- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਇਟਲੀ ਦੇ ਇਕ ਟੀਵੀ ਚੈਨਲ ਨਾਲ ਗੱਲਬਾਤ ’ਚ ਦਾਅਵਾ ਕੀਤਾ ਕਿ ਜੀ-7 ਸਿਖਰ ਸੰਮੇਲਨ ਦੌਰਾਨ ਮੇਲੋਨੀ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਬਹੁਤ ਉਤਸੁਕ ਸੀ ਤੇ ਇਸ ਲਈ ਤਰਲੇ ਮਾਰ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਿਰਫ਼ ਹਮਦਰਦੀ ਕਾਰਨ ਉਨ੍ਹਾਂ ਨਾਲ ਤਸਵੀਰ ਖਿਚਵਾਉਣ ’ਤੇ ਵਿਚਾਰ ਕੀਤਾ।

ਰੋਮ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਬਿਆਨ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੂੰ ਦੁਖੀ ਤੇ ਨਾਰਾਜ਼ ਕਰ ਦਿੱਤਾ ਹੈ। ਕਦੀ ਟਰੰਪ ਦੀ ਕਰੀਬੀ ਸਹਿਯੋਗੀ ਤੇ ਪ੍ਰਸੰਸਕ ਮੰਨੀ ਜਾਣ ਵਾਲੀ ਮੇਲੋਨੀ ਨੇ ਉਨ੍ਹਾਂ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਤੇ ਅਪਮਾਨਜਨਕ ਦੱਸਦੇ ਹੋਏ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ।
ਟਰੰਪ ਨੇ ਇਟਲੀ ਦੇ ਇਕ ਟੀਵੀ ਚੈਨਲ ਨਾਲ ਗੱਲਬਾਤ ’ਚ ਦਾਅਵਾ ਕੀਤਾ ਕਿ ਜੀ-7 ਸਿਖਰ ਸੰਮੇਲਨ ਦੌਰਾਨ ਮੇਲੋਨੀ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਬਹੁਤ ਉਤਸੁਕ ਸੀ ਤੇ ਇਸ ਲਈ ਤਰਲੇ ਮਾਰ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਿਰਫ਼ ਹਮਦਰਦੀ ਕਾਰਨ ਉਨ੍ਹਾਂ ਨਾਲ ਤਸਵੀਰ ਖਿਚਵਾਉਣ ’ਤੇ ਵਿਚਾਰ ਕੀਤਾ।
ਟਰੰਪ ਦੇ ਇਸ ਬਿਆਨ ਤੋਂ ਨਾਰਾਜ਼ ਮੇਲੋਨੀ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਮਨਘੜੰਤ ਕਹਾਣੀ ਹੈ। ਸਮਝ ਨਹੀਂ ਆਉਂਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਦੋਸਤ ਦੇਸ਼ਾਂ ਦੇ ਆਗੂਆਂ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹਨ।
ਮੇਲੋਨੀ ਨੇ ਦੋਸ਼ ਲਗਾਇਆ ਕਿ ਟਰੰਪ ਅਕਸਰ ਆਪਣੇ ਰਵਾਇਤੀ ਸਹਿਯੋਗੀਆਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦੇ ਹਨ, ਜਦਕਿ ਪੱਛਮੀ ਦੇਸ਼ਾਂ ਦੇ ਵਿਰੋਧੀਆਂ ਨਾਲ ਉਨ੍ਹਾਂ ਦਾ ਵਿਹਾਰ ਕਿਤੇ ਜ਼ਿਆਦਾ ਨਰਮ ਤੇ ਸਨਮਾਨਜਨਕ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਜਿਸ ਦ੍ਰਿੜ੍ਹਤਾ ਦੀ ਉਮੀਦ ਦੋਸਤ ਦੇਸ਼ਾਂ ਦੇ ਸਮਰਥਨ ’ਚ ਕੀਤੀ ਜਾਂਦੀ ਹੈ, ਉਹ ਅਕਸਰ ਉਨ੍ਹਾਂ ਦੇ ਵਿਰੋਧੀਆਂ ਦੇ ਸਾਹਮਣੇ ਨਜ਼ਰ ਨਹੀਂ ਆਉਂਦੀ।
ਭਾਵੁਕ ਅੰਦਾਜ਼ ’ਚ ਮੇਲੋਨੀ ਨੇ ਕਿਹਾ ਕਿ ਇਕ ਗੱਲ ਉਨ੍ਹਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਨਾ ਮੈਂ ਤੇ ਨਾ ਹੀ ਇਟਲੀ ਕਦੇ ਕਿਸੇ ਦੇ ਤਰਲੇ ਮਾਰਦੇ ਹਾਂ। ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਜੀ-7 ਸੰਮੇਲਨ ਦੌਰਾਨ ਦੋਵਾਂ ਆਗੂਆਂ ’ਚ ਰਿਸ਼ਤਿਆਂ ’ਚ ਸੁਧਾਰ ਦੇ ਸੰਕੇਤ ਦਿਖਾਈ ਦਿੱਤੇ ਸਨ। ਹਾਲਾਂਕਿ ਟਰੰਪ ਦੇ ਇਸ ਬਿਆਨ ਨੇ ਇਕ ਵਾਰੀ ਮੁੜ ਦੋਵਾਂ ਆਗੂਆਂ ਦੇ ਸਬੰਧਾਂ ’ਚ ਕੁੜੱਤਣ ਲਿਆ ਦਿੱਤੀ ਹੈ।