- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸਾਲ ਬਜਟ (Budget 2026) ਵਾਲੇ ਦਿਨ ਦੇਸ਼ ਦੀਆਂ ਨਜ਼ਰਾਂ ਨਾ ਸਿਰਫ਼ ਆਰਥਿਕ ਅੰਕੜਿਆਂ 'ਤੇ ਹੁੰਦੀਆਂ ਹਨ, ਸਗੋਂ ਇਸ ਗੱਲ 'ਤੇ ਵੀ ਹੁੰਦੀਆਂ ਹਨ ਕਿ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਿਸ ਰਵਾਇਤੀ ਅੰਦਾਜ਼ ਵਿੱਚ ਨਜ਼ਰ ਆਉਣਗੇ। 2019 ਤੋਂ ਲੈ ਕੇ 2026 ਤੱਕ, ਉਨ੍ਹਾਂ ਦੇ ਪਹਿਰਾਵੇ ਨੇ ਭਾਰਤੀ ਕਾਰੀਗਰਾਂ ਦੇ ਹੁਨਰ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ ਹੈ।

ਪਿਛਲੇ ਸਾਲਾਂ ਦੇ ਲੁੱਕਸ ਪਿਛਲੇ ਸਾਲਾਂ ਦੇ ਬਜਟ ਲੁੱਕਸ ਰਾਹੀਂ ਵੀ ਨਿਰਮਲਾ ਸੀਤਾਰਮਨ ਨੇ ਭਾਰਤੀ ਕਾਰੀਗਰਾਂ ਅਤੇ ਬੁਣਕਰਾਂ ਦੇ ਹੁਨਰ ਨੂੰ ਆਪਣੇ ਪਹਿਰਾਵੇ ਰਾਹੀਂ ਸਨਮਾਨ ਦਿੱਤਾ ਹੈ। ਆਓ ਉਨ੍ਹਾਂ ਦੇ ਪਿਛਲੇ ਸਾਲਾਂ ਦੇ ਪਹਿਰਾਵੇ 'ਤੇ ਇੱਕ ਨਜ਼ਰ ਮਾਰਦੇ ਹਾਂ:
2025: ਇਸ ਸਾਲ ਦਾ ਲੁੱਕ ਬੇਹੱਦ ਖਾਸ ਸੀ। ਉਨ੍ਹਾਂ ਨੇ ਬਿਹਾਰ ਦੀ 'ਮਧੂਬਨੀ ਕਲਾ' ਵਾਲੀ ਸਾੜ੍ਹੀ ਪਹਿਨੀ, ਜੋ ਕਿ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੀ ਸੀ। ਇਸ 'ਤੇ ਬਣਿਆ ਮੱਛੀ ਦਾ ਡਿਜ਼ਾਈਨ ਖੁਸ਼ਹਾਲੀ ਅਤੇ ਵਿਕਾਸ ਦਾ ਪ੍ਰਤੀਕ ਸੀ।
ਫਰਵਰੀ 2024 (ਅੰਤਰਿਮ ਬਜਟ): ਉਹ ਪੱਛਮੀ ਬੰਗਾਲ ਦੀ ਮਸ਼ਹੂਰ 'ਕਾਂਥਾ ਕਢਾਈ' ਵਾਲੀ ਨੀਲੀ ਤੁਸਰ ਸਿਲਕ ਸਾੜ੍ਹੀ ਵਿੱਚ ਨਜ਼ਰ ਆਏ।
ਜੁਲਾਈ 2024 (ਪੂਰਨ ਬਜਟ): ਚੋਣਾਂ ਤੋਂ ਬਾਅਦ ਉਨ੍ਹਾਂ ਨੇ ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਆਫ-ਵਾਈਟ ਹਥਕਰਘਾ (Handloom) ਸਾੜੀ ਪਹਿਨੀ, ਜਿਸ ਦਾ ਬਾਰਡਰ ਮੈਜੈਂਟਾ ਰੰਗ ਦਾ ਸੀ।
2023: ਕਰਨਾਟਕ ਦੀ ਪ੍ਰਸਿੱਧ 'ਕਸੂਤੀ ਕਢਾਈ' ਵਾਲੀ ਲਾਲ ਰੇਸ਼ਮੀ ਸਾੜ੍ਹੀ ਉਨ੍ਹਾਂ ਦੇ ਲੁੱਕ ਦਾ ਹਿੱਸਾ ਬਣੀ, ਜਿਸ 'ਤੇ ਕਾਲੇ ਰੰਗ ਦਾ ਟੈਂਪਲ ਬਾਰਡਰ ਸੀ, ਜੋ ਊਰਜਾ ਅਤੇ ਸੰਕਲਪ ਨੂੰ ਦਰਸਾਉਂਦਾ ਹੈ।
2022: ਉਨ੍ਹਾਂ ਨੇ ਓਡੀਸ਼ਾ ਦੀ ਰਵਾਇਤੀ ‘ਬੋਮਕਾਈ ਸਾੜ੍ਹੀ’ ਪਹਿਨੀ। ਗੂੜ੍ਹੇ ਭੂਰੇ ਰੰਗ ਦੀ ਇਹ ਸਾੜੀ ਉੱਥੋਂ ਦੀ ਬਾਰੀਕ ਕਾਰੀਗਰੀ ਦੀ ਬਿਹਤਰੀਨ ਮਿਸਾਲ ਬਣੀ।
2021: ਇਸ ਸਾਲ ਉਨ੍ਹਾਂ ਨੇ ਤੇਲੰਗਾਨਾ ਦੀ ਮਸ਼ਹੂਰ 'ਪੋਚਮਪੱਲੀ' (ਇਕਤ) ਸਾੜ੍ਹੀ ਚੁਣੀ। ਲਾਲ ਅਤੇ ਆਫ-ਵਾਈਟ ਰੰਗ ਦਾ ਇਹ ਸੁਮੇਲ ਵਿਰਾਸਤ ਅਤੇ ਆਧੁਨਿਕ ਤਬਦੀਲੀਆਂ ਦਾ ਸੰਤੁਲਨ ਸੀ।
2020: ਕੋਰੋਨਾ ਕਾਲ ਦੌਰਾਨ ਉਹ ਪੀਲੇ ਅਤੇ ਸੁਨਹਿਰੀ ਰੰਗ ਦੀ ਸਿਲਕ ਸਾੜ੍ਹੀ ਵਿੱਚ ਦਿਖਾਈ ਦਿੱਤੇ, ਜਿਸ ਨੂੰ ਭਾਰਤੀ ਸੱਭਿਆਚਾਰ ਵਿੱਚ ਉਮੀਦ ਅਤੇ ਖੁਸ਼ਹਾਲੀ ਦਾ ਸ਼ੁਭ ਪ੍ਰਤੀਕ ਮੰਨਿਆ ਜਾਂਦਾ ਹੈ।
2019: ਆਪਣੇ ਪਹਿਲੇ ਬਜਟ ਵਿੱਚ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੀ ਗੁਲਾਬੀ 'ਮੰਗਲਾਗੀਰੀ ਸਿਲਕ' ਸਾੜ੍ਹੀ ਪਹਿਨੀ ਸੀ। ਇਸੇ ਸਾਲ ਉਨ੍ਹਾਂ ਨੇ ਬ੍ਰੀਫਕੇਸ ਦੀ ਪਰੰਪਰਾ ਨੂੰ ਖਤਮ ਕਰਕੇ ਲਾਲ ਬਹੀ-ਖਾਤੇ ਦੀ ਸ਼ੁਰੂਆਤ ਕੀਤੀ ਸੀ।
ਵਿੱਤ ਮੰਤਰੀ ਦੀ ਇਹ ਚੋਣ ਦੱਸਦੀ ਹੈ ਕਿ ਕਿਵੇਂ ਇੱਕ ਪਹਿਰਾਵੇ ਰਾਹੀਂ ਸਥਾਨਕ ਬੁਣਕਰਾਂ, ਖੇਤਰੀ ਸ਼ਿਲਪਕਾਰੀ ਅਤੇ ਭਾਰਤ ਦੇ ਕੱਪੜਿਆਂ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।