SIP Calculation : ਹਰ ਮਹੀਨੇ 5000 ਦੀ ਐਸਆਈਪੀ ਨਾਲ ਕਿੰਨੇ ਸਾਲਾਂ 'ਚ ਬਣਨਗੇ ਇੱਕ ਕਰੋੜ, ਕੈਲਕੁਲੇਸ਼ਨ ਤੋਂ ਸਮਝੋ
ਕੈਲਕੁਲੇਸ਼ਨ ਦੇ ਅਨੁਸਾਰ, 26 ਸਾਲਾਂ ਤੱਕ ਹਰ ਮਹੀਨੇ ₹5000 ਨਿਵੇਸ਼ ਕਰਨ 'ਤੇ ਕੁੱਲ ਨਿਵੇਸ਼ ਰਾਸ਼ੀ 15.60 ਲੱਖ ਰੁਪਏ ਹੋਵੇਗੀ। ਹਾਲਾਂਕਿ, ਕੰਪਾਊਂਡਿੰਗ ਦੀ ਤਾਕਤ ਸਦਕਾ ਇਸ ਨਿਵੇਸ਼ 'ਤੇ ਮਿਲਣ ਵਾਲਾ ਅਨੁਮਾਨਿਤ ਰਿਟਰਨ ਕਰੀਬ 92.59 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ
Publish Date: Sun, 07 Jun 2026 03:50 PM (IST)
Updated Date: Sun, 07 Jun 2026 03:55 PM (IST)
ਨਵੀਂ ਦਿੱਲੀ : ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਵਾਲਿਆਂ ਵਿਚਕਾਰ ਐਸਆਈਪੀ ਅੱਜ ਸਭ ਤੋਂ ਪ੍ਰਸਿੱਧ ਵਿਕਲਪਾਂ ਵਿੱਚੋਂ ਇੱਕ ਬਣ ਚੁੱਕਾ ਹੈ। ਇਸਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਨਿਵੇਸ਼ਕ ਛੋਟੀ ਰਕਮ ਨਾਲ ਵੀ ਲੰਬੇ ਸਮੇਂ ਵਿੱਚ ਇੱਕ ਵੱਡਾ ਫੰਡ ਤਿਆਰ ਕਰ ਸਕਦਾ ਹੈ। ਜੇਕਰ ਤੁਸੀਂ ਹਰ ਮਹੀਨੇ ਸਿਰਫ਼ ₹5000 ਦੀ ਐਸਆਈਪੀ ਕਰਦੇ ਹੋ ਤਾਂ ਕੀ ਇਸ ਨਾਲ ਇੱਕ ਕਰੋੜ ਰੁਪਏ ਦਾ ਫੰਡ ਬਣਾਇਆ ਜਾ ਸਕਦਾ ਹੈ? ਇਸਦਾ ਜਵਾਬ ਹੈ- ਹਾਂ ਪਰ ਕਿੰਨੇ ਸਾਲਾਂ ਵਿੱਚ ਅੱਜ ਇਸੇ ਗੱਲ ਨੂੰ ਅਸੀਂ SIP ਕੈਲਕੁਲੇਸ਼ਨ ਰਾਹੀਂ ਸਮਝਾਂਗੇ।
ਦਰਅਸਲ, ਮਿਊਚੁਅਲ ਫੰਡ ਵਿੱਚ ਰਿਟਰਨ ਕੰਪਾਊਂਡਿੰਗ ਰਾਹੀਂ ਵਧਦਾ ਹੈ। ਯਾਨੀ ਨਿਵੇਸ਼ 'ਤੇ ਮਿਲਣ ਵਾਲਾ ਰਿਟਰਨ ਵੀ ਅੱਗੇ ਹੋਰ ਰਿਟਰਨ ਕਮਾਉਣ ਲੱਗਦਾ ਹੈ। ਇਹੀ ਕਾਰਨ ਹੈ ਕਿ ਲੰਬੇ ਸਮੇਂ ਵਿੱਚ ਛੋਟੀ-ਛੋਟੀ ਰਕਮ ਵੀ ਇੱਕ ਵੱਡੀ ਪੂੰਜੀ ਵਿੱਚ ਬਦਲ ਸਕਦੀ ਹੈ।
5000 ਦੀ SIP ਨਾਲ ਕਿੰਨੇ ਸਾਲਾਂ 'ਚ ਬਣੇਗਾ ਇੱਕ ਕਰੋੜ ਦਾ ਫੰਡ
ਜੇਕਰ ਕੋਈ ਨਿਵੇਸ਼ਕ ਹਰ ਮਹੀਨੇ ₹5000 ਦੀ ਐਸਆਈਪੀ ਕਰਦਾ ਹੈ ਅਤੇ ਉਸ ਨੂੰ ਸਾਲਾਨਾ ਔਸਤਨ 12% ਦਾ ਰਿਟਰਨ ਮਿਲਦਾ ਹੈ ਤਾਂ ਇੱਕ ਕਰੋੜ ਰੁਪਏ ਤੋਂ ਵੱਧ ਦਾ ਫੰਡ ਬਣਾਉਣ ਵਿੱਚ ਕਰੀਬ 26 ਸਾਲ ਲੱਗਣਗੇ। ਇਸ ਕੈਲਕੁਲੇਸ਼ਨ ਨੂੰ ਸਮਝਣ ਲਈ ਅਸੀਂ
https://www.mutualfundssahihai.com/ ਦੇ SIP ਕੈਲਕੂਲੇਟਰ ਦੀ ਵਰਤੋਂ ਕੀਤੀ ਹੈ। ਹੇਠਾਂ ਅਸੀਂ ਉਸਦਾ ਸਕ੍ਰੀਨਸ਼ੌਟ ਵੀ ਲਗਾਇਆ ਹੈ।
ਕੈਲਕੁਲੇਸ਼ਨ ਦੇ ਅਨੁਸਾਰ, 26 ਸਾਲਾਂ ਤੱਕ ਹਰ ਮਹੀਨੇ ₹5000 ਨਿਵੇਸ਼ ਕਰਨ 'ਤੇ ਕੁੱਲ ਨਿਵੇਸ਼ ਰਾਸ਼ੀ 15.60 ਲੱਖ ਰੁਪਏ ਹੋਵੇਗੀ। ਹਾਲਾਂਕਿ, ਕੰਪਾਊਂਡਿੰਗ ਦੀ ਤਾਕਤ ਸਦਕਾ ਇਸ ਨਿਵੇਸ਼ 'ਤੇ ਮਿਲਣ ਵਾਲਾ ਅਨੁਮਾਨਿਤ ਰਿਟਰਨ ਕਰੀਬ 92.59 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਤਰ੍ਹਾਂ ਨਿਵੇਸ਼ਕ ਦਾ ਕੁੱਲ ਫੰਡ ਲਗਪਗ 1.08 ਕਰੋੜ ਰੁਪਏ ਹੋ ਜਾਵੇਗਾ।
ਕਿਵੇਂ ਵਧਦਾ ਹੈ ਨਿਵੇਸ਼
ਐਸਆਈਪੀ ਵਿੱਚ ਸ਼ੁਰੂਆਤ ਦੇ ਕੁਝ ਸਾਲਾਂ ਵਿੱਚ ਫੰਡ ਦਾ ਵਾਧਾ ਆਮ (ਹੌਲੀ) ਦਿਖਾਈ ਦਿੰਦਾ ਹੈ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਕੰਪਾਊਂਡਿੰਗ ਦਾ ਅਸਰ ਤੇਜ਼ ਹੋਣ ਲੱਗਦਾ ਹੈ। ਇਹੀ ਕਾਰਨ ਹੈ ਕਿ ਆਖਰੀ ਸਾਲਾਂ ਵਿੱਚ ਫੰਡ ਬਹੁਤ ਤੇਜ਼ੀ ਨਾਲ ਵਧਦਾ ਹੈ।
ਉਦਾਹਰਨ ਦੇ ਤੌਰ 'ਤੇ ਪਹਿਲੇ 10 ਸਾਲਾਂ ਵਿੱਚ ਨਿਵੇਸ਼ਕ ਦਾ ਕੁੱਲ ਨਿਵੇਸ਼ 6 ਲੱਖ ਰੁਪਏ ਹੋਵੇਗਾ ਪਰ ਫੰਡ ਦਾ ਆਕਾਰ ਉਸ ਤੋਂ ਕੁਝ ਹੀ ਜ਼ਿਆਦਾ ਹੋਵੇਗਾ। ਉੱਥੇ ਹੀ 20 ਸਾਲਾਂ ਤੋਂ ਬਾਅਦ ਕੰਪਾਊਂਡਿੰਗ ਦਾ ਪ੍ਰਭਾਵ ਸਾਫ਼ ਤੌਰ 'ਤੇ ਦਿਖਾਈ ਦੇਣ ਲੱਗਦਾ ਹੈ ਅਤੇ ਆਖਰੀ ਛੇ ਸਾਲਾਂ ਵਿੱਚ ਫੰਡ ਵਿੱਚ ਲੱਖਾਂ ਰੁਪਏ ਦਾ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।