ਦੋ ਪੈਨ ਕਾਰਡ ਰੱਖਣ 'ਤੇ ਕਿੰਨੀ ਹੋ ਸਕਦੀ ਹੈ ਸਜ਼ਾ? ਜੇ ਤੁਹਾਡੇ ਕੋਲ ਵੀ ਹਨ ਦੋ ਕਾਰਡ ਤਾਂ ਤੁਰੰਤ ਕਰੋ ਇਹ ਕੰਮ
ਭਾਰਤ ਵਿੱਚ ਇੱਕ ਵਿਅਕਤੀ ਨੂੰ ਸਿਰਫ਼ ਇੱਕ ਹੀ ਪੈਨ ਨੰਬਰ ਜਾਰੀ ਕੀਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਜਾਂ ਗ਼ਲਤੀ ਨਾਲ ਦੋ ਪੈਨ ਕਾਰਡ ਰੱਖਦਾ ਹੈ ਤਾਂ ਇਹ ਇਨਕਮ ਟੈਕਸ ਐਕਟ ਦੀ ਧਾਰਾ 272B ਦੇ ਤਹਿਤ ਅਪਰਾਧ ਮੰਨਿਆ ਜਾਂਦਾ ਹੈ
Publish Date: Mon, 05 Jan 2026 11:27 AM (IST)
Updated Date: Mon, 05 Jan 2026 11:35 AM (IST)
ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਪੈਨ ਕਾਰਡ (PAN Card) ਆਧਾਰ ਕਾਰਡ ਜਿੰਨਾ ਹੀ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਚਾਹੇ ਬੈਂਕ ਵਿੱਚ ਖਾਤਾ ਖੁੱਲ੍ਹਵਾਉਣਾ ਹੋਵੇ, ਨੌਕਰੀ ਦੀ ਸੈਲਰੀ ਲੈਣੀ ਹੋਵੇ ਜਾਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣਾ ਹੋਵੇ, ਪੈਨ ਕਾਰਡ ਤੋਂ ਬਿਨਾਂ ਵਿੱਤੀ ਲੈਣ-ਦੇਣ ਮੁਸ਼ਕਲ ਹੋ ਜਾਂਦਾ ਹੈ।
ਭਾਰਤ ਵਿੱਚ ਇੱਕ ਵਿਅਕਤੀ ਨੂੰ ਸਿਰਫ਼ ਇੱਕ ਹੀ ਪੈਨ ਨੰਬਰ ਜਾਰੀ ਕੀਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਜਾਂ ਗ਼ਲਤੀ ਨਾਲ ਦੋ ਪੈਨ ਕਾਰਡ ਰੱਖਦਾ ਹੈ ਤਾਂ ਇਹ ਇਨਕਮ ਟੈਕਸ ਐਕਟ ਦੀ ਧਾਰਾ 272B ਦੇ ਤਹਿਤ ਅਪਰਾਧ ਮੰਨਿਆ ਜਾਂਦਾ ਹੈ। ਨਿਯਮਾਂ ਅਨੁਸਾਰ ਅਜਿਹੇ ਵਿਅਕਤੀ 'ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਇਹ ਪਾਇਆ ਜਾਂਦਾ ਹੈ ਕਿ ਦੋ ਪੈਨ ਕਾਰਡਾਂ ਦੀ ਵਰਤੋਂ ਟੈਕਸ ਚੋਰੀ ਜਾਂ ਕਿਸੇ ਧੋਖਾਧੜੀ ਲਈ ਕੀਤੀ ਗਈ ਹੈ ਤਾਂ ਵਿਅਕਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ।
ਜੇ ਦੋ ਪੈਨ ਕਾਰਡ ਬਣ ਗਏ ਹਨ ਤਾਂ ਕੀ ਕਰੀਏ
ਜੇਕਰ ਤੁਹਾਡੇ ਕੋਲ ਗ਼ਲਤੀ ਨਾਲ ਦੋ ਪੈਨ ਕਾਰਡ ਆ ਗਏ ਹਨ ਤਾਂ ਘਬਰਾਉਣ ਦੀ ਲੋੜ ਨਹੀਂ, ਤੁਸੀਂ ਵਾਧੂ ਕਾਰਡ ਨੂੰ ਸਰੈਂਡਰ (ਰੱਦ) ਕਰ ਸਕਦੇ ਹੋ।
- NSDL ਜਾਂ UTIITSL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਉੱਥੇ 'Request for Surrender of Duplicate PAN' ਦਾ ਫਾਰਮ ਭਰੋ।
ਇਸ ਤਰ੍ਹਾਂ ਤੁਸੀਂ ਕਾਨੂੰਨੀ ਕਾਰਵਾਈ ਤੋਂ ਬਚ ਸਕਦੇ ਹੋ।
ਪੈਨ (PAN) ਨੰਬਰ ਦੇ ਅੱਖਰਾਂ ਦਾ ਕੀ ਹੁੰਦੈ ਮਤਲਬ
- ਪਹਿਲੇ ਤਿੰਨ ਅੱਖਰ: ਇਹ ਅੰਗਰੇਜ਼ੀ ਦੇ ਅੱਖਰ (AAA ਤੋਂ ZZZ) ਹੁੰਦੇ ਹਨ।
- ਚੌਥਾ ਅੱਖਰ: ਇਹ ਤੁਹਾਡੀ ਟੈਕਸ ਕੈਟੇਗਰੀ ਦੱਸਦਾ ਹੈ। ਜਿਵੇਂ ਵਿਅਕਤੀ ਲਈ 'P' (Person) ਅਤੇ ਕੰਪਨੀ ਲਈ 'C' (Company) ਲਿਖਿਆ ਹੁੰਦਾ ਹੈ।
- ਪੰਜਵਾਂ ਅੱਖਰ: ਇਹ ਤੁਹਾਡੇ ਸਰਨੇਮ (Surname) ਦਾ ਪਹਿਲਾ ਅੱਖਰ ਹੁੰਦਾ ਹੈ। ਉਦਾਹਰਨ ਵਜੋਂ ਜੇਕਰ ਤੁਹਾਡਾ ਸਰਨੇਮ 'Sharma' ਹੈ ਤਾਂ ਪੰਜਵਾਂ ਅੱਖਰ 'S' ਹੋਵੇਗਾ।
- ਬਾਕੀ ਨੰਬਰ: ਅਗਲੇ ਚਾਰ ਅੰਕ ਅਤੇ ਆਖਰੀ ਅੱਖਰ ਇਨਕਮ ਟੈਕਸ ਵਿਭਾਗ ਦੁਆਰਾ ਤੈਅ ਕੀਤੇ ਜਾਂਦੇ ਹਨ।