ਬੈਂਕ ਆਫ ਅਮਰੀਕਾ ਦੀ ਵੱਡੀ ਭਵਿੱਖਬਾਣੀ : ਵਪਾਰ ਸਮਝੌਤੇ ਨੇ ਖ਼ਤਮ ਕੀਤੀ ਨਿਵੇਸ਼ਕਾਂ ਦੀ ਨਾਰਾਜ਼ਗੀ, ਹੁਣ ਇਹ ਸ਼ੇਅਰ ਕਰਵਾਉਣਗੇ ਮੋਟੀ ਕਮਾਈ
ਬ੍ਰੋਕਰੇਜ ਫਰਮ ਬਨਸਟੀਨ (Bernstein) ਨੇ ਬਾਜ਼ਾਰ ਨੂੰ ਲੈ ਕੇ ਬੇਹੱਦ ਉਤਸ਼ਾਹਜਨਕ ਅੰਕੜੇ ਪੇਸ਼ ਕੀਤੇ ਹਨ। ਨਿਫਟੀ ਜਲਦ ਹੀ 26,500 ਦੇ ਪੱਧਰ ਨੂੰ ਛੂਹ ਸਕਦਾ ਹੈ। ਜੇਕਰ ਕੰਪਨੀਆਂ ਦੇ ਨਤੀਜੇ ਅਤੇ ਸਰਕਾਰੀ ਨੀਤੀਆਂ ਸਹੀ ਰਹੀਆਂ ਤਾਂ ਨਿਫਟੀ 28,100 ਤੱਕ ਜਾ ਸਕਦਾ ਹੈ।
Publish Date: Thu, 05 Feb 2026 12:01 PM (IST)
Updated Date: Thu, 05 Feb 2026 12:07 PM (IST)
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਇਤਿਹਾਸਕ ਟ੍ਰੇਡ ਡੀਲ ਨੇ ਸ਼ੇਅਰ ਬਾਜ਼ਾਰ ਵਿੱਚ ਜਾਨ ਫੂਕ ਦਿੱਤੀ ਹੈ। ਗਲੋਬਲ ਬ੍ਰੋਕਰੇਜ ਫਰਮਾਂ ਦਾ ਮੰਨਣਾ ਹੈ ਕਿ ਇਸ ਸਮਝੌਤੇ ਨੇ 'ਟੈਰਿਫ' (ਡਿਊਟੀ) ਵਰਗੀ ਵੱਡੀ ਰੁਕਾਵਟ ਨੂੰ ਦੂਰ ਕਰ ਦਿੱਤਾ ਹੈ, ਜੋ ਲੰਬੇ ਸਮੇਂ ਤੋਂ ਵਿਦੇਸ਼ੀ ਨਿਵੇਸ਼ਕਾਂ (FPIs) ਦੇ ਮਨ ਵਿੱਚ ਡਰ ਪੈਦਾ ਕਰ ਰਹੀ ਸੀ।
ਅਮਰੀਕਾ ਨੇ ਭਾਰਤੀ ਵਸਤੂਆਂ 'ਤੇ ਟੈਰਿਫ 50% ਤੋਂ ਘਟਾ ਕੇ 18% ਕਰ ਦਿੱਤਾ ਹੈ। ਬਦਲੇ ਵਿੱਚ ਭਾਰਤ ਕੁਝ ਅਮਰੀਕੀ ਚੀਜ਼ਾਂ 'ਤੇ ਡਿਊਟੀ ਜ਼ੀਰੋ ਕਰੇਗਾ ਅਤੇ ਅਗਲੇ 5 ਸਾਲਾਂ ਵਿੱਚ ਅਮਰੀਕਾ ਤੋਂ 500 ਅਰਬ ਡਾਲਰ ਦੇ ਐਨਰਜੀ, ਟੈਕਨਾਲੋਜੀ, ਖੇਤੀਬਾੜੀ ਅਤੇ ਕੋਲਾ ਉਤਪਾਦਾਂ ਦੀ ਦਰਾਮਦ (Import) ਕਰੇਗਾ। ਜੇਫ਼ਰੀਜ਼ (Jefferies) ਮੁਤਾਬਕ ਸਤੰਬਰ 2025 ਤੋਂ ਚੱਲ ਰਹੀ ਅਨਿਸ਼ਚਿਤਤਾ ਕਾਰਨ ਵਿਦੇਸ਼ੀ ਨਿਵੇਸ਼ਕ ਭਾਰਤ ਤੋਂ ਦੂਰ ਹੋ ਰਹੇ ਸਨ ਪਰ ਹੁਣ ਉਹ ਵਾਪਸ ਪਰਤਣਗੇ।
ਬਾਜ਼ਾਰ ਲਈ ਅਗਲਾ ਟੀਚਾ (Nifty Target)
ਬ੍ਰੋਕਰੇਜ ਫਰਮ ਬਨਸਟੀਨ (Bernstein) ਨੇ ਬਾਜ਼ਾਰ ਨੂੰ ਲੈ ਕੇ ਬੇਹੱਦ ਉਤਸ਼ਾਹਜਨਕ ਅੰਕੜੇ ਪੇਸ਼ ਕੀਤੇ ਹਨ। ਨਿਫਟੀ ਜਲਦ ਹੀ 26,500 ਦੇ ਪੱਧਰ ਨੂੰ ਛੂਹ ਸਕਦਾ ਹੈ। ਜੇਕਰ ਕੰਪਨੀਆਂ ਦੇ ਨਤੀਜੇ ਅਤੇ ਸਰਕਾਰੀ ਨੀਤੀਆਂ ਸਹੀ ਰਹੀਆਂ ਤਾਂ ਨਿਫਟੀ 28,100 ਤੱਕ ਜਾ ਸਕਦਾ ਹੈ।
ਇਨ੍ਹਾਂ ਸੈਕਟਰਾਂ ਤੇ ਸ਼ੇਅਰਾਂ 'ਚ ਆਵੇਗੀ ਤੇਜ਼ੀ
ਬੈਂਕ ਆਫ ਅਮਰੀਕਾ (BofA) ਮੁਤਾਬਕ, ਇਸ ਡੀਲ ਦਾ ਸਭ ਤੋਂ ਵੱਧ ਫਾਇਦਾ ਉਨ੍ਹਾਂ ਸੈਕਟਰਾਂ ਨੂੰ ਹੋਵੇਗਾ ਜੋ ਨਿਰਯਾਤ (Export) 'ਤੇ ਨਿਰਭਰ ਹਨ।
ਕੱਪੜਾ ਉਦਯੋਗ (Textiles): ਅਮਰੀਕਾ ਵਿੱਚ ਭਾਰਤੀ ਕੱਪੜਿਆਂ ਦੀ ਮੰਗ ਵਧੇਗੀ।
ਗਹਿਣੇ ਅਤੇ ਰਤਨ (Gems & Jewellery): ਟੈਰਿਫ ਘਟਣ ਨਾਲ ਇਸ ਖੇਤਰ ਨੂੰ ਵੱਡੀ ਰਾਹਤ ਮਿਲੇਗੀ।
ਖੇਤੀਬਾੜੀ ਉਤਪਾਦ (Agri Products): ਖੇਤੀਬਾੜੀ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਉਛਾਲ ਦੀ ਉਮੀਦ ਹੈ।
ਇੰਜੀਨੀਅਰਿੰਗ ਸਾਮਾਨ: ਨਿਰਮਾਣ ਅਤੇ ਇੰਜੀਨੀਅਰਿੰਗ ਖੇਤਰ ਦੀਆਂ ਲਿਸਟਿਡ ਕੰਪਨੀਆਂ ਤਕੜੀ ਕਮਾਈ ਕਰਵਾ ਸਕਦੀਆਂ ਹਨ।