ਚੀਨ ਨੂੰ ਵੱਡਾ ਝਟਕਾ! ਭਾਰਤ ਹੁਣ ਸਿਰਫ਼ ਖ਼ਪਤਕਾਰ ਨਹੀਂ, ਡਰੈਗਨ ਦਾ ਸਪਲਾਇਰ ਬਣਿਆ; ਦੇਸ਼ 'ਚ ਲੱਗਣਗੀਆਂ 250 ਨਵੀਆਂ ਫੈਕਟਰੀਆਂ
ਇੱਕ ਸਮਾਂ ਸੀ ਜਦੋਂ ਭਾਰਤ ਇਲੈਕਟ੍ਰੋਨਿਕਸ ਉਤਪਾਦਾਂ ਦੇ ਵੱਡੇ ਆਯਾਤਕ (ਮਾਲ ਮੰਗਵਾਉਣ ਵਾਲੇ) ਦੇਸ਼ਾਂ 'ਚ ਗਿਣਿਆ ਜਾਂਦਾ ਸੀ। ਮੋਬਾਈਲ ਅਤੇ ਕੰਪਿਊਟਰ ਦੇ ਛੋਟੇ-ਛੋਟੇ ਪੁਰਜ਼ਿਆਂ ਲਈ ਵੀ ਵਿਦੇਸ਼ਾਂ 'ਤੇ ਨਿਰਭਰਤਾ ਸੀ। ਪਰ ਹੁਣ ਦੌਰ ਬਦਲ ਗਿਆ ਹੈ ਅਤੇ ਤਸਵੀਰ ਵੀ ਬਦਲਣ ਲੱਗੀ ਹੈ। ਭਾਰਤ ਹੁਣ ਗਲੋਬਲ ਟੈਕਨਾਲੋਜੀ ਸਪਲਾਈ ਚੇਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਰੇਲ, ਸੂਚਨਾ ਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਲ ਹੀ 'ਚ ਪੀਐਮ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਇਲੈਕਟ੍ਰੋਨਿਕਸ ਅਤੇ ਟੈਕਨਾਲੋਜੀ ਦੇ ਖੇਤਰ 'ਚ ਆਏ ਬਦਲਾਅ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ।
Publish Date: Fri, 12 Jun 2026 12:05 PM (IST)
Updated Date: Fri, 12 Jun 2026 12:07 PM (IST)

ਨਵੀਂ ਦਿੱਲੀ - ਇੱਕ ਸਮਾਂ ਸੀ ਜਦੋਂ ਭਾਰਤ ਇਲੈਕਟ੍ਰੋਨਿਕਸ ਉਤਪਾਦਾਂ ਦੇ ਵੱਡੇ ਆਯਾਤਕ (ਮਾਲ ਮੰਗਵਾਉਣ ਵਾਲੇ) ਦੇਸ਼ਾਂ 'ਚ ਗਿਣਿਆ ਜਾਂਦਾ ਸੀ। ਮੋਬਾਈਲ ਅਤੇ ਕੰਪਿਊਟਰ ਦੇ ਛੋਟੇ-ਛੋਟੇ ਪੁਰਜ਼ਿਆਂ ਲਈ ਵੀ ਵਿਦੇਸ਼ਾਂ 'ਤੇ ਨਿਰਭਰਤਾ ਸੀ। ਪਰ ਹੁਣ ਦੌਰ ਬਦਲ ਗਿਆ ਹੈ ਅਤੇ ਤਸਵੀਰ ਵੀ ਬਦਲਣ ਲੱਗੀ ਹੈ। ਭਾਰਤ ਹੁਣ ਗਲੋਬਲ ਟੈਕਨਾਲੋਜੀ ਸਪਲਾਈ ਚੇਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਰੇਲ, ਸੂਚਨਾ ਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਲ ਹੀ 'ਚ ਪੀਐਮ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਇਲੈਕਟ੍ਰੋਨਿਕਸ ਅਤੇ ਟੈਕਨਾਲੋਜੀ ਦੇ ਖੇਤਰ 'ਚ ਆਏ ਬਦਲਾਅ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ।
ਚੀਨ ਨੂੰ ਵੇਚੇ ₹35,000 ਕਰੋੜ ਦੇ ਇਲੈਕਟ੍ਰੋਨਿਕਸ ਕੰਪੋਨੈਂਟਸ
ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਭਾਰਤ ਸਿਰਫ਼ ਮੈਨੂਫੈਕਚਰਿੰਗ (ਉਤਪਾਦਨ) ਕਰਨ ਵਾਲਾ ਦੇਸ਼ ਨਹੀਂ ਰਹਿਣਾ ਚਾਹੁੰਦਾ, ਬਲਕਿ ਉਨ੍ਹਾਂ ਪੁਰਜ਼ਿਆਂ ਅਤੇ ਕੰਪੋਨੈਂਟਸ (ਹਿੱਸਿਆਂ) ਦਾ ਵੀ ਵੱਡਾ ਨਿਰਮਾਤਾ ਬਣਨਾ ਚਾਹੁੰਦਾ ਹੈ ਜਿਨ੍ਹਾਂ ਨਾਲ ਪੂਰਾ ਇਲੈਕਟ੍ਰੋਨਿਕਸ ਉਦਯੋਗ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਚੀਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਹੱਬ ਮੰਨਿਆ ਜਾਂਦਾ ਹੈ, ਭਾਰਤ ਨੇ ਪਿਛਲੇ ਸਾਲ ਉਸੇ ਚੀਨ ਨੂੰ ਲਗਭਗ ₹35,000 ਕਰੋੜ ਦੇ ਇਲੈਕਟ੍ਰੋਨਿਕਸ ਕੰਪੋਨੈਂਟਸ ਨਿਰਯਾਤ (Export) ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਫ਼ ਕਰਦੇ ਹਨ ਕਿ ਭਾਰਤੀ ਕੰਪਨੀਆਂ ਹੁਣ ਗਲੋਬਲ ਸਪਲਾਈ ਚੇਨ 'ਚ ਖ਼ੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕਰ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਚੀਨ, ਵੀਅਤਨਾਮ ਅਤੇ ਤਾਈਵਾਨ ਵਰਗੇ ਦੇਸ਼ਾਂ ਦੀ ਤਰ੍ਹਾਂ ਪਹਿਲਾਂ ਤਿਆਰ ਉਤਪਾਦਾਂ ਦੇ ਨਿਰਮਾਣ ਤੋਂ ਸ਼ੁਰੂਆਤ ਕੀਤੀ, ਫਿਰ ਮੋਡੀਊਲ ਨਿਰਮਾਣ ਵੱਲ ਵਧਿਆ ਅਤੇ ਹੁਣ ਪੁਰਜ਼ਿਆਂ ਦੇ ਉਤਪਾਦਨ ਵੱਲ ਵਧ ਰਿਹਾ ਹੈ। ਚੀਨ, ਵੀਅਤਨਾਮ ਅਤੇ ਤਾਈਵਾਨ ਵਰਗੇ ਦੇਸ਼ਾਂ ਨੇ ਵੀ ਇਸੇ ਤਰ੍ਹਾਂ ਸ਼ੁਰੂਆਤ ਕੀਤੀ ਸੀ।
ਸਰਕਾਰ ਨੇ ਨਿਵੇਸ਼ ਲਈ ਖੋਲ੍ਹਿਆ ਖ਼ਜ਼ਾਨਾ
ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਕਾਰ ਦਾ ਫੋਕਸ ਹੁਣ ਇਲੈਕਟ੍ਰੋਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਨੂੰ ਵਧਾਉਣ 'ਤੇ ਹੈ। ਇਸ ਵੇਲੇ ਦੇਸ਼ 'ਚ ਲਗਭਗ 75 ਨਵੀਆਂ ਕੰਪੋਨੈਂਟ ਫੈਕਟਰੀਆਂ ਦਾ ਨਿਰਮਾਣ ਕਾਰਜ ਚੱਲ ਰਿਨਾ ਹੈ। ਸਰਕਾਰ ਦਾ ਟੀਚਾ ਆਉਣ ਵਾਲੇ 2 ਤੋਂ 3 ਸਾਲਾਂ 'ਚ ਕਰੀਬ 250 ਨਵੀਆਂ ਫੈਕਟਰੀਆਂ ਸਥਾਪਿਤ ਕਰਨ ਦਾ ਹੈ।
ਸਰਕਾਰ ਨੇ ਮਾਰਚ 'ਚ ਇਲੈਕਟ੍ਰੋਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ECMS) ਦੇ ਤਹਿਤ 29 ਨਵੇਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਪ੍ਰਸਤਾਵਾਂ 'ਚ ਲਗਭਗ ₹7,104 ਕਰੋੜ ਦਾ ਨਿਵੇਸ਼ ਹੋਵੇਗਾ ਅਤੇ ਇਸ ਨਾਲ ₹84,515 ਕਰੋੜ ਦੇ ਉਤਪਾਦਨ ਦੀ ਉਮੀਦ ਹੈ। ਇਸ ਨਾਲ 14,246 ਸਿੱਧੇ ਰੁਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ₹54,567 ਕਰੋੜ ਦੇ ਨਿਵੇਸ਼ ਨਾਲ ਜੁੜੇ 46 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।