8th Pay Commission : ਕੈਸ਼ਲੇਸ ਮੈਡੀਕਲ ਤੇ 400 EL ਸਮੇਤ ਕਈ ਅਹਿਮ ਮੰਗਾਂ, ਸਟਾਫ ਸਾਈਡ ਤੇ ਜਥੇਬੰਦੀਆਂ ਦੀ ਮੀਟਿੰਗ 'ਚ ਹੋਈ ਚਰਚਾ
ਸਿਹਤ ਸਹੂਲਤਾਂ ਨੂੰ ਲੈ ਕੇ ਮੰਗ ਕੀਤੀ ਗਈ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਨੂੰ CGHS (ਸੈਂਟਰਲ ਗੌਰਮਿੰਟ ਹੈਲਥ ਸਕੀਮ) ਦਾ ਆਪਸ਼ਨ ਦਿੱਤਾ ਜਾਵੇ ਅਤੇ ਇਲਾਜ ਲਈ ਕੈਸ਼ਲੇਸ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਬਜ਼ੁਰਗ ਅਵਸਥਾ ਵਿੱਚ ਮੁਲਾਜ਼ਮਾਂ ਨੂੰ ਜੇਬ ਵਿੱਚੋਂ ਖਰਚਾ ਨਾ ਕਰਨਾ ਪਵੇ।
Publish Date: Sat, 14 Mar 2026 01:41 PM (IST)
Updated Date: Sat, 14 Mar 2026 01:50 PM (IST)
ਨਵੀਂ ਦਿੱਲੀ : ਅੱਠਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਸਟਾਫ ਸਾਈਡ ਦੀ ਦੂਜੀ ਮੀਟਿੰਗ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਜੁੜੇ ਮੁੱਦਿਆਂ 'ਤੇ ਹਲਚਲ ਤੇਜ਼ ਹੋ ਗਈ ਹੈ। ਕਰਮਚਾਰੀ ਜਥੇਬੰਦੀਆਂ ਨੇ ਹੁਣ ਆਪਣੀਆਂ ਮੁੱਖ ਮੰਗਾਂ ਸਰਕਾਰ ਤੱਕ ਪਹੁੰਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਸੇ ਕੜੀ ਤਹਿਤ ਆਲ ਇੰਡੀਆ ਐਨ.ਪੀ.ਐਸ. (NPS) ਐਂਪਲੌਇਜ਼ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਮਨਜੀਤ ਸਿੰਘ ਪਟੇਲ ਨੇ NC-JCM (ਸਟਾਫ ਸਾਈਡ) ਦੇ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਮੁਲਾਜ਼ਮਾਂ ਦੇ ਵੱਡੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕਿਹੜੇ ਮੁੱਦਿਆਂ 'ਤੇ ਹੋਈ ਗੱਲਬਾਤ ਤੇ ਕੀ ਦਿੱਤੇ ਸੁਝਾਅ
ਡਾ. ਮਨਜੀਤ ਪਟੇਲ ਨੇ ਦੱਸਿਆ ਕਿ, 400 ਦਿਨਾਂ ਦੀ EL: ਮੀਟਿੰਗ ਵਿੱਚ ਸਭ ਤੋਂ ਪ੍ਰਮੁੱਖ ਮੰਗ 400 ਦਿਨਾਂ ਦੀ ਅਰਜਿਤ ਛੁੱਟੀ (Earned Leave) ਦੇ ਨਕਦੀਕਰਨ (Encashment) ਦੀ ਰੱਖੀ ਗਈ ਹੈ। ਮੌਜੂਦਾ ਸੀਮਾ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਰਿਟਾਇਰਮੈਂਟ ਸਮੇਂ ਮੁਲਾਜ਼ਮਾਂ ਨੂੰ ਵੱਧ ਲਾਭ ਮਿਲ ਸਕੇ।
ਵਿਸ਼ੇਸ਼ ਅਤੇ ਕੈਜ਼ੂਅਲ ਲੀਵ: ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਲਈ 28 ਦਿਨਾਂ ਦੀ ਵਿਸ਼ੇਸ਼ ਛੁੱਟੀ, ਹਰ ਸਾਲ 14 ਦਿਨਾਂ ਦੀ ਕੈਜ਼ੂਅਲ ਲੀਵ (CL) ਅਤੇ 30 ਦਿਨਾਂ ਦੀ ਅਰਜਿਤ ਛੁੱਟੀ (EL) ਯਕੀਨੀ ਬਣਾਉਣ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ।
ਰਿਟਾਇਰਮੈਂਟ ਦੀ ਉਮਰ: ਸਿੱਖਿਆ ਖੇਤਰ ਨਾਲ ਜੁੜੇ ਮੁਲਾਜ਼ਮਾਂ ਲਈ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਕਰਨ ਦੀ ਮੰਗ ਉਠਾਈ ਗਈ।
ਕੈਸ਼ਲੇਸ ਮੈਡੀਕਲ ਸਹੂਲਤ ਦੀ ਮੰਗ
ਸਿਹਤ ਸਹੂਲਤਾਂ ਨੂੰ ਲੈ ਕੇ ਮੰਗ ਕੀਤੀ ਗਈ ਕਿ ਰਿਟਾਇਰਮੈਂਟ ਤੋਂ ਬਾਅਦ ਮੁਲਾਜ਼ਮਾਂ ਨੂੰ CGHS (ਸੈਂਟਰਲ ਗੌਰਮਿੰਟ ਹੈਲਥ ਸਕੀਮ) ਦਾ ਆਪਸ਼ਨ ਦਿੱਤਾ ਜਾਵੇ ਅਤੇ ਇਲਾਜ ਲਈ ਕੈਸ਼ਲੇਸ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਬਜ਼ੁਰਗ ਅਵਸਥਾ ਵਿੱਚ ਮੁਲਾਜ਼ਮਾਂ ਨੂੰ ਜੇਬ ਵਿੱਚੋਂ ਖਰਚਾ ਨਾ ਕਰਨਾ ਪਵੇ।
ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੋਵੇਗਾ ਫਾਇਦਾ
ਡਾ. ਪਟੇਲ ਮੁਤਾਬਕ ਇਨ੍ਹਾਂ ਸਾਰੀਆਂ ਮੰਗਾਂ ਨੂੰ JCM ਦੇ ਸਾਂਝੇ ਮੈਮੋਰੰਡਮ ਵਿੱਚ ਸ਼ਾਮਲ ਕਰਨ 'ਤੇ ਸਹਿਮਤੀ ਬਣੀ ਹੈ। ਜੇਕਰ ਇਹ ਮੰਗਾਂ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿੱਚ ਸ਼ਾਮਲ ਹੁੰਦੀਆਂ ਹਨ ਤਾਂ ਦੇਸ਼ ਦੇ ਲੱਖਾਂ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਆਰਥਿਕ ਅਤੇ ਸਮਾਜਿਕ ਫਾਇਦਾ ਮਿਲੇਗਾ।