PM Kisan Yojana : ਯੋਗ ਹੋਣ ਦੇ ਬਾਵਜੂਦ ਨਹੀਂ ਮਿਲ ਰਹੇ ਪੈਸੇ? ਜਾਣੋ ਕੀ ਹੈ ਅਸਲ ਵਜ੍ਹਾ ਤੇ ਕਦੋਂ ਆਵੇਗੀ 22ਵੀਂ ਕਿਸ਼ਤ
ਜ਼ਮੀਨ ਦੀ ਵੈਰੀਫਿਕੇਸ਼ਨ (Land Seeding): ਜੇਕਰ ਤੁਹਾਡੀ ਜ਼ਮੀਨ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ (Land Seeding) ਪੋਰਟਲ 'ਤੇ 'No' ਦਿਖਾ ਰਹੀ ਹੈ ਤਾਂ ਤੁਹਾਨੂੰ ਪੈਸੇ ਨਹੀਂ ਮਿਲਣਗੇ।
Publish Date: Mon, 09 Mar 2026 02:40 PM (IST)
Updated Date: Mon, 09 Mar 2026 02:48 PM (IST)
ਦੇਸ਼ ਦੇ ਕਰੋੜਾਂ ਕਿਸਾਨ ਬੜੀ ਬੇਸਬਰੀ ਨਾਲ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (PM-Kisan) ਦੀ 22ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਤਰੀਕ ਨਹੀਂ ਐਲਾਨੀ ਗਈ ਪਰ ਕਿਸਾਨਾਂ ਵਿੱਚ ਬੇਚੈਨੀ ਵਧ ਰਹੀ ਹੈ। ਕਈ ਵਾਰ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਖਾਤੇ ਵਿੱਚ 2-2 ਹਜ਼ਾਰ ਰੁਪਏ ਨਹੀਂ ਆਉਂਦੇ।
ਕਿਸ਼ਤ ਨਾ ਆਉਣ ਦੇ ਮੁੱਖ ਕਾਰਨ
e-KYC ਅਧੂਰਾ ਹੋਣਾ: ਸਰਕਾਰ ਨੇ ਹੁਣ ਸਾਰੇ ਲਾਭਪਾਤਰੀਆਂ ਲਈ e-KYC ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਹਾਡਾ ਕੇਵਾਈਸੀ ਪੂਰਾ ਨਹੀਂ ਹੈ ਤਾਂ ਕਿਸ਼ਤ ਰੁਕ ਸਕਦੀ ਹੈ।
ਫਾਰਮਰ ਆਈਡੀ (Farmer ID): ਹੁਣ ਈ-ਕੇਵਾਈਸੀ ਦੇ ਨਾਲ-ਨਾਲ ਫਾਰਮਰ ਆਈਡੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ।
ਬੈਂਕ ਖਾਤੇ ਦੀ ਗਲਤ ਜਾਣਕਾਰੀ: ਫਾਰਮ ਭਰਦੇ ਸਮੇਂ ਬੈਂਕ ਖਾਤਾ ਨੰਬਰ ਜਾਂ IFSC ਕੋਡ ਵਿੱਚ ਛੋਟੀ ਜਿਹੀ ਗਲਤੀ ਵੀ ਪੈਸੇ ਰੁਕਣ ਦਾ ਕਾਰਨ ਬਣਦੀ ਹੈ।
ਜ਼ਮੀਨ ਦੀ ਵੈਰੀਫਿਕੇਸ਼ਨ (Land Seeding): ਜੇਕਰ ਤੁਹਾਡੀ ਜ਼ਮੀਨ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ (Land Seeding) ਪੋਰਟਲ 'ਤੇ 'No' ਦਿਖਾ ਰਹੀ ਹੈ ਤਾਂ ਤੁਹਾਨੂੰ ਪੈਸੇ ਨਹੀਂ ਮਿਲਣਗੇ।
ਆਧਾਰ ਲਿੰਕ ਨਾ ਹੋਣਾ: ਤੁਹਾਡਾ ਬੈਂਕ ਖਾਤਾ ਆਧਾਰ ਨਾਲ ਲਿੰਕ ਅਤੇ NPCI ਨਾਲ ਮੈਪ ਹੋਣਾ ਜ਼ਰੂਰੀ ਹੈ।
ਕਦੋਂ ਆਵੇਗੀ 22ਵੀਂ ਕਿਸ਼ਤ
ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ, 13 ਮਾਰਚ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਦੇ ਦੌਰੇ 'ਤੇ ਜਾ ਰਹੇ ਹਨ। ਚਰਚਾ ਹੈ ਕਿ ਇਸੇ ਦਿਨ ਉਹ ਕਿਸਾਨਾਂ ਦੇ ਖਾਤੇ ਵਿੱਚ 22ਵੀਂ ਕਿਸ਼ਤ ਜਾਰੀ ਕਰਨ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਜੇਕਰ ਪੈਸੇ ਨਹੀਂ ਮਿਲੇ ਤਾਂ ਕੀ ਕਰੀਏ
- ਹੈਲਪਲਾਈਨ ਨੰਬਰ: 155261 ਜਾਂ 011-24300606
- ਈਮੇਲ ਆਈਡੀ: pmkisan-ict@gov.in
ਤੁਸੀਂ PM Kisan ਪੋਰਟਲ 'ਤੇ ਜਾ ਕੇ ਆਪਣਾ 'Beneficiary Status' ਵੀ ਚੈੱਕ ਕਰ ਸਕਦੇ ਹੋ।
ਕਿਸਾਨਾਂ ਲਈ ਸਲਾਹ
ਜਦੋਂ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਕਿਸੇ ਵੀ ਅਫ਼ਵਾਹ 'ਤੇ ਵਿਸ਼ਵਾਸ ਨਾ ਕਰੋ ਅਤੇ ਪੋਰਟਲ 'ਤੇ ਆਪਣੀ ਜਾਣਕਾਰੀ ਦਰੁਸਤ ਰੱਖੋ।