ਖੋ-ਖੋ ਟੀਮਾਂ ਦੀ ਚੋਣ, ਚੈਂਪੀਅਨਸ਼ਿਪ ਲਈ ਕੀਤਾ ਰਵਾਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Feb 2026 07:33 PM (IST)
Updated Date: Sat, 14 Feb 2026 06:30 PM (IST)
ਮਹਿੰਦਰ ਰਾਮ ਫੁਗਲਾਣਾ, ਪੰਜਾਬੀ ਜਾਗਰਣ
ਜਲੰਧਰ : ਪੰਜਾਬ ਖੋ-ਖੋ ਐਸੋਸੀਏਸ਼ਨ ਵੱਲੋਂ ਸੀਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਮਾਨਸਾ ’ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਜਲੰਧਰ ਦੇ ਲੜਕੇ ਤੇ ਲੜਕੀਆਂ ਵਰਗ ਦੀਆਂ ਟੀਮਾਂ ਦੇ ਟਰਾਇਲ ਲਏ ਗਏ। ਚੈਂਪੀਅਨਸ਼ਿਪ 14 ਤੇ 15 ਫਰਵਰੀ ਨੂੰ ਹੋਣ ਜਾ ਰਹੀ ਹੈ। ਟਰਾਇਲ ਦੌਰਾਨ ਟੀਮਾਂ ਦੀ ਚੋਣ ਕੀਤੀ ਗਈ। ਲੜਕਿਆਂ ਦੀ ਟੀਮ ’ਚ ਵਨੀਤ ਕੁਮਾਰ (ਕੈਪਟਨ), ਸੁਭਾਸ਼ ਪਾਸਵਾਲ, ਸੁਸ਼ੀਲ, ਸੋਹਿਲ, ਵਿਸ਼ਾਲ ਕੁਮਾਰ, ਭਰਤ, ਪ੍ਰਵੇਸ਼, ਪ੍ਰਿੰਸ, ਮਨਦੀਪ, ਸੁਖਚੈਨ, ਨਾਵੀਸ਼, ਗੁਲਸ਼ਨ, ਅਨਮੋਲ ਤੇ ਜਗਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਕੋਚ ਸੁਰੇਸ਼ ਕੁਮਾਰ ਤੇ ਵਿਸ਼ਾਲ ਨੂੰ ਟੀਮ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਲੜਕੀਆਂ ਦੀ ਟੀਮ ’ਚ ਜਸਪ੍ਰੀਤ ਕੌਰ (ਕੈਪਟਨ), ਖੁਸ਼ੀ, ਸਿਧੀ ਕੁਮਾਰੀ, ਨੀਲਮ, ਪਲਕ, ਅਨਿਸ਼ਿਕਾ, ਤਮੰਨਾ, ਨਿਧੀ, ਪ੍ਰੀਤੀ, ਸੋਨਮ, ਰਿਤੂ, ਅਨਾਮਿਕਾ, ਪ੍ਰੀਆ, ਮੋਨਿਕਾ ਅਤੇ ਅਰਸ਼ਪ੍ਰੀਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਜਤਿੰਦਰ ਕੁਮਾਰ ਕੋਚ ਨਿਯੁਕਤ ਕੀਤੇ ਗਏ ਹਨ। ਇਹ ਟੀਮਾਂ ਸ਼ੁੱਕਰਵਾਰ ਨੂੰ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਗੁਰਦੇਵ ਸਿੰਘ, ਸੌਰਵ ਸ਼ਰਮਾ, ਗੁਰਚਰਨ ਸਿੰਘ, ਨਵੀਨ, ਨਿਰਮਲ ਸੈਨੀ, ਗੁਰਿੰਦਰ ਸਿੰਘ ਅਤੇ ਮੁੱਖ ਸਕੱਤਰ ਹਰਬਿੰਦਰ ਸਿੰਘ ਮੌਜੂਦ ਸਨ।