'ਭਾਰਤ-ਅਮਰੀਕਾ ਵਪਾਰ ਸਮਝੌਤੇ 'ਚ ਕੋਈ ਬਦਲਾਅ ਨਹੀਂ ਹੋਵੇਗਾ, ਭਾਰਤ ਟੈਰਿਫ ਦੇਵੇਗਾ, ਅਮਰੀਕਾ ਨਹੀਂ'; SC ਦੇ ਫੈਸਲੇ ਤੋਂ ਬਾਅਦ ਕੀ ਬੋਲੇ ਟਰੰਪ
ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਏ ਗਏ ਵਿਸ਼ੇਸ਼ ਟੈਰਿਫਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਲਗਪਗ 175 ਬਿਲੀਅਨ ਡਾਲਰ ਵਾਪਸ ਕਰਨੇ ਪੈ ਸਕਦੇ ਹਨ। ਇਸ 'ਤੇ ਟਰੰਪ ਨੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਕਿਹਾ,"ਅਸੀਂ ਅਗਲੇ ਪੰਜ ਸਾਲਾਂ ਤੱਕ ਅਦਾਲਤ ਵਿੱਚ ਲੜਾਂਗੇ
Publish Date: Sat, 21 Feb 2026 11:26 AM (IST)
Updated Date: Sat, 21 Feb 2026 11:31 AM (IST)
ਨਵੀਂ ਦਿੱਲੀ : ਅਮਰੀਕੀ ਸੁਪਰੀਮ ਕੋਰਟ ਵੱਲੋਂ ਟੈਰਿਫ ਰੱਦ ਕਰਨ ਦੇ ਫੈਸਲੇ ਦੇ ਬਾਵਜੂਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨਾਲ ਹੋਏ ਵਪਾਰ ਸਮਝੌਤੇ (India-US Trade Deal) ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਟੈਰਿਫ (ਟੈਕਸ) ਅਦਾ ਕਰੇਗਾ ਪਰ ਅਮਰੀਕਾ ਨਹੀਂ।
ਟਰੰਪ ਦੇ ਬਿਆਨ ਦੇ ਮੁੱਖ ਨੁਕਤੇ
18% ਟੈਰਿਫ ਬਰਕਰਾਰ: ਟਰੰਪ ਨੇ ਕਿਹਾ ਕਿ ਭਾਰਤ 'ਤੇ ਲਗਾਇਆ ਗਿਆ 18% ਟੈਰਿਫ ਬਿਨਾਂ ਕਿਸੇ ਬਦਲਾਅ ਦੇ ਜਾਰੀ ਰਹੇਗਾ। ਭਾਰਤ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੇਗੀ।
ਸਮਝੌਤੇ ਵਿੱਚ 'ਫਲਿੱਪ': ਟਰੰਪ ਅਨੁਸਾਰ, "ਪਹਿਲਾਂ ਭਾਰਤ ਸਾਨੂੰ ਲੁੱਟ ਰਿਹਾ ਸੀ ਪਰ ਹੁਣ ਅਸੀਂ ਡੀਲ ਨੂੰ ਉਲਟਾ ਦਿੱਤਾ ਹੈ। ਹੁਣ ਭਾਰਤ ਟੈਰਿਫ ਦੇ ਰਿਹਾ ਹੈ ਅਤੇ ਅਸੀਂ ਨਹੀਂ। ਇਹ ਇੱਕ ਨਿਰਪੱਖ (Fair) ਡੀਲ ਹੈ।"
ਪ੍ਰਧਾਨ ਮੰਤਰੀ ਮੋਦੀ ਬਾਰੇ: ਟਰੰਪ ਨੇ ਪੀਐਮ ਮੋਦੀ ਨੂੰ ਇੱਕ 'ਮਹਾਨ ਵਿਅਕਤੀ' ਦੱਸਿਆ ਪਰ ਨਾਲ ਹੀ ਕਿਹਾ ਕਿ ਉਹ ਪਿਛਲੇ ਅਮਰੀਕੀ ਪ੍ਰਸ਼ਾਸਨ ਦੇ ਮੁਕਾਬਲੇ ਕਿਤੇ ਜ਼ਿਆਦਾ ਸਮਝਦਾਰ ਸਨ।
ਰੂਸ ਨਾਲ ਸਬੰਧ: ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਹਿਣ 'ਤੇ ਭਾਰਤ ਰੂਸ ਤੋਂ ਤੇਲ ਲੈਣ ਦੇ ਮਾਮਲੇ ਵਿੱਚ ਪਿੱਛੇ ਹਟਿਆ ਹੈ ਕਿਉਂਕਿ ਉਹ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ।
ਸੁਪਰੀਮ ਕੋਰਟ ਦਾ ਫੈਸਲਾ ਤੇ ਟਰੰਪ ਦੀ ਚੁਣੌਤੀ
ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਏ ਗਏ ਵਿਸ਼ੇਸ਼ ਟੈਰਿਫਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਲਗਪਗ 175 ਬਿਲੀਅਨ ਡਾਲਰ ਵਾਪਸ ਕਰਨੇ ਪੈ ਸਕਦੇ ਹਨ। ਇਸ 'ਤੇ ਟਰੰਪ ਨੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਕਿਹਾ,"ਅਸੀਂ ਅਗਲੇ ਪੰਜ ਸਾਲਾਂ ਤੱਕ ਅਦਾਲਤ ਵਿੱਚ ਲੜਾਂਗੇ।"ਉਨ੍ਹਾਂ ਦਾ ਇਰਾਦਾ ਟੈਰਿਫ ਵਾਪਸ ਕਰਨ ਦੀ ਬਜਾਏ ਕਾਨੂੰਨੀ ਲੜਾਈ ਜਾਰੀ ਰੱਖਣ ਦਾ ਹੈ ਤਾਂ ਜੋ ਵਪਾਰਕ ਭਾਈਵਾਲਾਂ 'ਤੇ ਦਬਾਅ ਬਣਿਆ ਰਹੇ।
ਵਪਾਰ ਸਮਝੌਤੇ ਦਾ ਪਿਛੋਕੜ
ਭਾਰਤ ਅਤੇ ਅਮਰੀਕਾ ਵਿਚਾਲੇ ਇਹ ਦੁਵੱਲਾ ਵਪਾਰ ਸਮਝੌਤਾ ਫਰਵਰੀ 2026 ਦੀ ਸ਼ੁਰੂਆਤ ਵਿੱਚ ਫਾਈਨਲ ਹੋਇਆ ਸੀ। ਇਹ ਕਈ ਮਹੀਨਿਆਂ ਦੀ ਗੁੰਝਲਦਾਰ ਗੱਲਬਾਤ, ਧਮਕੀਆਂ ਅਤੇ ਰਾਜਨੀਤਿਕ ਦਬਾਅ ਤੋਂ ਬਾਅਦ ਸਿਰੇ ਚੜ੍ਹਿਆ ਸੀ।