- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਿੱਚ 24 ਕੈਰੇਟ ਸੋਨੇ ਦਾ ਭਾਅ ਲਗਪਗ ₹1.52 ਲੱਖ ਤੋਂ ₹1.55 ਲੱਖ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਚੱਲ ਰਿਹਾ ਹੈ, ਜਦੋਂ ਕਿ 22 ਕੈਰੇਟ ਸੋਨਾ ਕਰੀਬ ₹1.40 ਲੱਖ ਤੋਂ ₹1.46 ਲੱਖ ਪ੍ਰਤੀ 10 ਗ੍ਰਾਮ ਵਿਚਕਾਰ ਕਾਰੋਬਾਰ ਕਰ ਰਿਹਾ ਹੈ।

ਸੋਨੇ-ਚਾਂਦੀ ਦੀ ਕੀਮਤ ਵਿੱਚ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ। ਇਸ ਸਾਲ ਹੁਣ ਤੱਕ ਸੋਨਾ ਕਰੀਬ ₹21,000 ਪ੍ਰਤੀ 10 ਗ੍ਰਾਮ ਤੱਕ ਚੜ੍ਹਿਆ ਹੋਇਆ ਹੈ ਪਰ ਹੁਣ ਇਸ ਵਿੱਚ ਹਲਕੀ ਨਰਮੀ ਦੇਖਣ ਨੂੰ ਮਿਲ ਰਹੀ ਹੈ। 8 ਜੂਨ ਯਾਨੀ ਸੋਮਵਾਰ ਨੂੰ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਰੁਝਾਨ ਦਿਖਿਆ, ਜਦੋਂ ਕਿ ਚਾਂਦੀ ਵੀ ਸਸਤੀ ਬਣੀ ਹੋਈ ਹੈ।
ਕੀ ਹੈ ਸੋਨੇ ਦਾ ਭਾਅ
ਤਾਜ਼ਾ ਅੰਕੜਿਆਂ ਮੁਤਾਬਕ, ਭਾਰਤ ਵਿੱਚ 24 ਕੈਰੇਟ ਸੋਨੇ ਦਾ ਭਾਅ ਲਗਪਗ ₹1.52 ਲੱਖ ਤੋਂ ₹1.55 ਲੱਖ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਚੱਲ ਰਿਹਾ ਹੈ, ਜਦੋਂ ਕਿ 22 ਕੈਰੇਟ ਸੋਨਾ ਕਰੀਬ ₹1.40 ਲੱਖ ਤੋਂ ₹1.46 ਲੱਖ ਪ੍ਰਤੀ 10 ਗ੍ਰਾਮ ਵਿਚਕਾਰ ਕਾਰੋਬਾਰ ਕਰ ਰਿਹਾ ਹੈ।
ਜਾਣੋ ਚਾਂਦੀ ਦਾ ਰੇਟ
ਦੂਜੇ ਪਾਸੇ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਸੋਮਵਾਰ 8 ਜੂਨ ਨੂੰ ਚਾਂਦੀ ਦਾ ਰੇਟ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਘੱਟ ਹੋਇਆ ਹੈ। ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਅਤੇ ਕੇਰਲ ਦੇ ਬੁਲੀਅਨ ਮਾਰਕੀਟ ਵਿੱਚ ਚਾਂਦੀ ਦਾ ਦਾਮ ਅੱਜ ਕਰੀਬ ₹2.48 ਲੱਖ ਤੋਂ ₹2.50 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਜੇਕਰ ਤੁਸੀਂ ਵੀ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਚਾਂਦੀ ਦਾ ਕੀ ਭਾਅ ਰਿਹਾ।
ਸ਼ਹਿਰਾਂ ਅਨੁਸਾਰ ਸੋਨੇ-ਚਾਂਦੀ ਦੇ ਰੇਟ
| ਸ਼ਹਿਰ (City) | ਸੋਨਾ/10 ਗ੍ਰਾਮ (24K) | ਸੋਨਾ/10 ਗ੍ਰਾਮ (22K) | ਸੋਨਾ/10 ਗ੍ਰਾਮ (18K) | ਚਾਂਦੀ ਪ੍ਰਤੀ ਕਿਲੋ (Silver/Kg) |
| ਨਵੀਂ ਦਿੱਲੀ | ₹153,810 | ₹140,993 | ₹115,358 | ₹244,350 |
| ਮੁੰਬਈ | ₹154,100 | ₹141,258 | ₹115,575 | ₹245,030 |
| ਪਟਨਾ | ₹154,020 | ₹141,185 | ₹115,515 | ₹244,890 |
| ਜੈਪੁਰ | ₹154,080 | ₹141,240 | ₹115,560 | ₹244,990 |
| ਕਾਨਪੁਰ | ₹154,060 | ₹141,222 | ₹115,545 | ₹244,740 |
| ਲਖਨਊ | ₹154,060 | ₹141,222 | ₹115,545 | ₹244,740 |
| ਭੋਪਾਲ | ₹154,180 | ₹141,332 | ₹115,635 | ₹244,940 |
| ਇੰਦੌਰ | ₹154,180 | ₹141,332 | ₹115,635 | ₹244,940 |
| ਚੰਡੀਗੜ੍ਹ | ₹154,020 | ₹141,185 | ₹115,515 | ₹244,680 |
| ਰਾਏਪੁਰ | ₹154,030 | ₹141,194 | ₹115,523 | ₹244,550 |
ਕਿਉਂ ਆਈ ਗਿਰਾਵਟ
ਗਲੋਬਲ ਮਾਰਕੀਟ ਵਿੱਚ ਦਬਾਅ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ, ਜਿਸ ਦੀ ਵਜ੍ਹਾ ਅਮਰੀਕੀ ਵਿਆਜ ਦਰਾਂ ਵਿੱਚ ਵਾਧੇ ਦੀ ਆਸ਼ੰਕਾ ਹੈ। ਇਸ ਕਾਰਨ ਨਿਵੇਸ਼ਕ ਗੋਲਡ ਤੋਂ ਦੂਰੀ ਬਣਾ ਰਹੇ ਹਨ ਕਿਉਂਕਿ ਜ਼ਿਆਦਾ ਵਿਆਜ ਵਾਲੇ ਬਦਲ ਆਕਰਸ਼ਕ ਹੋ ਜਾਂਦੇ ਹਨ। ਸੋਨੇ ਅਤੇ ਚਾਂਦੀ ਦੀਆਂ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਲੋਕਲ ਫੈਕਟਰਸ ਦੇ ਨਾਲ-ਨਾਲ ਗਲੋਬਲ ਫੈਕਟਰਸ ਤੋਂ ਵੀ ਪ੍ਰਭਾਵਿਤ ਹੁੰਦੀਆਂ ਹਨ।