IND vs AFG: ਜ਼ਖ਼ਮੀ ਵਿਰਾਟ ਕੋਹਲੀ ਦੀ ਥਾਂ ਧਾਕੜ ਬੱਲੇਬਾਜ਼ ਨੂੰ ਮਿਲਿਆ ਟੀਮ ਇੰਡੀਆ 'ਚ ਮੌਕਾ, ਟੈਸਟ 'ਚ ਗੱਡ ਚੁੱਕਿਆ ਹੈ ਝੰਡੇ
ਵਿਰਾਟ ਕੋਹਲੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੈ ਅਤੇ ਇਸੇ ਕਾਰਨ ਉਹ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਸੱਟ ਕੋਹਲੀ ਨੂੰ ਆਈ.ਪੀ.ਐੱਲ.-2026 ਦੇ ਫਾਈਨਲ ਵਿੱਚ ਲੱਗੀ ਸੀ, ਜਿੱਥੇ ਉਨ੍ਹਾਂ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਗੁਜਰਾਤ ਟਾਈਟਨਸ ਖ਼ਿਲਾਫ਼ ਜਿੱਤ ਦਿਵਾਈ ਸੀ।
Publish Date: Sat, 06 Jun 2026 03:58 PM (IST)
Updated Date: Sat, 06 Jun 2026 04:03 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਅਫ਼ਗਾਨਿਸਤਾਨ ਖ਼ਿਲਾਫ਼ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨਡੇ (ਇੱਕ ਰੋਜ਼ਾ) ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਾਫੀ ਪਹਿਲਾਂ ਹੋ ਗਿਆ ਸੀ। ਵਿਰਾਟ ਕੋਹਲੀ ਨੂੰ ਟੀਮ ਵਿੱਚ ਚੁਣਿਆ ਗਿਆ ਸੀ ਪਰ ਉਹ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ. ਦੀ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਹੁਣ ਉਨ੍ਹਾਂ ਦੇ ਰਿਪਲੇਸਮੈਂਟ ਦਾ ਐਲਾਨ ਕਰ ਦਿੱਤਾ ਹੈ।
ਵਿਰਾਟ ਕੋਹਲੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੈ ਅਤੇ ਇਸੇ ਕਾਰਨ ਉਹ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਸੱਟ ਕੋਹਲੀ ਨੂੰ ਆਈ.ਪੀ.ਐੱਲ.-2026 ਦੇ ਫਾਈਨਲ ਵਿੱਚ ਲੱਗੀ ਸੀ, ਜਿੱਥੇ ਉਨ੍ਹਾਂ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਗੁਜਰਾਤ ਟਾਈਟਨਸ ਖ਼ਿਲਾਫ਼ ਜਿੱਤ ਦਿਵਾਈ ਸੀ।
ਇਸ ਬੱਲੇਬਾਜ਼ ਨੂੰ ਮਿਲੀ ਥਾਂ
ਇਸੇ ਸੱਟ ਦੇ ਕਾਰਨ ਕੋਹਲੀ ਬਾਹਰ ਹਨ ਅਤੇ ਸ਼ਨੀਵਾਰ ਨੂੰ ਚੀਫ਼ ਸਿਲੈਕਟਰ ਅਜੀਤ ਅਗਰਕਰ ਨੇ ਉਨ੍ਹਾਂ ਦਾ ਬਦਲ ਵੀ ਚੁਣ ਲਿਆ ਹੈ। ਆਇਰਲੈਂਡ-ਇੰਗਲੈਂਡ ਦੌਰੇ ਲਈ ਭਾਰਤ ਦੀ ਟੀ-20 ਟੀਮ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਕੋਹਲੀ ਦੀ ਥਾਂ ਲੈਣਗੇ।
ਜਾਇਸਵਾਲ ਇਸ ਸਮੇਂ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦਾ ਹਿੱਸਾ ਹਨ। ਉਹ ਪਹਿਲੀ ਪਾਰੀ ਵਿੱਚ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ। ਹਾਲਾਂਕਿ, ਟੈਸਟ ਵਿੱਚ ਯਸ਼ਸਵੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਕਮਾਲ ਕੀਤਾ ਹੈ ਅਤੇ ਉਹ ਟੈਸਟ ਟੀਮ ਦਾ ਅਹਿਮ ਹਿੱਸਾ ਹਨ।
ਖੇਡ ਚੁੱਕੇ ਹਨ ਵਨਡੇ
ਯਸ਼ਸਵੀ ਨੂੰ ਵਨਡੇ ਵਿੱਚ ਪਹਿਲੀ ਵਾਰ ਥਾਂ ਨਹੀਂ ਮਿਲੀ ਹੈ। ਉਹ ਭਾਰਤ ਲਈ ਚਾਰ ਵਨਡੇ ਮੈਚ ਖੇਡ ਚੁੱਕੇ ਹਨ। ਇਨ੍ਹਾਂ ਚਾਰ ਮੈਚਾਂ ਵਿੱਚ ਉਨ੍ਹਾਂ ਦੇ ਬੱਲੇ ਤੋਂ 171 ਦੌੜਾਂ ਨਿਕਲੀਆਂ ਹਨ, ਜਿਸ ਵਿੱਚ ਇੱਕ ਸੈਂਕੜਾ ਸ਼ਾਮਲ ਹੈ। ਇਹ ਸੈਂਕੜਾ ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਸਾਊਥ ਅਫਰੀਕਾ ਖ਼ਿਲਾਫ਼ ਲਗਾਇਆ ਸੀ। ਯਸ਼ਸਵੀ ਉਂਝ ਤਾਂ ਸਲਾਮੀ ਬੱਲੇਬਾਜ਼ ਹਨ। ਜੇਕਰ ਟੀਮ ਉਨ੍ਹਾਂ ਨੂੰ ਪਲੇਇੰਗ-11 ਵਿੱਚ ਮੌਕਾ ਦਿੰਦੀ ਹੈ, ਤਾਂ ਕਪਤਾਨ ਸ਼ੁਭਮਨ ਗਿੱਲ ਨੂੰ ਤੀਜੇ ਨੰਬਰ 'ਤੇ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਯਸ਼ਸਵੀ, ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।