UPI Payments: ਖਾਤੇ ’ਚ 0 ਬੈਲੇਂਸ ਹੋਣ 'ਤੇ ਵੀ ਧੜੱਲੇ ਨਾਲ ਹੋਵੇਗੀ UPI ਪੇਮੈਂਟ! ਆ ਗਈ ਕਮਾਲ ਦੀ ਨਵੀਂ ਟ੍ਰਿਕ, ਜਾਣੋ ਕਿਵੇਂ ਕਰੇਗੀ ਕੰਮ
ਯੂ.ਪੀ.ਆਈ. (UPI) ਨਾਲ ਜੁੜੀ ਇਸ ਨਵੀਂ ਸਹੂਲਤ ਨਾਲ ਤੁਸੀਂ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਦੇ ਬਾਵਜੂਦ ਵੀ ਪੈਸਾ ਭੇਜ ਸਕੋਗੇ ਅਤੇ ਇਸਦੇ ਲਈ ਤੁਹਾਨੂੰ ਕਿਸੇ ਕ੍ਰੈਡਿਟ ਕਾਰਡ ਦੀ ਲੋੜ ਵੀ ਨਹੀਂ ਪਵੇਗੀ। ਆਓ ਜਾਣਦੇ ਹਾਂ ਕਿ CLOU ਕਿਵੇਂ ਕੰਮ ਕਰਦਾ ਹੈ ਅਤੇ ਤੁਸੀਂ ਇਸ ਸਹੂਲਤ ਦਾ ਲਾਭ ਕਿਵੇਂ ਉਠਾ ਸਕਦੇ ਹੋ।
Publish Date: Thu, 11 Jun 2026 03:54 PM (IST)
Updated Date: Thu, 11 Jun 2026 04:55 PM (IST)

ਨਵੀਂ ਦਿੱਲੀ। ਭਾਰਤ ਵਿੱਚ ਹਰ ਛੋਟੀ-ਵੱਡੀ ਦੁਕਾਨ 'ਤੇ QR ਕੋਡ ਸਕੈਨ ਕਰਕੇ ਪੇਮੈਂਟ ਕਰਨਾ ਹੁਣ ਸਾਡੀ ਆਦਤ ਬਣ ਚੁੱਕਾ ਹੈ ਪਰ ਸੋਚੋ, ਜੇਕਰ ਤੁਹਾਡੇ ਬੈਂਕ ਖਾਤੇ ਵਿੱਚ ₹1 ਵੀ ਨਾ ਹੋਵੇ, ਤਾਂ ਵੀ ਤੁਹਾਡੀ UPI ਪੇਮੈਂਟ ਝਟਪਟ ਹੋ ਜਾਵੇ ਤਾਂ? ਜੀ ਹਾਂ, UPI 'ਤੇ ਹੁਣ ਇੱਕ ਨਵੀਂ ਕਮਾਲ ਦੀ ਸਹੂਲਤ ਆਈ ਹੈ, ਜਿਸਦਾ ਨਾਮ ਹੈ CLOU (Credit Line on UPI)।
ਯੂ.ਪੀ.ਆਈ. (UPI) ਨਾਲ ਜੁੜੀ ਇਸ ਨਵੀਂ ਸਹੂਲਤ ਨਾਲ ਤੁਸੀਂ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਦੇ ਬਾਵਜੂਦ ਵੀ ਪੈਸਾ ਭੇਜ ਸਕੋਗੇ ਅਤੇ ਇਸਦੇ ਲਈ ਤੁਹਾਨੂੰ ਕਿਸੇ ਕ੍ਰੈਡਿਟ ਕਾਰਡ ਦੀ ਲੋੜ ਵੀ ਨਹੀਂ ਪਵੇਗੀ। ਆਓ ਜਾਣਦੇ ਹਾਂ ਕਿ CLOU ਕਿਵੇਂ ਕੰਮ ਕਰਦਾ ਹੈ ਅਤੇ ਤੁਸੀਂ ਇਸ ਸਹੂਲਤ ਦਾ ਲਾਭ ਕਿਵੇਂ ਉਠਾ ਸਕਦੇ ਹੋ।
CLOU (ਕ੍ਰੈਡਿਟ ਲਾਈਨ ਆਨ UPI) ਕੀ ਹੈ?
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ, CLOU ਤੁਹਾਡੇ ਬੈਂਕ ਅਕਾਊਂਟ ਵਿੱਚ ਇੱਕ 'ਪਹਿਲਾਂ ਤੋਂ ਮਨਜ਼ੂਰਸ਼ੁਦਾ ਲੋਨ ਦੀ ਸੀਮਾ' (Pre-approved Loan Limit) ਵਾਂਗ ਹੈ। ਇਸਦੇ ਜ਼ਰੀਏ ਬੈਂਕ ਤੁਹਾਨੂੰ ਇੱਕ ਨਿਸ਼ਚਿਤ ਸੀਮਾ ਦਾ ਪਹਿਲਾਂ ਤੋਂ ਮਨਜ਼ੂਰ ਲੋਨ ਦਿੰਦਾ ਹੈ, ਜਿਸ ਰਾਹੀਂ ਤੁਸੀਂ ਕਿਸੇ ਵੀ ਥਾਂ ਭੁਗਤਾਨ ਕਰ ਸਕਦੇ ਹੋ।
ਇਹ ਕਿਵੇਂ ਕੰਮ ਕਰਦਾ ਹੈ? ਮੰਨ ਲਓ ਤੁਹਾਡੇ ਬੈਂਕ ਅਕਾਊਂਟ ਵਿੱਚ ਜ਼ੀਰੋ ਬੈਲੇਂਸ ਹੈ ਪਰ ਬੈਂਕ ਨੇ ਤੁਹਾਨੂੰ ₹50,000 ਦੀ ਕ੍ਰੈਡਿਟ ਲਾਈਨ (CLOU) ਦੇ ਰੱਖੀ ਹੈ। ਤੁਸੀਂ ਦੁਕਾਨ 'ਤੇ ਗਏ, QR ਕੋਡ ਸਕੈਨ ਕੀਤਾ ਅਤੇ ₹5,000 ਦੀ ਪੇਮੈਂਟ ਕਰ ਦਿੱਤੀ। ਇੱਥੇ ਨਾ ਤਾਂ ਤੁਹਾਨੂੰ ਕਿਸੇ ਦੋਸਤ ਤੋਂ ਪੈਸੇ ਮੰਗਣੇ ਪਏ ਅਤੇ ਨਾ ਹੀ ਕੈਸ਼ ਦੇਣਾ ਪਿਆ ਅਤੇ ਉਹ ਪੈਸੇ ਤੁਹਾਡੇ ਸੇਵਿੰਗਜ਼ ਅਕਾਊਂਟ ਵਿੱਚੋਂ ਨਹੀਂ, ਬਲਕਿ ਉਸ ₹50,000 ਦੀ ਕ੍ਰੈਡਿਟ ਲਾਈਨ ਵਿੱਚੋਂ ਕੱਟਣਗੇ ਜੋ ਬੈਂਕ ਨੇ ਤੁਹਾਨੂੰ ਪਹਿਲਾਂ ਤੋਂ ਦੇ ਰੱਖੀ ਹੈ।
ਕ੍ਰੈਡਿਟ ਕਾਰਡ ਅਤੇ CLOU ਵਿੱਚ ਕੀ ਫ਼ਰਕ ਹੈ?
ਦੇਖਿਆ ਜਾਵੇ ਤਾਂ ਕ੍ਰੈਡਿਟ ਲਾਈਨ ਬਿਲਕੁਲ ਕ੍ਰੈਡਿਟ ਕਾਰਡ ਵਾਂਗ ਹੀ ਕੰਮ ਕਰਦੀ ਹੈ, ਪਰ ਇਹਨਾਂ ਦੋਵਾਂ ਵਿੱਚ ਕਾਫੀ ਫ਼ਰਕ ਹੈ। ਕ੍ਰੈਡਿਟ ਕਾਰਡ ਨਾਲ ਯੂਪੀਆਈ ਪੇਮੈਂਟ ਕਰਨ ਲਈ ਤੁਹਾਡੇ ਕੋਲ ਇੱਕ ਫਿਜ਼ੀਕਲ 'RuPay ਕ੍ਰੈਡਿਟ ਕਾਰਡ' ਹੋਣਾ ਚਾਹੀਦਾ ਹੈ, ਜਿਸ ਨੂੰ ਤੁਸੀਂ ਭੀਮ (BHIM) ਜਾਂ ਗੂਗਲ ਪੇ ਵਰਗੇ ਐਪ ਨਾਲ ਲਿੰਕ ਕਰਦੇ ਹੋ। ਇਸਦਾ ਬਿਲਿੰਗ ਸਾਈਕਲ, ਨਿਯਮ ਅਤੇ ਚਾਰਜ ਸਭ ਕੁਝ ਵੱਖਰੇ ਹੋਣਗੇ ਅਤੇ ਕਈ ਵਾਰ ਤੁਹਾਨੂੰ ਕਈ ਤਰ੍ਹਾਂ ਦੇ ਕੈਸ਼ਬੈਕ ਅਤੇ ਰਿਵਾਰਡਸ ਵੀ ਮਿਲ ਸਕਦੇ ਹਨ।
ਪਰ ਕ੍ਰੈਡਿਟ ਲਾਈਨ ਵਿੱਚ ਅਜਿਹਾ ਕੁਝ ਨਹੀਂ ਹੋਵੇਗਾ। ਕ੍ਰੈਡਿਟ ਲਾਈਨ ਤੋਂ ਪੇਮੈਂਟ ਕਰਨ ਲਈ ਕਿਸੇ ਵੀ ਕੰਪਨੀ ਤੋਂ ਕਾਰਡ ਬਣਵਾਉਣ ਦੀ ਲੋੜ ਨਹੀਂ ਹੈ। ਇਹ ਸਿੱਧਾ ਤੁਹਾਡੇ ਬੈਂਕ ਅਕਾਊਂਟ ਨਾਲ ਜੁੜਿਆ ਇੱਕ ਡਿਜੀਟਲ ਲੋਨ ਫੀਚਰ ਹੈ। ਇਹ ਬਹੁਤ ਆਸਾਨ, ਤੇਜ਼ ਅਤੇ ਬਿਨਾਂ ਕਿਸੇ ਝੰਝਟ ਦੇ ਕੰਮ ਕਰਦਾ ਹੈ। ਇਸਦਾ ਬਿਲ ਤੁਸੀਂ ਕਰਜ਼ਦਾਤਾ ਵੱਲੋਂ ਨਿਰਧਾਰਿਤ ਸਮੇਂ ਵਿੱਚ ਚੁਕਾ ਸਕਦੇ ਹੋ ਅਤੇ ਜੇਕਰ ਪੂਰਾ ਬਿਲ ਚੁਕਾਉਣ ਲਈ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਤੁਸੀਂ ਉਸ ਬਿਲ ਨੂੰ ਈਐਮਆਈ ਵਿੱਚ ਵੀ ਬਦਲ ਸਕਦੇ ਹੋ।
ਕਿਸ ਨੂੰ ਹੋਵੇਗਾ ਕ੍ਰੈਡਿਟ ਲਾਈਨ ਤੋਂ ਫ਼ਾਇਦਾ?
ਇਹ ਸਹੂਲਤ ਦੇਸ਼ ਦੇ ਕਰੋੜਾਂ ਛੋਟੇ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ, ਫ੍ਰੀਲਾਂਸਰਾਂ ਅਤੇ ਗਿਗ ਵਰਕਰਾਂ (ਜਿਵੇਂ ਡਿਲਿਵਰੀ ਬੁਆਏ ਜਾਂ ਕੈਬ ਡਰਾਈਵਰਾਂ) ਦੀ ਜ਼ਿੰਦਗੀ ਬਦਲ ਸਕਦੀ ਹੈ। ਇਹਨਾਂ ਲੋਕਾਂ ਨੂੰ ਰੋਜ਼ ਸਪਲਾਇਰ ਨੂੰ ਪੇਮੈਂਟ ਕਰਨੀ ਹੁੰਦੀ ਹੈ ਜਾਂ ਸਾਮਾਨ ਖਰੀਦਣਾ ਹੁੰਦਾ ਹੈ। ਹੁਣ ਲੋਨ ਲਈ ਬੈਂਕ ਦੇ ਚੱਕਰ ਕੱਟਣ ਜਾਂ ਲੰਬੇ ਫਾਰਮ ਭਰਨ ਦੀ ਲੋੜ ਨਹੀਂ ਹੈ। ਬੱਸ ਹਮੇਸ਼ਾ ਵਾਂਗ UPI ਐਪ ਖੋਲ੍ਹਣੀ ਹੋਵੇਗੀ ਅਤੇ ਕ੍ਰੈਡਿਟ ਲਾਈਨ ਰਾਹੀਂ ਸਪਲਾਇਰ ਨੂੰ ਪੇਮੈਂਟ ਹੋ ਜਾਵੇਗੀ।
NBFCs ਵੀ ਇਸ ਵਿੱਚ ਸ਼ਾਮਲ
ਮਾਹਰਾਂ ਦਾ ਕਹਿਣਾ ਹੈ ਕਿ ਇਸ ਸਹੂਲਤ ਦਾ ਅਸਲੀ ਫ਼ਾਇਦਾ ਉਦੋਂ ਮਿਲੇਗਾ ਜਦੋਂ ਇਸ ਵਿੱਚ NBFCs (ਨਾਨ-ਬੈਂਕਿੰਗ ਫਾਈਨੈਂਸ਼ੀਅਲ ਕੰਪਨੀਆਂ) ਨੂੰ ਪੂਰੀ ਤਰ੍ਹਾਂ ਸ਼ਾਮਲ ਕੀਤਾ ਜਾਵੇਗਾ। ਬੈਂਕ ਆਮ ਤੌਰ 'ਤੇ ਉਹਨਾਂ ਨੂੰ ਹੀ ਲੋਨ ਦਿੰਦੇ ਹਨ ਜਿਨ੍ਹਾਂ ਦੀ ਸੈਲਰੀ (ਤਨਖ਼ਾਹ) ਫਿਕਸ ਹੋਵੇ ਜਾਂ ਵੱਡਾ ਬਿਜ਼ਨਸ ਹੋਵੇ। ਪਰ ਦੇਸ਼ ਦੇ ਛੋਟੇ ਕਸਬਿਆਂ, ਰੇਹੜੀ-ਫੜੀ ਵਾਲਿਆਂ ਅਤੇ ਅਨਿਯਮਿਤ ਕਮਾਈ ਵਾਲੇ ਲੋਕਾਂ ਨੂੰ ਲੋਨ ਦੇਣ ਦਾ ਕੰਮ NBFCs ਹੀ ਕਰਦੀਆਂ ਹਨ। ਜੇਕਰ ਉਹਨਾਂ ਨੂੰ ਮੌਕਾ ਮਿਲਿਆ, ਤਾਂ ਹੀ ਇਹ ਸਹੂਲਤ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇਗੀ।
ਕਿੱਥੇ ਇਸਤੇਮਾਲ ਨਹੀਂ ਕਰ ਸਕੋਗੇ ਕ੍ਰੈਡਿਟ ਲਾਈਨ?
ਕ੍ਰੈਡਿਟ ਕਾਰਡ ਵਾਂਗ ਤੁਸੀਂ ਕ੍ਰੈਡਿਟ ਲਾਈਨ ਦਾ ਇਸਤੇਮਾਲ ਹਰ ਥਾਂ ਨਹੀਂ ਕਰ ਸਕੋਗੇ। ਕ੍ਰੈਡਿਟ ਲਾਈਨ ਦੇਣ ਵਾਲੀ ਕੰਪਨੀ ਜਾਂ ਬੈਂਕ ਇਹ ਤੈਅ ਕਰ ਸਕਣਗੇ ਕਿ ਤੁਸੀਂ ਉਹ ਪੈਸਾ ਕਿੱਥੇ ਖ਼ਰਚ ਕਰ ਸਕਦੇ ਹੋ ਅਤੇ ਕਿੱਥੇ ਨਹੀਂ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਪੈਸੇ ਦੇ ਗ਼ਲਤ ਇਸਤੇਮਾਲ ਨੂੰ ਰੋਕਿਆ ਜਾ ਸਕੇਗਾ।
ਉਦਾਹਰਣ ਵਜੋਂ, ਮੰਨ ਲਓ ਕਿ ਲੈਂਡਰ ਨੇ ਤੁਹਾਨੂੰ ਮੈਡੀਕਲ ਐਮਰਜੈਂਸੀ ਲਈ ਪੈਸਾ ਦਿੱਤਾ ਹੈ, ਤਾਂ ਉਹ ਪੈਸਾ ਤੁਸੀਂ ਹੋਟਲ ਦਾ ਬਿਲ ਚੁਕਾਉਣ ਲਈ ਨਹੀਂ ਵਰਤ ਸਕੋਗੇ। ਇਸ ਨਾਲ ਪੈਸਿਆਂ ਦੀ ਗ਼ਲਤ ਵਰਤੋਂ ਰੁਕੇਗੀ, ਜੋ ਕਿ NBFCs ਵਰਗੀਆਂ ਕੰਪਨੀਆਂ ਲਈ ਬਹੁਤ ਫ਼ਾਇਦੇਮੰਦ ਹੈ।
ਕਿਵੇਂ ਸ਼ੁਰੂ ਕਰੀਏ ਕ੍ਰੈਡਿਟ ਲਾਈਨ ਦੀ ਸਹੂਲਤ?
ਕ੍ਰੈਡਿਟ ਲਾਈਨ ਦੀ ਸਹੂਲਤ ਤੁਸੀਂ ਆਸਾਨੀ ਨਾਲ ਆਪਣੇ ਪੇਮੈਂਟ ਐਪਸ ਜਿਵੇਂ ਕਿ ਗੂਗਲ ਪੇ ਅਤੇ ਫੋਨ ਪੇ 'ਤੇ ਸ਼ੁਰੂ ਕਰ ਸਕਦੇ ਹੋ। ਐਪ ਵਿੱਚ ਤੁਹਾਨੂੰ 'Credit Line' ਸਰਚ ਕਰਨਾ ਹੋਵੇਗਾ ਅਤੇ ਫਿਰ ਉਸ ਵਿੰਡੋ ਵਿੱਚ ਜਾ ਕੇ ਬੈਂਕ ਚੁਣਨਾ ਪਵੇਗਾ, ਜਿਸ ਤੋਂ ਤੁਸੀਂ ਕ੍ਰੈਡਿਟ ਲਾਈਨ ਲੈਣਾ ਚਾਹੁੰਦੇ ਹੋ। ਜੇਕਰ ਤੁਸੀਂ ਉਸ ਲਈ ਯੋਗ ਹੋਵੋਗੇ ਤਾਂ ਲੈਂਡਰ ਤੁਹਾਨੂੰ ਤੁਹਾਡੇ ਹਿਸਾਬ ਨਾਲ ਲੋਨ ਦੇ ਦੇਵੇਗਾ।
ਕੀ ਕਹਿੰਦੇ ਹਨ ਮਾਹਰ?
ਫਾਈਨੈਂਸ਼ੀਅਲ ਸੈਕਟਰ ਐਨਾਲਿਸਟ, ਰੌਨਕ ਸ਼ਰਮਾ ਦਾ ਕਹਿਣਾ ਹੈ ਕਿ, "ਆਰਬੀਆਈ ਵੀ ਡਿਜੀਟਲ ਲੋਨ ਦੇ ਇਸ ਵਧਦੇ ਜਾਲ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ। ਪਿਛਲੇ ਕੁਝ ਸਮੇਂ ਵਿੱਚ ਕੇਂਦਰੀ ਬੈਂਕ ਨੇ ਪਾਰਦਰਸ਼ਤਾ ਅਤੇ ਗਵਰਨੈਂਸ ਨੂੰ ਲੈ ਕੇ ਕਈ ਸਖ਼ਤ ਨਿਯਮ ਬਣਾਏ ਹਨ ਤਾਂ ਜੋ ਲੋਕ ਕਰਜ਼ੇ ਦੇ ਜਾਲ ਵਿੱਚ ਨਾ ਫਸਣ। ਡਿਜੀਟਲ ਲੈਂਡਿੰਗ ਦੇ ਨਵੇਂ ਨਿਯਮ ਇਸ ਲਈ ਨਹੀਂ ਹਨ ਕਿ ਇਨੋਵੇਸ਼ਨ ਨੂੰ ਰੋਕ ਦਿੱਤਾ ਜਾਵੇ, ਬਲਕਿ ਇਸ ਲਈ ਹਨ ਤਾਂ ਜੋ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ ਅਤੇ ਪੂਰਾ ਸਿਸਟਮ ਸੁਰੱਖਿਅਤ ਰਹੇ।"