- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਵੱਲੋਂ ਟੀ-20 ਵਰਲਡ ਕੱਪ 2026 ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਈਸੀਸੀ ਨੇ ਸ਼ਨੀਵਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਬੰਗਲਾਦੇਸ਼ 7 ਫਰਵਰੀ ਤੋਂ 8 ਮਾਰਚ ਤੱਕ ਖੇਡੇ ਜਾਣ ਵਾਲੇ ਵਰਲਡ ਕੱਪ ਵਿੱਚ ਹਿੱਸਾ ਨਹੀਂ ਲਵੇਗਾ ਅਤੇ ਉਸ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕੀਤਾ ਗਿਆ ਹੈ।

'ਸਾਨੂੰ ਪਤਾ ਸੀ'
ਆਈਸੀਸੀ (ICC) ਦੇ ਫੈਸਲੇ ਤੋਂ ਬਾਅਦ ਬੀਸੀਬੀ ਦੀ ਮੀਡੀਆ ਕਮੇਟੀ ਦੇ ਚੇਅਰਮੈਨ ਅਮਜਦ ਹੁਸੈਨ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਬੋਰਡ ਤੋਂ ਜੋ ਬਣ ਸਕਦਾ ਸੀ ਉਹ ਕੀਤਾ, ਪਰ ਆਈਸੀਸੀ ਬੰਗਲਾਦੇਸ਼ ਦੀ ਮੰਗ ਮੰਨਣਾ ਨਹੀਂ ਚਾਹੁੰਦਾ ਅਤੇ ਇਸ ਤੋਂ ਬਾਅਦ ਉਨ੍ਹਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ।
ਉਨ੍ਹਾਂ ਕਿਹਾ, "ਅਸੀਂ ਆਪਣੀ ਪਾਸਿਓਂ ਪੂਰੀ ਕੋਸ਼ਿਸ਼ ਕੀਤੀ। ਅਸੀਂ ਆਈਸੀਸੀ ਬੋਰਡ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ ਅਤੇ ਬੋਰਡ ਦਾ ਫੈਸਲਾ ਇਹ ਸੀ ਕਿ ਮੈਚਾਂ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਅਸੀਂ ਆਪਣੇ ਤਰੀਕੇ ਨਾਲ ਅਪੀਲ ਕੀਤੀ। ਕਿਉਂਕਿ ਉਹ ਅਜਿਹਾ ਕਰਨਗੇ ਨਹੀਂ ਜਾਂ ਉਹ ਕਰਨਾ ਨਹੀਂ ਚਾਹੁੰਦੇ ਸਨ, ਤਾਂ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਆਈਸੀਸੀ ਬੋਰਡ ਦਾ ਫੈਸਲਾ ਸਵੀਕਾਰ ਕਰ ਲਿਆ ਹੈ।"
ਕੋਈ ਚੁਣੌਤੀ ਨਹੀਂ ਦੇਵਾਂਗੇ
ਬੀਸੀਬੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਈਸੀਸੀ ਦੇ ਫੈਸਲੇ ਨੂੰ ਆਰਬਿਟਰੇਸ਼ਨ ਕੋਰਟ ਵਿੱਚ ਚੁਣੌਤੀ ਨਹੀਂ ਦੇਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਹੋਰ ਕਾਨੂੰਨੀ ਪ੍ਰਕਿਰਿਆ ਨਹੀਂ ਕਰਨਗੇ। ਉਨ੍ਹਾਂ ਕਿਹਾ, "ਇਸ ਮਾਮਲੇ ਵਿੱਚ ਅਸੀਂ ਭਾਰਤ ਨਹੀਂ ਜਾ ਸਕਦੇ। ਸਾਡਾ ਸਟੈਂਡ ਅਜੇ ਵੀ ਉਹੀ ਹੈ। ਅਸੀਂ ਵੱਖਰੇ ਤੌਰ 'ਤੇ ਕਿਸੇ ਆਰਬਿਟਰੇਸ਼ਨ ਵਿੱਚ ਜਾਂ ਕੋਈ ਹੋਰ ਕਦਮ ਨਹੀਂ ਚੁੱਕਾਂਗੇ।"
ਹੁਸੈਨ ਨੇ ਅੱਗੇ ਕਿਹਾ, "ਅਸੀਂ ਆਪਣੀ ਸਰਕਾਰ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਭਾਰਤ ਜਾ ਕੇ ਵਰਲਡ ਕੱਪ ਖੇਡਣਾ ਸਾਡੇ ਖਿਡਾਰੀਆਂ, ਪੱਤਰਕਾਰਾਂ ਅਤੇ ਉਨ੍ਹਾਂ ਦੇ ਨਾਲ ਜੋ ਵੀ ਜਾਵੇਗਾ, ਉਸ ਲਈ ਸੁਰੱਖਿਅਤ ਨਹੀਂ ਹੋਵੇਗਾ।"