ਇੰਡੀਆ ਪੋਸਟ ਦੀ 'ਸੁਪਰ-ਫਾਸਟ' ਡਿਲੀਵਰੀ ਕੱਲ੍ਹ ਤੋਂ ਸ਼ੁਰੂ: ਹੁਣ ਅਗਲੇ ਹੀ ਦਿਨ ਮਿਲੇਗਾ ਪਾਰਸਲ! ਜਾਣੋ ਨਵੇਂ ਨਿਯਮ ਤੇ ਚਾਰਜ
ਪ੍ਰਾਈਵੇਟ ਕੂਰੀਅਰ ਕੰਪਨੀਆਂ ਨੂੰ ਸਖ਼ਤ ਟੱਕਰ ਦੇਣ ਲਈ ਕੇਂਦਰ ਸਰਕਾਰ ਨੇ ਇੰਡੀਆ ਪੋਸਟ (India Post) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਦਸਤਾਵੇਜ਼ਾਂ ਅਤੇ ਪਾਰਸਲਾਂ ਦੀ ਤੇਜ਼ੀ ਨਾਲ ਡਿਲੀਵਰੀ ਲਈ '24 ਸਪੀਡ ਪੋਸਟ', '48 ਸਪੀਡ ਪੋਸਟ' ਅਤੇ '24 ਸਪੀਡ ਪੋਸਟ ਪਾਰਸਲ' ਵਰਗੀਆਂ ਪ੍ਰੀਮੀਅਮ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ
Publish Date: Mon, 16 Mar 2026 03:13 PM (IST)
Updated Date: Mon, 16 Mar 2026 03:23 PM (IST)
ਨਵੀਂ ਦਿੱਲੀ: ਪ੍ਰਾਈਵੇਟ ਕੂਰੀਅਰ ਕੰਪਨੀਆਂ ਨੂੰ ਸਖ਼ਤ ਟੱਕਰ ਦੇਣ ਲਈ ਕੇਂਦਰ ਸਰਕਾਰ ਨੇ ਇੰਡੀਆ ਪੋਸਟ (India Post) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਦਸਤਾਵੇਜ਼ਾਂ ਅਤੇ ਪਾਰਸਲਾਂ ਦੀ ਤੇਜ਼ੀ ਨਾਲ ਡਿਲੀਵਰੀ ਲਈ '24 ਸਪੀਡ ਪੋਸਟ', '48 ਸਪੀਡ ਪੋਸਟ' ਅਤੇ '24 ਸਪੀਡ ਪੋਸਟ ਪਾਰਸਲ' ਵਰਗੀਆਂ ਪ੍ਰੀਮੀਅਮ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
17 ਮਾਰਚ ਤੋਂ ਲਾਗੂ ਹੋਣਗੇ ਨਵੇਂ ਨਿਯਮ
ਡਾਕ ਵਿਭਾਗ ਨੇ 'ਪੋਸਟ ਆਫਿਸ (ਦੂਜੀ ਸੋਧ) ਰੈਗੂਲੇਸ਼ਨ 2026' ਰਾਹੀਂ ਇਨ੍ਹਾਂ ਸੇਵਾਵਾਂ ਨੂੰ ਨੋਟੀਫਾਈ ਕੀਤਾ ਹੈ। ਇਹ ਸਾਰੀਆਂ ਸੇਵਾਵਾਂ 17 ਮਾਰਚ 2026 ਤੋਂ ਲਾਗੂ ਹੋ ਜਾਣਗੀਆਂ।
ਕਿਹੜੇ ਸ਼ਹਿਰਾਂ ਨੂੰ ਮਿਲੇਗਾ ਪਹਿਲਾਂ ਫਾਇਦਾ
ਸ਼ੁਰੂਆਤੀ ਪੜਾਅ ਵਿੱਚ ਇਹ ਸੇਵਾਵਾਂ ਦੇਸ਼ ਦੇ 6 ਮੁੱਖ ਸ਼ਹਿਰਾਂ ਵਿੱਚ ਉਪਲਬਧ ਹੋਣਗੀਆਂ।
ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਬਾਅਦ ਵਿੱਚ ਇਸ ਦਾ ਵਿਸਤਾਰ ਦੂਜੇ ਸ਼ਹਿਰਾਂ ਵਿੱਚ ਵੀ ਕੀਤਾ ਜਾਵੇਗਾ।
24 ਤੇ 48 ਘੰਟਿਆਂ 'ਚ ਡਿਲੀਵਰੀ ਦੀ ਗਾਰੰਟੀ
24 ਸਪੀਡ ਪੋਸਟ: ਬੁਕਿੰਗ ਦੀ ਮਿਤੀ ਤੋਂ ਅਗਲੇ ਹੀ ਦਿਨ (Next-day delivery) ਦਸਤਾਵੇਜ਼ ਪਹੁੰਚਾਏ ਜਾਣਗੇ।
48 ਸਪੀਡ ਪੋਸਟ: ਦੋ ਕੰਮਕਾਜੀ ਦਿਨਾਂ (Working days) ਦੇ ਅੰਦਰ ਡਿਲੀਵਰੀ ਯਕੀਨੀ ਬਣਾਈ ਜਾਵੇਗੀ।
24 ਸਪੀਡ ਪੋਸਟ ਪਾਰਸਲ: ਪਾਰਸਲ ਵੀ ਅਗਲੇ ਦਿਨ ਪਹੁੰਚਾਏ ਜਾਣਗੇ। ਇਹ ਮੁੱਖ ਤੌਰ 'ਤੇ ਹਵਾਈ ਮਾਰਗ ਰਾਹੀਂ ਭੇਜੇ ਜਾਣਗੇ।
ਵਜ਼ਨ ਤੇ ਫੀਸ ਦੇ ਨਿਯਮ
ਇਹ ਸੇਵਾ 5 ਕਿਲੋਗ੍ਰਾਮ ਤੱਕ ਦੇ ਸ਼ਿਪਮੈਂਟ ਲਈ ਲਈ ਜਾ ਸਕੇਗੀ।
ਡਾਕ ਫੀਸ ਦੀ ਗਣਨਾ 'ਵਾਲਿਊਮੈਟ੍ਰਿਕ ਵਜ਼ਨ' ਜਾਂ 'ਕੁੱਲ ਵਜ਼ਨ' ਵਿੱਚੋਂ ਜੋ ਵੀ ਜ਼ਿਆਦਾ ਹੋਵੇਗਾ, ਉਸ ਦੇ ਆਧਾਰ 'ਤੇ ਕੀਤੀ ਜਾਵੇਗੀ।
ਰਜਿਸਟ੍ਰੇਸ਼ਨ ਲਈ 5 ਰੁਪਏ ਪ੍ਰਤੀ ਆਈਟਮ ਫੀਸ ਤੈਅ ਕੀਤੀ ਗਈ ਹੈ, ਜਿਸ 'ਤੇ GST ਵੱਖਰਾ ਲੱਗੇਗਾ।
OTP ਆਧਾਰਿਤ ਡਿਲੀਵਰੀ ਬਿਲਕੁਲ ਮੁਫ਼ਤ
ਸੁਰੱਖਿਆ ਨੂੰ ਵਧਾਉਣ ਲਈ ਵਨ-ਟਾਈਮ ਪਾਸਵਰਡ (OTP) ਆਧਾਰਿਤ ਡਿਲੀਵਰੀ ਨੂੰ ਲਾਜ਼ਮੀ ਕੀਤਾ ਗਿਆ ਹੈ। '24 ਸਪੀਡ ਪੋਸਟ ਪਾਰਸਲ' ਵਰਗੀਆਂ ਸੇਵਾਵਾਂ ਲਈ ਇਹ ਸੁਵਿਧਾ ਬਿਨਾਂ ਕਿਸੇ ਵਾਧੂ ਖਰਚੇ ਦੇ ਮਿਲੇਗੀ।
ਗਾਹਕਾਂ ਤੇ ਵਪਾਰੀਆਂ ਨੂੰ ਲਾਭ
ਇਸ ਕਦਮ ਨਾਲ ਪ੍ਰਾਈਵੇਟ ਕੂਰੀਅਰ ਕੰਪਨੀਆਂ (ਜਿਵੇਂ Blue Dart, DTDC) ਦਾ ਏਕਾਧਿਕਾਰ ਟੁੱਟੇਗਾ। ਆਮ ਲੋਕਾਂ ਨੂੰ ਐਮਰਜੈਂਸੀ ਵਿੱਚ ਕਾਗਜ਼ ਭੇਜਣ ਲਈ ਹੁਣ ਭਾਰੀ ਫੀਸ ਨਹੀਂ ਦੇਣੀ ਪਵੇਗੀ। ਈ-ਕਾਮਰਸ ਵਿਕਰੇਤਾਵਾਂ ਅਤੇ ਛੋਟੇ ਵਪਾਰੀਆਂ ਲਈ ਵੀ ਇਹ ਸੇਵਾ ਲਾਹੇਵੰਦ ਸਾਬਤ ਹੋਵੇਗੀ।