ਬੈਂਕਾਂ ਦੀ ਤਰ੍ਹਾਂ ਈਪੀਐੱਫਓ ਵੀ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਅਕਿਰਿਆਸ਼ੀਲ 31.86 ਲੱਖ ਈਪੀਐੱਫ ਖਾਤਾਧਾਰਕਾਂ ਨੂੰ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਰਾਸ਼ੀ ਵਾਪਸ ਕਰ ਕੇ ਖਾਤਿਆਂ ਨੂੰ ਬੰਦ ਕਰ ਦੇਵੇਗਾ। ਇਨ੍ਹਾਂ ਈਪੀਐੱਫ ਖਾਤਿਆਂ 'ਚ ਲਗਪਗ 11 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਹੈ।

ਜਾਸ, ਨਵੀਂ ਦਿੱਲੀ : ਬੈਂਕਾਂ ਦੀ ਤਰ੍ਹਾਂ ਈਪੀਐੱਫਓ ਵੀ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਅਕਿਰਿਆਸ਼ੀਲ 31.86 ਲੱਖ ਈਪੀਐੱਫ ਖਾਤਾਧਾਰਕਾਂ ਨੂੰ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਰਾਸ਼ੀ ਵਾਪਸ ਕਰ ਕੇ ਖਾਤਿਆਂ ਨੂੰ ਬੰਦ ਕਰ ਦੇਵੇਗਾ। ਇਨ੍ਹਾਂ ਈਪੀਐੱਫ ਖਾਤਿਆਂ 'ਚ ਲਗਪਗ 11 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਹੈ। ਇਸ 'ਚ ਸੱਤ ਲੱਖ ਤੋਂ ਵੱਧ ਈਪੀਐੱਫ ਖਾਤੇ ਅਜਿਹੇ ਹਨ, ਜਿਨ੍ਹਾਂ 'ਚ 1000 ਰੁਪਏ ਤੋਂ ਘੱਟ ਦੀ ਰਾਸ਼ੀ ਜਮ੍ਹਾ ਹੈ।
ਪਹਿਲੇ ਗੇੜ 'ਚ ਇਨ੍ਹਾਂ 7.11 ਲੱਖ ਖਾਤਿਆਂ 'ਚ ਜਮ੍ਹਾ ਰਕਮ ਦੇ ਖਾਤੇਦਾਰਾਂ ਦੇ ਬੈਂਕ ਖਾਤਿਆਂ ਦੀ ਪਛਾਣ ਕਰ ਕੇ ਈਪੀਐਫ਼ਓ ਖ਼ੁਦ ਹੀ ਇਸ ਰਕਮ ਨੂੰ ਉਨ੍ਹਾਂ ਨੂੰ ਵਾਪਸ ਕਰੇਗਾ। ਜਦੋਂਕਿ ਦੂਜੇ ਗੇੜ 'ਚ ਕਰੀਬ 25 ਲੱਖ ਅਕਿਰਿਆਸ਼ੀਲ ਖਾਤਾਧਾਰਕਾਂ ਦੀ ਰਾਸ਼ੀ ਆਸਾਨ ਪ੍ਰਕਿਰਿਆਵਾਂ ਜ਼ਰੀਏ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਕਰਵਾ ਦਿੱਤੀ ਜਾਵੇਗੀ।
ਜਮ੍ਹਾ ਰਾਸ਼ੀ ਵਾਪਸ ਕਰਨ ਦਾ ਫ਼ੈਸਲਾ
ਜਮ੍ਹਾਕਰਤਾਵਾਂ ਨੂੰ ਉਨ੍ਹਾਂ ਦੀ ਬੱਚਤ ਰਾਸ਼ੀ ਵਾਪਸ ਕਰਨ ਦੇ ਨਾਲ ਹੀ ਈਪੀਐਫ਼ਓ ਇਸ ਪਹਿਲ ਦੇ ਜ਼ਰੀਏ ਅਕਿਰਿਆਸ਼ੀਲ ਖਾਤਿਆਂ ਦਾ ਭਾਰ ਖਤਮ ਕਰਨਾ ਚਾਹੁੰਦਾ ਹੈ। ਕਿਰਤ ਮੰਤਰਾਲੇ ਦੇ ਸੀਨੀਅਰ ਸੂਤਰਾਂ ਅਨੁਸਾਰ, ਕਿਰਤ ਮੰਤਰੀ ਮਨਸੁਖ ਮਾਂਡਵੀਆ ਦੀ ਪ੍ਰਧਾਨਗੀ 'ਚ ਈਪੀਐਫ਼ਓ ਦੇ ਕੰਮਕਾਜ ਦੀ ਸਮੀਖਿਆ ਬੈਠਕ 'ਚ ਅਕਿਰਿਆਸ਼ੀਲ ਖਾਤਿਆਂ 'ਚ ਜਮ੍ਹਾ ਰਾਸ਼ੀ ਵਾਪਸ ਕਰਨ ਦਾ ਫ਼ੈਸਲਾ ਹੋਇਆ।
ਨਾਲ ਹੀ ਤੈਅ ਹੋਇਆ ਕਿ ਤਿੰਨ ਤੋਂ ਲੈ ਕੇ 20 ਸਾਲ ਤੱਕ ਦੇ ਅਕਿਰਿਆਸ਼ੀਲ ਸਾਰੇ 31.86 ਲੱਖ ਈਪੀਐਫ ਖਾਤਿਆਂ 'ਚ ਜਮ੍ਹਾ ਰਾਸ਼ੀ ਵਾਪਸ ਕਰਨ ਦੀ ਕਾਗਜ਼ੀ ਪ੍ਰਕਿਰਿਆ ਨੂੱ ਔਖਾ ਨਹੀਂ ਬਣਾਇਆ ਜਾਵੇਗਾ ਅਤੇ ਈਪੀਐਛਫਓ ਖ਼ੁਦ ਪਹਿਲ ਕਰ ਕੇ ਖਾਤਾਧਾਰਕਾਂ ਨੂੰ ਪੈਸਾ ਵਾਪਸ ਕਰੇਗਾ।
7.11 ਲੱਖ ਖਾਤਿਆਂ ਦੀ ਰਕਮ ਵਾਪਸ ਕੀਤੀ ਜਾਵੇਗੀ
ਪਹਿਲੇ ਗੇੜ 'ਚ ਇੱਕ ਹਜ਼ਾਰ ਰੁਪਏ ਤੋਂ ਘੱਟ ਰਾਸ਼ੀ ਵਾਲੀ 7.11 ਲੱਖ ਖਾਤਿਆਂ ਦੀ ਰਕਮ ਵਾਪਸ ਕੀਤੀ ਜਾਵੇਗੀ। ਉਨ੍ਹਾਂ 'ਚ ਸਿਰਫ਼ ਆਧਾਰ ਲਿੰਕ ਬੈਂਕ ਖਾਤੇ ਦੀ ਪਛਾਣ ਕਰ ਕੇ ਇਹ ਰਕਮ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ 'ਚ ਜਮ੍ਹਾ ਕਰਵਾ ਦਿੱਤੀ ਜਾਵੇਗੀ। ਈਪੀਐੱਫਓ ਖ਼ੁਦ ਹੀ ਇਹ ਕਦਮ ਚੁੱਕੇਗਾ ਅਤੇ ਖਾਤਾਧਾਰਕਾਂ ਨੂੰ ਇਸ 'ਚ ਕੋਈ ਕਾਗਜ਼ੀ ਕਾਰਵਾਈ ਨਹੀਂ ਕਰਨੀ ਪਵੇਗੀ। ਦੂਜੇ ਗੇੜ 'ਚ ਲਗਪਗ 25 ਲੱਖ ਅਕਿਰਿਆਸ਼ੀਲ ਖਾਤਿਆਂ ਦੇ ਭੁਗਤਾਨ 'ਚ ਵੀ ਆਧਾਰ ਲਿੰਕ ਬੈਂਕ ਖਾਤੇ ਦੀ ਪ੍ਰਕਿਰਿਆ ਅਪਣਾਈ ਜਾਵੇਗੀ।
ਨਾਲ ਹੀ ਇਸ 'ਚ ਖਾਤਾਧਾਰਕ ਦਾ ਜੀਵਨ ਸਰਟੀਫਿਕੇਟ ਜਾਂ ਉਸ ਦੇ ਜ਼ਿੰਦਾ ਨਾ ਹੋਣ ਦੀ ਸਥਿਤੀ 'ਚ ਨਾਮਿਨੀ ਜਾਂ ਆਸ਼ਰਿਤ ਉੱਤਰ ਅਧਿਕਾਰੀ ਦੀ ਪਛਾਣ ਤਸਦੀਕ ਕਰਕੇ ਪੂਰੀ ਰਾਸ਼ੀ ਉਨ੍ਹਾਂ ਦੇ ਖਾਤੇ 'ਚ ਵਾਪਸ ਕੀਤੀ ਜਾਵੇਗੀ। ਅਕਿਰਿਆ ਖਾਤਿਆਂ ਦੀ ਰਾਸ਼ੀ ਵਾਪਸ ਕਰਨ ਦੇ ਸਬੰਧ 'ਚ ਕਿਰਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਈਪੀਐੱਫ ਮੈਂਬਰ ਦੀ ਰਕਮ ਹੈ, ਜਿਸ ਨੂੰ ਸਰਕਾਰ ਜ਼ਬਤ ਨਹੀਂ ਕਰ ਸਕਦੀ।
ਕੁੱਲ 30.52 ਕਰੋੜ ਰੁਪਏ ਜਮ੍ਹਾ
ਇਸ ਲਈ ਜਿਵੇਂ ਰਿਜ਼ਰਵ ਬੈਂਕ ਨੇ ਪਹਿਲ ਕਰ ਕੇ ਲੱਖਾਂ ਲੋਕਾਂ ਦੇ ਸਾਲਾਂ ਤੋਂ ਬੰਦ ਪਏ ਖਾਤਿਆਂ 'ਚ ਜਮ੍ਹਾ ਹਜ਼ਾਰ ਕਰੋੜ ਰੁਪਏ ਵਾਪਸ ਕਰਨ ਦੀ ਪਹਿਲ ਕੀਤੀ ਹੈ, ਉਸ ਦੇ ਮੱਦੇਨਜ਼ਰ ਈਪੀਐੱਫਓ ਨੇ ਵੀ ਸਾਲਾਂ ਤੋਂ ਅਕਿਰਿਆਸ਼ੀਲ ਲੱਖਾਂ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਬਚਤ ਦੀ ਰਕਮ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਭੇਜਣ ਦਾ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਈਪੀਐੱਫ ਦੇ ਅੰਕੜਿਆਂ ਅਨੁਸਾਰ, 1000 ਰੁਪਏ ਤੋਂ ਘੱਟ 7.11 ਲੱਖ ਖਾਤਿਆਂ 'ਚ ਕੁੱਲ 30.52 ਕਰੋੜ ਰੁਪਏ ਜਮ੍ਹਾ ਹਨ।
ਜਦੋਂਕਿ ਬਾਕੀ ਬਚੇ ਕਰੀਬ 25 ਲੱਖ ਖਾਤਿਆਂ 'ਚ ਲੋਕਾਂ ਦੇ 10903 ਕਰੋੜ ਰੁਪਏ ਜਮ੍ਹਾ ਹਨ। ਨਿਯਮਾਂ ਅਨੁਸਾਰ, ਤਿੰਨ ਸਾਲ ਤੱਕ ਪੀਐੱਫ ਖਾਤੇ 'ਚ ਕੋਈ ਰਕਮ ਜਮ੍ਹਾ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਜਮ੍ਹਾ ਰਾਸ਼ੀ 'ਤੇ ਵਿਆਜ਼ ਵੀ ਨਹੀਂ ਮਿਲਦਾ ਅਤੇ ਖਾਤੇ ਨੂੱ ਅਕਿਰਿਆਸ਼ੀਲ ਐਲਾਨ ਕਰ ਦਿੱਤਾ ਜਾਂਦਾ ਹੈ।
ਗ਼ੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਦੇ ਬੱਚਿਆਂ ਨੂੰਹਿੁਣ ਇੱਥ ਤੋਂ ਵੱਧ ਸਕਾਲਰਸ਼ਿਪ ਦੀ ਮਿਲੀ ਛੋਟ
ਕਿਰਤ ਮੰਤਰਾਲਾ ਨੇ ਨਵੇਂ ਲੇਬਰ ਕੋਡ ਅਨੁਸਾਰ ਕਦਮ ਚੁੱਕਦੇ ਹੋਏ ਗ਼ੈਰ ਸੰਗਠਿਤ ਖੇਤਰ ਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਸਿਰਫ਼ ਇੱਕ ਹੀ ਸਕਾਲਰਸ਼ਿਪ ਦਿੱਤੇ ਜਾਣ ਦੀ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਗ਼ੈਰ ਸੰਗਠਿਤ ਖੇਤਰ ਦੇ ਘੱਟ ਤਨਖ਼ਾਹ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਸਿੱਖਿਅਕ ਸਹਾਇਤਾ ਦੇਣ ਦੇ ਮਕਸਦ ਨਾਲ ਇਹ ਪਾਬੰਦੀ ਖਤਮ ਕਰਦੇ ਹੋਏ ਤੈਅ ਕੀਤਾ ਗਿਆ ਹੈ ਕਿ ਮੈਰਿਟ ਦੇ ਆਧਾਰ 'ਤੇ ਇਸ ਖੇਤਰ ਦੇ ਮਜ਼ਦੂਰਾਂ ਦੇ ਬੱਚੇ ਮੈਰਿਟ ਦੇ ਆਧਾਰ 'ਤੇ ਕਿਰਤ ਮੰਤਰਾਲੇ ਤੋਂ ਇਲਾਵਾ ਵੀ ਮੈਰਿਟ ਸਕਾਲਰਸ਼ਿਪ ਲੈ ਸਕਣਗੇ।
ਪਹਿਲਾਂ ਨਿਯਮਾਂ ਸੀ ਕਿ ਮੰਤਰਾਲੇ ਦੀ ਸਕਾਲਰਸ਼ਿਪ ਲੈਣ ਤੋਂ ਬਾਅਦ ਮਜ਼ਦੂਰਾਂ ਦੇ ਬੱਚਿਆਂ ਲਈ ਰਾਜ ਜਾਂ ਕੇਂਦਰ ਸਰਕਾਰ ਦੀ ਕਿਸੇ ਹੋਰ ਸਕਾਲਰਸ਼ਿਪ ਲਈ ਪਾਤਰ ਨਹੀਂ ਮੰਨਿਆ ਜਾਂਦਾ ਸੀ।