- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਲੋਕ ਆਪਣੇ ਪੁਰਾਣੇ ਘਰ ਦੀ ਮੁਰੰਮਤ ਜਾਂ ਉਸ ਦਾ ਵਿਸਤਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਹੋਮ ਇੰਪਰੂਵਮੈਂਟ ਅਤੇ ਹੋਮ ਐਕਸਟੈਂਸ਼ਨ ਲੋਨ ਉਪਲਬਧ ਹਨ। ਇਹਨਾਂ ਦੀ ਮਦਦ ਨਾਲ ਘਰ ਦੀ ਮੁਰੰਮਤ ਕਰਵਾਉਣਾ, ਨਵਾਂ ਕਮਰਾ ਪਾਉਣਾ ਜਾਂ ਉੱਪਰਲੀ ਮੰਜ਼ਿਲ (ਫ਼ਲੋਰ) ਬਣਾਉਣਾ ਆਸਾਨ ਹੋ ਜਾਂਦਾ ਹੈ।

ਨਵੀਂ ਦਿੱਲੀ : ਘਰ ਖਰੀਦਣਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ, ਪਰ ਵਧਦੀਆਂ ਪ੍ਰਾਪਰਟੀ ਦੀਆਂ ਕੀਮਤਾਂ ਦੇ ਦੌਰ ਵਿੱਚ ਇਹ ਸੁਪਨਾ ਪੂਰਾ ਕਰਨਾ ਹੁਣ ਆਸਾਨ ਨਹੀਂ ਰਹਿ ਗਿਆ। ਅਜਿਹੀ ਸਥਿਤੀ ਵਿੱਚ ਹੋਮ ਲੋਨ ਇੱਕ ਵੱਡਾ ਸਹਾਰਾ ਬਣ ਕੇ ਸਾਹਮਣੇ ਆਉਂਦਾ ਹੈ। ਹਾਲਾਂਕਿ, ਲੋਨ ਲੈਣ ਤੋਂ ਪਹਿਲਾਂ ਸਹੀ ਵਿਕਲਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਬਾਜ਼ਾਰ ਵਿੱਚ ਲੋੜ ਦੇ ਹਿਸਾਬ ਨਾਲ ਕਈ ਤਰ੍ਹਾਂ ਦੇ ਹੋਮ ਲੋਨ ਉਪਲਬਧ ਹਨ।
ਜਾਣੋ ਹੋਮ ਲੋਨ ਦੇ ਜ਼ਰੂਰੀ ਆਪਸ਼ਨ
ਸਭ ਤੋਂ ਆਮ ਵਿਕਲਪ ਹੋਮ ਪਰਚੇਜ਼ ਲੋਨ ਹੁੰਦਾ ਹੈ, ਜੋ ਬਣਿਆ-ਬਣਾਇਆ ਜਾਂ ਅੰਡਰ-ਕੰਸਟ੍ਰਕਸ਼ਨ ਮਕਾਨ ਨੂੰ ਖਰੀਦਣ ਲਈ ਲਿਆ ਜਾਂਦਾ ਹੈ। ਇਹ ਲੋਨ ਆਮ ਤੌਰ 'ਤੇ ਪ੍ਰਾਪਰਟੀ ਦੀ ਕੀਮਤ ਦਾ 75% ਤੋਂ 90% ਤੱਕ ਕਵਰ ਕਰਦਾ ਹੈ। ਦੂਜੇ ਪਾਸੇ, ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਜ਼ਮੀਨ ਹੈ ਅਤੇ ਉਹ ਖ਼ੁਦ ਘਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਲਈ ਹੋਮ ਕੰਸਟ੍ਰਕਸ਼ਨ ਲੋਨ ਬਿਹਤਰ ਵਿਕਲਪ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ, ਜੋ ਲੋਕ ਆਪਣੇ ਪੁਰਾਣੇ ਘਰ ਦੀ ਮੁਰੰਮਤ ਜਾਂ ਉਸ ਦਾ ਵਿਸਤਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਹੋਮ ਇੰਪਰੂਵਮੈਂਟ ਅਤੇ ਹੋਮ ਐਕਸਟੈਂਸ਼ਨ ਲੋਨ ਉਪਲਬਧ ਹਨ। ਇਹਨਾਂ ਦੀ ਮਦਦ ਨਾਲ ਘਰ ਦੀ ਮੁਰੰਮਤ ਕਰਵਾਉਣਾ, ਨਵਾਂ ਕਮਰਾ ਪਾਉਣਾ ਜਾਂ ਉੱਪਰਲੀ ਮੰਜ਼ਿਲ (ਫ਼ਲੋਰ) ਬਣਾਉਣਾ ਆਸਾਨ ਹੋ ਜਾਂਦਾ ਹੈ।
ਬੈਂਕਾਂ ਵੱਲੋਂ ਮਿਲ ਰਹੇ ਹਨ ਕੁਝ ਖ਼ਾਸ ਤੇ ਫਲੈਕਸੀਬਲ ਆਪਸ਼ਨਜ਼
ਅੱਜਕੱਲ੍ਹ ਬੈਂਕਾਂ ਵੱਲੋਂ ਕੁਝ ਖ਼ਾਸ ਅਤੇ ਫਲੈਕਸੀਬਲ ਵਿਕਲਪ ਵੀ ਦਿੱਤੇ ਜਾ ਰਹੇ ਹਨ।
ਟੌਪ-ਅੱਪ ਲੋਨ (Top-Up Loan): ਇਸ ਵਿੱਚ ਪਹਿਲਾਂ ਤੋਂ ਚੱਲ ਰਹੇ ਹੋਮ ਲੋਨ ਦੇ ਉੱਪਰ ਵਾਧੂ ਰਕਮ ਲਈ ਜਾ ਸਕਦੀ ਹੈ।
ਬੈਲੈਂਸ ਟ੍ਰਾਂਸਫਰ ਲੋਨ (Balance Transfer): ਇਸ ਰਾਹੀਂ ਗਾਹਕ ਆਪਣਾ ਲੋਨ ਦੂਜੇ ਬੈਂਕ ਵਿੱਚ ਟ੍ਰਾਂਸਫਰ ਕਰਵਾ ਕੇ ਘੱਟ ਵਿਆਜ ਦਰ ਦਾ ਫਾਇਦਾ ਉਠਾ ਸਕਦੇ ਹਨ।
ਅਫੋਰਡੇਬਲ ਹਾਊਸਿੰਗ ਲੋਨ: ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ ਇਹ ਲੋਨ ਵੀ ਉਪਲਬਧ ਹਨ, ਜੋ ਮੱਧਮ ਅਤੇ ਘੱਟ ਆਮਦਨ ਵਰਗ ਦੇ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਘਰ ਖਰੀਦਣ ਵਿੱਚ ਮਦਦ ਕਰਦੇ ਹਨ।
ਪ੍ਰੀ-ਅਪਰੂਵਡ ਲੋਨ : ਕੁਝ ਬੈਂਕ ਇਹ ਸੁਵਿਧਾ ਵੀ ਦਿੰਦੇ ਹਨ, ਜਿਸ ਵਿੱਚ ਪਹਿਲਾਂ ਤੁਹਾਡੀ ਯੋਗਤਾ ਤੈਅ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਤੁਸੀਂ ਆਪਣੀ ਸਮਰੱਥਾ ਅਨੁਸਾਰ ਘਰ ਚੁਣ ਸਕਦੇ ਹੋ।
ਹੋਮ ਲੋਨ ਲੈਣ ਤੋਂ ਪਹਿਲਾਂ ਕੀ ਹੈ ਪ੍ਰੋਸੈਸ
ਮਾਹਰਾਂ (Experts) ਦਾ ਕਹਿਣਾ ਹੈ ਕਿ ਹੋਮ ਲੋਨ ਲੈਣ ਤੋਂ ਪਹਿਲਾਂ ਆਪਣੀ ਆਮਦਨ (Income), ਕ੍ਰੈਡਿਟ ਸਕੋਰ (Credit Score), ਵਿਆਜ ਦਰ (Interest Rate), ਪ੍ਰੋਸੈਸਿੰਗ ਫੀਸ (Processing Fees) ਅਤੇ ਲੋਨ ਮੋੜਨ ਦੀ ਸਮਰੱਥਾ ਦਾ ਸਹੀ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ, ਜਿੰਨੀ ਜ਼ਿਆਦਾ ਡਾਊਨ ਪੇਮੈਂਟ (ਨਕਦ ਭੁਗਤਾਨ) ਕੀਤੀ ਜਾਵੇਗੀ, ਲੋਨ ਦਾ ਬੋਝ ਉੱਨਾ ਹੀ ਘੱਟ ਹੋਵੇਗਾ ਅਤੇ ਕੁੱਲ ਵਿਆਜ ਵੀ ਘਟੇਗਾ।
ਕੁੱਲ ਮਿਲਾ ਕੇ, ਸਹੀ ਹੋਮ ਲੋਨ ਵਿਕਲਪ ਦੀ ਚੋਣ ਕਰਨਾ ਤੁਹਾਡੀ ਆਰਥਿਕ ਸਥਿਤੀ ਅਤੇ ਲੋੜ 'ਤੇ ਨਿਰਭਰ ਕਰਦਾ ਹੈ। ਇਸ ਲਈ ਜਲਦਬਾਜ਼ੀ ਵਿੱਚ ਕੋਈ ਫੈਸਲਾ ਲੈਣ ਦੀ ਬਜਾਏ, ਸਾਰੇ ਵਿਕਲਪਾਂ ਦੀ ਤੁਲਨਾ ਕਰਨਾ ਅਤੇ ਸਮਝਦਾਰੀ ਨਾਲ ਯੋਜਨਾ ਬਣਾਉਣਾ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ।