ਕੇਂਦਰੀ ਜਾਂਚ ਬਿਊਰੋ (CBI) ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਅਡ (ਆਰਕਾਮ) ਨਾਲ ਜੁੜੇ ਕਥਿਤ ਬੈਂਕ ਧੋਖਾਧੜੀ ਮਾਮਲੇ 'ਚ ਉਦਯੋਗਪਤੀ ਅਨਿਲ ਅੰਬਾਲੀ ਦੇ ਮੁੰਬਈ ਸਥਿਤ ਘਰ ਅਤੇ ਕੰਪਨੀ ਦੇ ਪੂੰਜੀਗਤ ਦਫ਼ਤਰਾਂ 'ਤੇ ਵੀਰਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ। ਏਜੰਸੀ ਨੇ ਅਧਿਕਾਰਕ ਪ੍ਰੈਸ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ।

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (CBI) ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਅਡ (ਆਰਕਾਮ) ਨਾਲ ਜੁੜੇ ਕਥਿਤ ਬੈਂਕ ਧੋਖਾਧੜੀ ਮਾਮਲੇ 'ਚ ਉਦਯੋਗਪਤੀ ਅਨਿਲ ਅੰਬਾਲੀ ਦੇ ਮੁੰਬਈ ਸਥਿਤ ਘਰ ਅਤੇ ਕੰਪਨੀ ਦੇ ਪੂੰਜੀਗਤ ਦਫ਼ਤਰਾਂ 'ਤੇ ਵੀਰਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ। ਏਜੰਸੀ ਨੇ ਅਧਿਕਾਰਕ ਪ੍ਰੈਸ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਸੀਬੀਆਈ ਨੇ ਇਸ ਤੋਂ ਪਹਿਲਾਂ ਅਨਿਲ ਅੰਬਾਨੀ ਅਤੇ ਰਿਲਾਇੰਸ ਕਮਿਊਨੀਕੇਸਨਜ਼ ਖਿ਼ਲਾਫ਼ ਬੈਂਕ ਆਫ਼ ਬੜੌਦਾ ਨੂੰ 2,223.17 ਕਰੋੜ ਰੁਪਏ ਦਾ ਕਥਿਤ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਨਵਾਂ ਮਾਮਲਾ ਦਰਜ ਕੀਤਾ ਹੈ। ਏਜੰਸੀ ਅਨੁਸਾਰ, ਇਹ ਧੋਖਾਧੜੀ ਸੰਨ 2013 ਤੋਂ 2017 ਵਿਚਕਾਰ ਹੋਈ।
ਤਲਾਸ਼ੀ ਦੌਰਾਨ ਦਸਤਾਵੇਜ਼ ਬਰਾਮਦ
ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਅਨਿਲ ਅੰਬਾਲੀ ਦੀ ਰਿਹਾਇਸ਼ ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਦੇ ਦਫ਼ਤਰਾਂ 'ਚ ਤਲਾਸ਼ੀ ਲਈ। ਇਸ ਦੌਰਾਨ ਕਰਜ਼ੇ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਏਜੰਸੀ ਨੇ ਸਪੱਸ਼ਟ ਕੀਤਾ ਕਿ ਜਾਂਚ ਅਜੇ ਜਾਰੀ ਹੈ।
ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ 'ਤੇ ਦਰਜ ਹੋਇਆ ਮਾਮਲਾ
ਐੱਫ਼ਆਈਆਰ ਅਨੁਸਾਰ, ਸੀਬੀਆਈ ਨੂੰ 24 ਫਰਵਰੀ 2026 ਨੂੰ ਬੈਂਕ ਆਫ਼ ਬੜੌਦਾ ਦੀ ਸਟ੍ਰੈਸਡ ਅਸੈਟ ਮੈਨੇਜਮੈਂਟ ਬਰਾਂਚ, ਮੁੰਬਈ ਦੇ ਉਪ ਮਹਾਂਪ੍ਰਬੰਧਕ ਸੁਧਾਕਰ ਭਾਈ ਤ੍ਰਿਪਾਠੀ ਵੱਲੋਂ ਸ਼ਿਕਾਇਤ ਮਿਲੀ ਸੀ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਕਿ ਰਿਲਾਇੰਸ ਕਮਿਊਨੀਕੇਸ਼ਨਜ਼, ਅਨਿਲ ਅੰਬਾਨੀ, ਕੁਝ ਅਣਪਛਾਤੇ ਵਿਅਕਤੀਆਂ ਅਤੇ ਅਣਪਛਾਤੇ ਲੋਕਸੇਵਕਾਂ ਨੇ ਬੈਂਕ ਨੂੰ ਧੋਖਾ
ਦਿੱਤਾ ਅਤੇ 2223.17 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ।
ਸੀਬੀਆਈ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਨਿਯਮਿਤ ਮਾਮਲਾ ਦਰਜ ਕਰ ਕੇ ਜਾਂਚ ਦਿੱਲੀ ਸਥਿਤ ਬੈਂਕਿੰਗ ਸਕਿਊਰਿਟੀਜ਼ ਐਂਡ ਫਰਾਡ ਬ੍ਰਾਂਚ (BSFB) ਦੇ ਵਧੀਕ ਪੁਲਿਸ ਮੁਖੀ ਨੂੰ ਸੌਂਪੀ ਹੈ।
ਪਹਿਲਾਂ ਵੀ ਦਰਜ ਹੋ ਚੁੱਕਾ ਮਾਮਲਾ
ਸੀਬੀਆਈ ਨੇ ਦੱਸਿਆ ਕਿ ਇਸ ਤੋ਼ ਪਹਿਲਾਂ ਵੀ ਇੱਕ ਹੋਰ ਮਾਮਲਾ ਭਾਰਤੀ ਸਟੇਟ ਬੈਂਕ ਦੀ ਸ਼ਿਕਾਇਤ 'ਤੇ ਆਧਾਰਿਤ ਸੀ, ਜੋ 11 ਬੈਂਕਾਂ ਦੇ ਇੱਕ ਕੰਸੋਰਟੀਅਮ ਦਾ ਲੀਡ ਬੈਂਕ ਸੀ। ਹਾਲਾਂਕਿ, ਬੈਂਕ ਆਫ਼ ਬੜੌਦਾ ਉਸ ਕੰਸੋਰਟੀਅਮ ਦਾ ਹਿੱਸਾ ਨਹੀਂ ਸੀ। ਏਜੰਸੀ ਅਨੁਸਾਰ, ਇਹ ਇੱਕ ਵੱਖਰਾ ਲੋਕ ਮਾਮਲਾ ਹੈ, ਜੋ ਆਰਕਾਮ ਨੇ ਬੈਂਕ ਆਫ਼ ਬੜੌਦਾ, ਤਤਕਾਲੀ ਵਿਜੈ ਬੈਂਕ ਅਤੇ ਦੇਨਾ ਬੈਂਕ ਤੋਂ ਲਿਆ ਸੀ। ਵਿਜੈ ਬੈਂਕ ਅਤੇ ਦੇਨਾ ਬੈਂਕ ਹੁਣ ਬੈਂਕ ਆਫ਼ ਬੜੌਦਾ ਵਿਚ ਮਿਲ ਚੁੱਕੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਕਾਰਵਾਈ
ਇਸ ਘਟਨਾਕ੍ਰਮ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਅਨਿਲ ਅੰਬਾਨੀ ਨੂੰ ਪੁੱਛਗਿੱਛ ਲਈ ਤਾਜ਼ਾ ਸੰਮਨ ਜਾਰੀ ਕੀਤਾ ਸੀ। ਅਧਿਕਾਰਕ ਸੂਤਰਾਂ ਅਨੁਸਾਰ, ਪਹਿਲਾਂ ਤੈਅ ਤਰੀਕ 'ਤੇ ਪੇਸ਼ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ 26 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਅਨਿਲ ਅੰਬਾਲੀ ਵੀਰਵਾਰ ਨੂੰ ਦਿੱਲੀ 'ਚ ਈਡੀ ਦੇ ਸਾਹਮਦੇ ਪੇਸ਼ ਹੋਏ।
ਕਿਹੜੀਆਂ ਧਾਰਾਵਾਂ ਤਹਿਤ ਮਾਮਲਾ ਦਰਜ
ਐੱਫਆਈਆਰ 'ਚ ਭਾਰਤੀ ਦੰਤ ਸੰਹਿਤਾ ਦੀ ਧਾਰਾ 120ਬੀ ਅਤੇ 420 ਦੇ ਨਾਲ ਭ੍ਰਿਸ਼ਟਾਚਾਰ ਰੋਕੂ ਐਕਟ1988 ਦੀ ਧਾਰਾ 13(2),13(1)(ਡੀ) ਤਹਿਤ ਅਪਰਾਧ ਦਰਜ ਕੀਤੇ ਗੲੈ ਹਨ। ਅਣਪਛਾਤੇ ਲੋਕਸੇਵਕਾਂ ਦਾ ਉਲੇਖ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਾਂਚ 'ਚ ਬੈਂਕ ਅਧਿਕਾਰੀਆਂ ਜਾਂ ਹੋਰ ਸਬੰਧਿਤ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਸਕਦੀ ਹੈ।