- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਾਤਾਰ ਗਿਰਾਵਟ ਤੋਂ ਬਾਅਦ ਇੱਕ ਵਾਰ ਫਿਰ ਸੋਨੇ ਅਤੇ ਚਾਂਦੀ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਸਵੇਰੇ 10 ਵਜੇ ਦੇ ਕਰੀਬ ਸੋਨੇ (Gold Rate Today) ਵਿੱਚ 956 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਹੈ। ਇਸ ਦੇ ਨਾਲ ਹੀ ਚਾਂਦੀ (Silver Rate Today) ਵਿੱਚ ਲਗਪਗ 4000 ਰੁਪਏ ਪ੍ਰਤੀ ਕਿਲੋ ਦਾ ਉਛਾਲ ਦਰਜ ਕੀਤਾ ਗਿਆ ਹੈ।

Silver Price Today: ਕਿੰਨੀ ਹੈ ਚਾਂਦੀ ਦੀ ਕੀਮਤ?
ਸਵੇਰੇ 10 ਵਜੇ ਐਮ.ਸੀ.ਐਕਸ (MCX) ਵਿੱਚ 1 ਕਿਲੋ ਚਾਂਦੀ ਦੀ ਕੀਮਤ 2,60,751 ਰੁਪਏ ਚੱਲ ਰਿਹਾ ਹੈ। ਇਸ ਵਿੱਚ 4,219 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਦੇਖੀ ਜਾ ਰਹੀ ਹੈ। ਚਾਂਦੀ ਨੇ ਸਵੇਰੇ 10.01 ਵਜੇ ਤੱਕ 2,58,338 ਰੁਪਏ ਪ੍ਰਤੀ ਕਿਲੋ ਦਾ 'ਲੋਅ' ਅਤੇ 2,61,457 ਰੁਪਏ ਪ੍ਰਤੀ ਕਿਲੋ ਦਾ 'ਹਾਈ' ਬਣਾਇਆ ਹੈ।
ਸੋਨੇ ਦੀ ਕੀਮਤ : 24, 22 ਅਤੇ 18 ਕੈਰੇਟ ਕਿੰਨਾ ਹੋਇਆ ਮਹਿੰਗਾ?
| ਸ਼ਹਿਰ | 24 ਕੈਰੇਟ (ਸ਼ੁੱਧ) | 22 ਕੈਰੇਟ (ਗਹਿਣੇ) | 18 ਕੈਰੇਟ |
| ਚੰਡੀਗੜ੍ਹ | ₹157,720 | ₹144,577 | ₹118,290 |
| ਜੈਪੁਰ | ₹157,060 | ₹143,972 | ₹117,795 |
| ਪਟਨਾ | ₹157,520 | ₹144,393 | ₹118,140 |
| ਲਖਨਊ/ਕਾਨਪੁਰ | ₹157,650 | ₹144,513 | ₹118,238 |
| ਭੋਪਾਲ/ਇੰਦੌਰ | ₹157,890 | ₹144,733 | ₹118,418 |
| ਰਾਏਪੁਰ | ₹157,660 | ₹144,522 | ₹118,245 |
Chandi Ka Bhav: ਕਿੰਨੀ ਮਹਿੰਗੀ ਹੋਈ ਚਾਂਦੀ?
| ਸ਼ਹਿਰ | ਚਾਂਦੀ ਦੀ ਕੀਮਤ (ਪ੍ਰਤੀ Kg) |
| ਚੰਡੀਗੜ੍ਹ | ₹262,040 |
| ਪਟਨਾ | ₹262,280 |
| ਜੈਪੁਰ | ₹262,380 |
| ਲਖਨਊ / ਕਾਨਪੁਰ | ₹262,490 |
| ਭੋਪਾਲ / ਇੰਦੌਰ | ₹262,320 |
| ਰਾਏਪੁਰ | ₹261,940 |
ਸੋਨਾ ਅਤੇ ਚਾਂਦੀ ਕਿੱਥੇ ਹੈ ਸਭ ਤੋਂ ਸਸਤਾ?
ਅੱਜ ਚੰਡੀਗੜ੍ਹ ਵਿੱਚ ਚਾਂਦੀ ਸਭ ਤੋਂ ਸਸਤੀ ਮਿਲ ਰਹੀ ਹੈ। ਇੱਥੇ 1 ਕਿਲੋ ਚਾਂਦੀ ਦੀ ਕੀਮਤ 2,62,040 ਰੁਪਏ ਚੱਲ ਰਹੀ ਹੈ। ਇਸ ਦੇ ਨਾਲ ਹੀ ਜੈਪੁਰ ਵਿੱਚ ਅੱਜ ਸੋਨਾ ਸਭ ਤੋਂ ਸਸਤਾ ਮਿਲ ਰਿਹਾ ਹੈ। ਇੱਥੇ 10 ਗ੍ਰਾਮ ਸੋਨੇ ਦੀ ਕੀਮਤ 1,57,060 ਰੁਪਏ ਚੱਲ ਰਹੀ ਹੈ।
ਸੋਨਾ ਅਤੇ ਚਾਂਦੀ ਸਭ ਤੋਂ ਮਹਿੰਗਾ ਕਿੱਥੇ ਹੈ?
ਭੋਪਾਲ ਅਤੇ ਇੰਦੌਰ ਵਿੱਚ ਸੋਨਾ ਸਭ ਤੋਂ ਮਹਿੰਗਾ ਹੈ। ਇੱਥੇ 10 ਗ੍ਰਾਮ ਸੋਨੇ ਦੀ ਕੀਮਤ 1,57,890 ਰੁਪਏ ਚੱਲ ਰਹੀ ਹੈ। ਇਸ ਤੋਂ ਇਲਾਵਾ ਕਾਨਪੁਰ ਅਤੇ ਲਖਨਊ ਵਿੱਚ ਚਾਂਦੀ ਦੀ ਕੀਮਤ 2,62,490 ਰੁਪਏ ਚੱਲ ਰਹੀ ਹੈ। ਇੱਥੇ ਚਾਂਦੀ ਸਭ ਤੋਂ ਮਹਿੰਗੀ ਮਿਲ ਰਹੀ ਹੈ।