ਨਵਾਂ ਇਨਕਮ ਟੈਕਸ ਐਕਟ : ITR ਫਾਈਲ ਕਰਨ ਤੋਂ ਪਹਿਲਾਂ ਜਾਣ ਲਓ ਇਹ 7 ਵੱਡੇ ਬਦਲਾਅ, ਨਹੀਂ ਤਾਂ ਹੋ ਸਕਦੀ ਹੈ ਗਲਤੀ
ਜੇਕਰ ਕੋਈ ਟੈਕਸਪੇਅਰ ਆਪਣੀ ਅਸਲ ਰਿਟਰਨ ਵਿੱਚ ਦਿਖਾਏ ਗਏ ਨੁਕਸਾਨ ਦੀ ਰਕਮ ਨੂੰ ਘਟਾਉਣਾ ਚਾਹੁੰਦਾ ਹੈ, ਤਾਂ ਉਸਨੂੰ ਅਪਡੇਟਿਡ ਰਿਟਰਨ ਫਾਈਲ ਕਰਨ ਦੀ ਇਜਾਜ਼ਤ ਹੋਵੇਗੀ। ਇਹ ਨਿਯਮ ਪੁਰਾਣੇ ਅਤੇ ਨਵੇਂ ਦੋਵੇਂ ਟੈਕਸ ਐਕਟਾਂ 'ਤੇ ਲਾਗੂ ਹੋਵੇਗਾ।
Publish Date: Sat, 07 Feb 2026 11:55 AM (IST)
Updated Date: Sat, 07 Feb 2026 12:09 PM (IST)
ਨਵੀਂ ਦਿੱਲੀ : ਬਜਟ 2026 ਵਿੱਚ ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਨਵਾਂ ਇਨਕਮ ਟੈਕਸ ਐਕਟ 1 ਅਪ੍ਰੈਲ 2026 ਤੋਂ ਲਾਗੂ ਹੋ ਜਾਵੇਗਾ। ਇਸ ਨਵੇਂ ਐਕਟ ਦੇ ਲਾਗੂ ਹੋਣ ਨਾਲ ਤੁਹਾਡੀ ITR ਫਾਈਲਿੰਗ 'ਤੇ ਕੀ ਅਸਰ ਪਵੇਗਾ।
ਕਦੋਂ ਜਾਰੀ ਹੋਣਗੇ ਨਵੇਂ ITR ਫਾਰਮ
ਬਜਟ ਮੁਤਾਬਕ ਨਵਾਂ ਇਨਕਮ ਟੈਕਸ ਐਕਟ 1 ਅਪ੍ਰੈਲ 2026 ਤੋਂ ਪ੍ਰਭਾਵੀ ਹੋਵੇਗਾ। ਟੈਕਸ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਨਵੇਂ ਨਿਯਮ ਅਤੇ ਫਾਰਮ ਜਲਦੀ ਹੀ ਨੋਟੀਫਾਈ ਕੀਤੇ ਜਾਣਗੇ। ਉਮੀਦ ਹੈ ਕਿ ਇਸ ਵਾਰ ਕਾਗਜ਼ੀ ਕਾਰਵਾਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋਵੇਗੀ।
ਕੀ ਵਧ ਗਈ ਹੈ ਰਿਵਾਈਜ਼ਡ ITR ਦੀ ਡੈੱਡਲਾਈਨ
ਹਾਂ, ਰਿਵਾਈਜ਼ਡ ITR ਫਾਈਲ ਕਰਨ ਦੀ ਆਖਰੀ ਮਿਤੀ ਨੂੰ 31 ਦਸੰਬਰ ਤੋਂ ਵਧਾ ਕੇ 31 ਮਾਰਚ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ ਇਸ ਦੇ ਲਈ ਟੈਕਸਪੇਅਰ ਨੂੰ ਮਾਮੂਲੀ ਫੀਸ ਦੇਣੀ ਪਵੇਗੀ।
ਕੀ ਆਮ ਟੈਕਸਪੇਅਰਸ ਲਈ ਬਦਲੀ ਹੈ ITR ਦੀ ਡੈੱਡਲਾਈਨ
ITR-1 ਅਤੇ ITR-2 ਭਰਨ ਵਾਲੇ ਵਿਅਕਤੀਆਂ ਲਈ ਡੈੱਡਲਾਈਨ 31 ਜੁਲਾਈ ਹੀ ਰਹੇਗੀ ਪਰ 'ਨਾਨ-ਆਡਿਟ ਬਿਜ਼ਨਸ' ਕੇਸਾਂ ਜਾਂ 'ਟਰੱਸਟਾਂ' ਲਈ ਰਾਹਤ ਦੀ ਖ਼ਬਰ ਹੈ, ਉਹ ਹੁਣ 31 ਅਗਸਤ ਤੱਕ ਆਪਣੀ ਰਿਟਰਨ ਫਾਈਲ ਕਰ ਸਕਣਗੇ।
ਸ਼ੇਅਰ ਬਾਈਬੈਕ 'ਤੇ ਨਵਾਂ ਨਿਯਮ
ਬਜਟ 2026 ਵਿੱਚ ਸ਼ੇਅਰ ਬਾਈਬੈਕ ਨੂੰ ਹੁਣ ਕੈਪੀਟਲ ਗੇਨ ਵਜੋਂ ਮੰਨਣ ਦਾ ਪ੍ਰਸਤਾਵ ਹੈ। ਪ੍ਰੋਮੋਟਰਾਂ ਲਈ ਪ੍ਰਭਾਵੀ ਟੈਕਸ ਦਰ 22% ਹੋਵੇਗੀ, ਜਦੋਂ ਕਿ ਨਾਨ-ਕਾਰਪੋਰੇਟ ਪ੍ਰੋਮੋਟਰਾਂ ਲਈ ਇਹ ਦਰ 30% ਹੋਵੇਗੀ।
ਨੁਕਸਾਨ ਹੋਣ 'ਤੇ ਅਪਡੇਟਿਡ ਰਿਟਰਨ 'ਚ ਬਦਲਾਅ
ਜੇਕਰ ਕੋਈ ਟੈਕਸਪੇਅਰ ਆਪਣੀ ਅਸਲ ਰਿਟਰਨ ਵਿੱਚ ਦਿਖਾਏ ਗਏ ਨੁਕਸਾਨ ਦੀ ਰਕਮ ਨੂੰ ਘਟਾਉਣਾ ਚਾਹੁੰਦਾ ਹੈ, ਤਾਂ ਉਸਨੂੰ ਅਪਡੇਟਿਡ ਰਿਟਰਨ ਫਾਈਲ ਕਰਨ ਦੀ ਇਜਾਜ਼ਤ ਹੋਵੇਗੀ। ਇਹ ਨਿਯਮ ਪੁਰਾਣੇ ਅਤੇ ਨਵੇਂ ਦੋਵੇਂ ਟੈਕਸ ਐਕਟਾਂ 'ਤੇ ਲਾਗੂ ਹੋਵੇਗਾ।
ਨਿਲ ਡਿਡਕਸ਼ਨ ਸਰਟੀਫਿਕੇਟ ਦੀ ਆਟੋਮੈਟਿਕ ਸਹੂਲਤ
ਛੋਟੇ ਟੈਕਸਪੇਅਰਸ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਹੁਣ ਇਨਕਮ ਟੈਕਸ ਵਿਭਾਗ ਇੱਕ ਨਿਯਮ-ਅਧਾਰਿਤ ਆਟੋਮੈਟਿਕ ਪ੍ਰਕਿਰਿਆ ਰਾਹੀਂ ਆਪਣੇ ਆਪ 'ਨਿਲ-ਡਿਡਕਸ਼ਨ ਸਰਟੀਫਿਕੇਟ' ਜਾਰੀ ਕਰੇਗਾ।
ਵਿਦੇਸ਼ੀ ਸੰਪਤੀ ਦਾ ਖੁਲਾਸਾ
ਸਰਕਾਰ ਨੇ ਵਿਦਿਆਰਥੀਆਂ, ਨੌਜਵਾਨ ਪ੍ਰੋਫੈਸ਼ਨਲਜ਼ ਅਤੇ NRI ਟੈਕਸਪੇਅਰਸ ਲਈ 6 ਮਹੀਨਿਆਂ ਦੀ ਵਿਸ਼ੇਸ਼ ਸਕੀਮ ਦਾ ਐਲਾਨ ਕੀਤਾ ਹੈ। ਇਸ ਤਹਿਤ ਉਹ ਆਪਣੀ ਵਿਦੇਸ਼ੀ ਆਮਦਨ ਜਾਂ ਸੰਪਤੀ ਦਾ ਖੁਲਾਸਾ ਕਰ ਸਕਦੇ ਹਨ, ਬਸ਼ਰਤੇ ਉਹ ਇੱਕ ਨਿਸ਼ਚਿਤ ਸੀਮਾ ਤੋਂ ਘੱਟ ਹੋਵੇ।