- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਲੋਕ ਕਾਰੋਬਾਰ ਜਾਂ ਪੜ੍ਹਾਈ ਵਿੱਚ ਸਫ਼ਲਤਾ ਲਈ ਵੱਡੇ ਜੋਖਮ ਲੈਂਦੇ ਹਨ, ਜਿਵੇਂ ਕਿ ਘਰ-ਜ਼ਮੀਨ ਵੇਚਣਾ, ਨੌਕਰੀ ਛੱਡਣੀ ਜਾਂ ਕਰਜ਼ਾ ਲੈਣਾ। ਪਰ ਜੇਕਰ ਅਖੀਰ ਵਿੱਚ ਸਫ਼ਲਤਾ ਮਿਲ ਜਾਵੇ, ਤਾਂ ਇਹਨਾਂ ਜੋਖਮਾਂ ਦਾ ਦੁੱਖ ਨਹੀਂ ਹੁੰਦਾ, ਸਗੋਂ ਸਹੀ ਸਮੇਂ 'ਤੇ ਸਹੀ ਫੈਸਲਾ ਲੈਣ ਦੀ ਖੁਸ਼ੀ ਹੁੰਦੀ ਹੈ। ਅਸੀਂ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੱਸਾਂਗੇ, ਜਿਸ ਦੀ ਸਫ਼ਲਤਾ ਲਈ ਉਸਦੀ ਮਾਂ ਨੇ ਆਪਣੇ ਸੋਨੇ ਦੇ ਕੰਗਣ ਵੇਚ ਦਿੱਤੇ। ਪਰ ਅੰਤ ਵਿੱਚ ਇਹ ਕੁਰਬਾਨੀ ਵਿਅਰਥ ਨਹੀਂ ਗਈ। ਇਹ ਕਹਾਣੀ ਹੈ ਬਿਹਾਰ ਦੇ ਇੱਕ ਛੋਟੇ ਜਿਹੇ ਕਸਬੇ ਦੇ ਰਹਿਣ ਵਾਲੇ ਅਰੁਣਾਭ ਸਿਨਹਾ (Arunabh Sinha Success Story) ਦੀ।

ਪੜ੍ਹਾਈ ਤੋਂ ਬਾਅਦ ਪਹਿਲੀ ਕੰਪਨੀ
ਅਰੁਣਾਭ ਨੂੰ ਆਈਆਈਟੀ ਬੰਬੇ ਵਿੱਚ ਦਾਖ਼ਲਾ ਮਿਲਿਆ। ਉਨ੍ਹਾਂ ਨੇ ਮੈਟਲਰਜੀ ਅਤੇ ਮਟੀਰੀਅਲ ਸਾਇੰਸ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਆਪਣੀ ਪਹਿਲੀ ਕੰਪਨੀ "ਫ੍ਰੈਂਗਲੋਬਲ" ਸ਼ੁਰੂ ਕੀਤੀ। ਪਰ, ਉਨ੍ਹਾਂ ਦਾ ਇਹ ਪਹਿਲਾ ਸਟਾਰਟਅੱਪ ਨਾਕਾਮਯਾਬ ਰਿਹਾ।
ਅਸਫਲਤਾ ਦੇ ਬਾਵਜੂਦ ਅਰੁਣਾਭ ਨੇ ਹਾਰ ਨਹੀਂ ਮੰਨੀ ਅਤੇ ਨਵਾਂ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ। 2015 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਕੰਪਨੀ ਵੇਚ ਦਿੱਤੀ ਅਤੇ 'ਟ੍ਰੀਬੋ ਹੋਟਲਜ਼' ਵਿੱਚ ਸੀਨੀਅਰ ਅਹੁਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਹੋਟਲ ਵਿੱਚ ਉਨ੍ਹਾਂ ਦੀ ਤਨਖਾਹ 12 ਲੱਖ ਰੁਪਏ ਪ੍ਰਤੀ ਮਹੀਨਾ ਸੀ।
ਨਵਾਂ ਬਿਜ਼ਨੈੱਸ ਕੀਤਾ ਸ਼ੁਰੂ
ਹੋਸਪਿਟੈਲਿਟੀ ਇੰਡਸਟਰੀ ਵਿੱਚ ਕੰਮ ਕਰਦਿਆਂ ਅਰੁਣਾਭ ਨੇ ਮਹਿਸੂਸ ਕੀਤਾ ਕਿ ਹੋਟਲਾਂ ਵਿੱਚ 60 ਫੀਸਦੀ ਸ਼ਿਕਾਇਤਾਂ ਲਾਂਡਰੀ ਨਾਲ ਸਬੰਧਤ ਹੁੰਦੀਆਂ ਹਨ। ਇੱਥੋਂ ਹੀ ਉਨ੍ਹਾਂ ਨੂੰ ਆਪਣਾ ਨਵਾਂ ਲਾਂਡਰੀ ਬਿਜ਼ਨੈੱਸ ਸ਼ੁਰੂ ਕਰਨ ਦਾ ਆਈਡੀਆ ਮਿਲਿਆ। ਬੱਸ ਫਿਰ ਕੀ ਸੀ, ਉਨ੍ਹਾਂ ਨੇ ਲੱਖਾਂ ਦੀ ਨੌਕਰੀ ਛੱਡੀ ਅਤੇ ਆਪਣੀ ਪਤਨੀ ਗੁੰਜਨ ਸਿਨਹਾ ਦੀ ਮਦਦ ਨਾਲ 'UClean' ਨਾਮ ਦਾ ਲਾਂਡਰੀ ਬਿਜ਼ਨੈੱਸ ਸ਼ੁਰੂ ਕੀਤਾ।
ਸ਼ੁਰੂ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਵੀ ਇਸ ਬਿਜ਼ਨੈੱਸ ਆਈਡੀਏ ਦੇ ਖ਼ਿਲਾਫ਼ ਸਨ, ਪਰ ਅਰੁਣਾਭ ਦੀ ਕਿਸਮਤ ਵਿੱਚ ਸ਼ਾਇਦ ਇੱਥੇ ਹੀ ਵੱਡੀ ਸਫ਼ਲਤਾ ਲਿਖੀ ਸੀ।
ਕੀ ਹੈ ਬਿਜ਼ਨੈੱਸ ਮਾਡਲ?
ਅਰੁਣਾਭ ਦੀ ਕੰਪਨੀ UClean 24 ਤੋਂ 48 ਘੰਟਿਆਂ ਵਿੱਚ ਕੱਪੜੇ ਧੋ ਕੇ ਅਤੇ ਪ੍ਰੈੱਸ ਕਰਕੇ ਵਾਪਸ ਪਹੁੰਚਾਉਂਦੀ ਹੈ। ਇਸ ਦੀਆਂ ਸੇਵਾਵਾਂ ਵਿੱਚ ਵਾਸ਼ ਐਂਡ ਆਇਰਨ, ਡ੍ਰਾਈ ਕਲੀਨ ਅਤੇ ਸਪੈਸ਼ਲ ਕੇਅਰ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅਰੁਣਾਭ ਦੀ ਕੰਪਨੀ ਦਾ ਸਾਲਾਨਾ ਟਰਨਓਵਰ 160 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਦਾ ਕਾਰੋਬਾਰ ਹੁਣ ਕਈ ਹੋਰ ਦੇਸ਼ਾਂ ਵਿੱਚ ਵੀ ਫੈਲ ਚੁੱਕਾ ਹੈ।
ਅਰੁਣਾਭ ਦਾ ਸੁਪਨਾ ਆਪਣੇ ਕੁੱਲ ਆਊਟਲੈੱਟਸ ਦੀ ਗਿਣਤੀ ਨੂੰ 1000 ਤੱਕ ਪਹੁੰਚਾਉਣਾ ਹੈ, ਜੋ ਇਸ ਵੇਲੇ 800 ਦੇ ਆਸ-ਪਾਸ ਹੈ।