ਅਮਰੀਕੀ ਆਪ੍ਰੇਸ਼ਨ ਤੋਂ ਬਾਅਦ ਚਰਚਾ 'ਚ ਵੈਨੇਜ਼ੁਏਲਾ, ਤੇਲ ਤੋਂ ਬਾਅਦ ਹੁਣ ਸੋਨੇ-ਕੋਲੇ 'ਤੇ ਦੁਨੀਆ ਦੀ ਨਜ਼ਰ
ਵੈਨੇਜ਼ੁਏਲਾ ਦਾ ਕੱਚਾ ਤੇਲ ਬਹੁਤ 'ਭਾਰੀ' ਹੈ, ਜਿਸ ਕਾਰਨ ਇਸ ਨੂੰ ਜ਼ਮੀਨ ਵਿੱਚੋਂ ਕੱਢਣਾ ਕਾਫ਼ੀ ਮਹਿੰਗਾ ਅਤੇ ਔਖਾ ਕੰਮ ਹੈ। ਸਾਲ 2023 ਵਿੱਚ ਦੁਨੀਆ ਦੇ ਕੁੱਲ ਤੇਲ ਉਤਪਾਦਨ ਵਿੱਚ ਵੈਨੇਜ਼ੁਏਲਾ ਦੀ ਹਿੱਸੇਦਾਰੀ 0.8% ਰਹੀ। ਇਹ ਦੇਸ਼ ਰੋਜ਼ਾਨਾ ਲਗਪਗ 9 ਲੱਖ ਬੈਰਲ ਕੱਚੇ ਤੇਲ ਦਾ ਨਿਰਯਾਤ ਕਰਦਾ ਹੈ।
Publish Date: Tue, 06 Jan 2026 04:10 PM (IST)
Updated Date: Tue, 06 Jan 2026 04:18 PM (IST)
ਨਵੀਂ ਦਿੱਲੀ : ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੁਨੀਆ ਦਾ ਸਭ ਤੋਂ ਵੱਧ ਤੇਲ ਭੰਡਾਰ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਰਿਪੋਰਟਾਂ ਅਨੁਸਾਰ ਇੱਥੇ 300 ਅਰਬ ਬੈਰਲ ਤੋਂ ਵੱਧ ਤੇਲ ਹੋਣ ਦਾ ਅਨੁਮਾਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੇਲ ਤੋਂ ਇਲਾਵਾ ਇੱਥੇ ਹੋਰ ਕਿਹੜੇ-ਕਿਹੜੇ ਕੀਮਤੀ ਖਣਿਜ ਮੌਜੂਦ ਹਨ।
ਤੇਲ ਦਾ ਉਤਪਾਦਨ ਤੇ ਚੁਣੌਤੀਆਂ
ਵੈਨੇਜ਼ੁਏਲਾ ਦਾ ਕੱਚਾ ਤੇਲ ਬਹੁਤ 'ਭਾਰੀ' ਹੈ, ਜਿਸ ਕਾਰਨ ਇਸ ਨੂੰ ਜ਼ਮੀਨ ਵਿੱਚੋਂ ਕੱਢਣਾ ਕਾਫ਼ੀ ਮਹਿੰਗਾ ਅਤੇ ਔਖਾ ਕੰਮ ਹੈ। ਸਾਲ 2023 ਵਿੱਚ ਦੁਨੀਆ ਦੇ ਕੁੱਲ ਤੇਲ ਉਤਪਾਦਨ ਵਿੱਚ ਵੈਨੇਜ਼ੁਏਲਾ ਦੀ ਹਿੱਸੇਦਾਰੀ 0.8% ਰਹੀ। ਇਹ ਦੇਸ਼ ਰੋਜ਼ਾਨਾ ਲਗਪਗ 9 ਲੱਖ ਬੈਰਲ ਕੱਚੇ ਤੇਲ ਦਾ ਨਿਰਯਾਤ ਕਰਦਾ ਹੈ।
ਸੋਨੇ ਤੇ ਲੋਹੇ ਦਾ ਅਥਾਹ ਭੰਡਾਰ
ਭਾਰਤੀ ਦੂਤਾਵਾਸ ਦੁਆਰਾ ਸਾਂਝੇ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਵੇਨੇਜ਼ੁਏਲਾ ਵਿੱਚ ਤੇਲ ਤੋਂ ਇਲਾਵਾ ਹੋਰ ਵੀ ਕਈ ਕੀਮਤੀ ਧਾਤਾਂ ਹਨ।
ਸੋਨਾ: ਇੱਥੇ ਲਗਪਗ 40 ਲੱਖ ਟਨ ਸੋਨੇ ਦੇ ਖਣਿਜ ਭੰਡਾਰ ਹੋਣ ਦਾ ਅਨੁਮਾਨ ਹੈ।
ਲੋਹਾ (Iron Ore): ਦੇਸ਼ ਵਿੱਚ 12 ਹਜ਼ਾਰ ਮਿਲੀਅਨ ਟਨ ਲੋਹੇ ਦਾ ਅਯਸਕ ਮੌਜੂਦ ਹੈ।
ਹੋਰ ਧਾਤਾਂ: ਇਸ ਤੋਂ ਇਲਾਵਾ ਨਿੱਕਲ, ਮੈਗਨੀਜ਼, ਤਾਂਬਾ (Copper) ਅਤੇ ਜ਼ਿੰਕ ਵੀ ਭਰਪੂਰ ਮਾਤਰਾ ਵਿੱਚ ਹਨ।
ਕੋਲਾ ਤੇ ਐਲੂਮੀਨੀਅਮ
ਕੋਲਾ: ਵੇਨੇਜ਼ੁਏਲਾ ਵਿੱਚ ਲਗਪਗ 10 ਅਰਬ ਮੀਟ੍ਰਿਕ ਟਨ ਕੋਲੇ ਦੇ ਭੰਡਾਰ ਹੋਣ ਦੀ ਉਮੀਦ ਹੈ।
ਬਾਕਸਾਈਟ (Bauxite): ਐਲੂਮੀਨੀਅਮ ਬਣਾਉਣ ਲਈ ਵਰਤਿਆ ਜਾਣ ਵਾਲਾ ਬਾਕਸਾਈਟ ਇੱਥੇ 60 ਮਿਲੀਅਨ ਟਨ ਦੇ ਕਰੀਬ ਹੈ।
ਵੇਨੇਜ਼ੁਏਲਾ 'ਚ ਮੌਜੂਦਾ ਸਿਆਸੀ ਸੰਕਟ
ਦੇਸ਼ ਦੇ ਕੁਦਰਤੀ ਖ਼ਜ਼ਾਨੇ ਦੇ ਉਲਟ, ਇੱਥੋਂ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ। ਪਿਛਲੇ ਹਫ਼ਤੇ ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਇੱਕ ਮਿਲਟਰੀ ਆਪ੍ਰੇਸ਼ਨ ਚਲਾਇਆ। ਅਮਰੀਕੀ ਫ਼ੌਜ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਫੜ ਕੇ ਨਿਊਯਾਰਕ ਪਹੁੰਚਾ ਦਿੱਤਾ ਹੈ। ਮਾਦੁਰੋ 'ਤੇ ਨਸ਼ਿਆਂ ਦੀ ਤਸਕਰੀ (Drug Trafficking) ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਸਪਲਾਈ ਵਰਗੇ 4 ਗੰਭੀਰ ਦੋਸ਼ ਹਨ, ਜਿਨ੍ਹਾਂ ਦਾ ਮੁਕੱਦਮਾ ਹੁਣ ਨਿਊਯਾਰਕ ਵਿੱਚ ਚੱਲੇਗਾ।