ ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਵਰਗੀਆਂ ਟੀਮਾਂ ਭਾਰਤ ਨਾਲੋਂ ਬਿਹਤਰ ਕ੍ਰਿਕਟ ਖੇਡ ਰਹੀਆਂ ਹਨ। ਉਨ੍ਹਾਂ ਦੀ ਇਹ ਭਵਿੱਖਬਾਣੀ ਉਦੋਂ ਸਹੀ ਲੱਗਣ ਲੱਗੀ ਜਦੋਂ ਭਾਰਤ ਨੂੰ ਦੱਖਣੀ ਅਫ਼ਰੀਕਾ ਹੱਥੋਂ 76 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ।
Publish Date: Sat, 28 Feb 2026 04:07 PM (IST)
Updated Date: Sat, 28 Feb 2026 04:16 PM (IST)
ਸੋਪਰਟਸ ਡੈਸਕ, ਨਵੀਂ ਦਿੱਲੀ : ਸਾਬਕਾ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਆਮਿਰ ਨੇ ਭਾਰਤ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਉਮੀਦ 'ਤੇ ਇੱਕ ਹੈਰਾਨੀਜਨਕ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਟੂਰਨਾਮੈਂਟ ਦੇ ਅਗਲੇ ਪੜਾਅ ਤੱਕ ਨਹੀਂ ਜਾ ਸਕੇਗੀ।
ਜਦੋਂ ਆਮਿਰ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਸੰਭਾਵਿਤ ਟੀਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਭਰੋਸੇ ਨਾਲ ਕਿਹਾ, "ਪਾਕਿਸਤਾਨ ਕੁਆਲੀਫਾਈ ਕਰੇਗਾ। ਦੇਖੋ, ਪਾਕਿਸਤਾਨ ਕਰੇ ਜਾਂ ਨਾ ਕਰੇ, ਇੰਡੀਆ ਨਹੀਂ ਕਰ ਸਕੇਗਾ।"
ਆਮਿਰ ਨੇ ਅੱਗੇ ਕਿਹਾ ਕਿ ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਵਰਗੀਆਂ ਟੀਮਾਂ ਭਾਰਤ ਨਾਲੋਂ ਬਿਹਤਰ ਕ੍ਰਿਕਟ ਖੇਡ ਰਹੀਆਂ ਹਨ। ਉਨ੍ਹਾਂ ਦੀ ਇਹ ਭਵਿੱਖਬਾਣੀ ਉਦੋਂ ਸਹੀ ਲੱਗਣ ਲੱਗੀ ਜਦੋਂ ਭਾਰਤ ਨੂੰ ਦੱਖਣੀ ਅਫ਼ਰੀਕਾ ਹੱਥੋਂ 76 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਸੈਮੀਫਾਈਨਲ ਦੀ ਮੌਜੂਦਾ ਸਥਿਤੀ
ਹੁਣ ਤੱਕ ਟੂਰਨਾਮੈਂਟ ਵਿੱਚ ਦੋ ਟੀਮਾਂ ਨੇ ਆਪਣੀ ਥਾਂ ਪੱਕੀ ਕਰ ਲਈ ਹੈ।
ਇੰਗਲੈਂਡ: ਗਰੁੱਪ 2 ਵਿੱਚ ਟੌਪ 'ਤੇ ਰਹਿਣ ਤੋਂ ਬਾਅਦ ਇੰਗਲੈਂਡ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਆਪਣਾ ਸੈਮੀਫਾਈਨਲ ਖੇਡੇਗਾ।
ਦੱਖਣੀ ਅਫ਼ਰੀਕਾ: ਹੁਣ ਤੱਕ ਅਜੇਤੂ ਰਹੀ ਇਹ ਟੀਮ ਕੋਲਕਾਤਾ ਜਾਂ ਕੋਲੰਬੋ ਵਿੱਚ ਆਪਣਾ ਅਗਲਾ ਮੈਚ ਖੇਡੇਗੀ।
ਭਾਰਤ ਲਈ ਕਰੋ ਜਾਂ ਮਰੋ ਦੀ ਸਥਿਤੀ
ਦੱਖਣੀ ਅਫ਼ਰੀਕਾ ਤੋਂ ਹਾਰਨ ਤੋਂ ਬਾਅਦ ਭਾਰਤ ਨੇ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾ ਕੇ ਵਾਪਸੀ ਕੀਤੀ ਹੈ। ਇਸ ਜਿੱਤ ਨੇ ਭਾਰਤ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਲਈ ਭਾਰਤ ਨੂੰ ਹਰ ਹਾਲ ਵਿੱਚ ਆਪਣੇ ਅਗਲੇ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾਉਣਾ ਹੋਵੇਗਾ।