- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਕਿਹਾ ਕਿ ਜ਼ਾਹਿਰ ਹੈ ਕਿ ਅਸੀਂ ਇਜ਼ਰਾਈਲ ਦੇ ਨਾਲ ਮਿਲ ਕੇ ਬਹੁਤ ਚੰਗੀ ਲੜਾਈ ਲੜੀ ਅਤੇ ਇਜ਼ਰਾਈਲ ਦੇ ਨਾਲ ਸਾਡੇ ਬਹੁਤ ਚੰਗੇ ਸਬੰਧ ਰਹੇ ਹਨ। ਅਸੀਂ ਬਹੁਤ ਮਜ਼ਬੂਤ ਸੀ। ਬੀਬੀ ਨੇਤਨਯਾਹੂ ਇਕ ਯੋਧਾ ਪ੍ਰਧਾਨ ਮੰਤਰੀ ਹਨ, ਅਤੇ ਉਨ੍ਹਾਂ ਨੂੰ ਇਸੇ ਰੂਪ ਵਿੱਚ ਪਛਾਣਿਆ ਜਾਣਾ ਚਾਹੀਦਾ ਹੈ।

ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਯੋਧਾ ਪੀਐਮ ਕਿਹਾ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਲਿਬਨਾਨ 'ਚ ਇਜ਼ਰਾਈਲੀ ਫ਼ੌਜੀ ਮੁਹਿੰਮਾਂ ਨੂੰ ਲੈ ਕੇ ਦੋਵਾਂ ਆਗੂਆਂ ਵਿਚਾਲੇ ਗੰਭੀਰ ਮਤਭੇਦ ਤੇ ਤਣਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਵਾਸ਼ਿੰਗਟਨ ਦੇ ਕੋਲ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਗਏ ਇਕ ਨਵੇਂ ਏਅਰ ਫੋਰਸ ਵਨ ਜਹਾਜ਼ ਦਾ ਉਦਘਾਟਨ ਕਰਨ ਤੋਂ ਬਾਅਦ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਖ਼ਿਲਾਫ਼ ਬਹੁਤ ਚੰਗੀ ਤਰ੍ਹਾਂ ਲੜਾਈ ਲੜੀ। ਉਹ 28 ਫਰਵਰੀ ਨੂੰ ਸ਼ੁਰੂ ਹੋਈ ਉਸ ਜੰਗ ਦਾ ਜ਼ਿਕਰ ਕਰ ਰਹੇ ਸਨ ਜਿਸ ਨੂੰ ਦੋਵਾਂ ਦੇਸ਼ਾਂ ਨੇ ਮਿਲ ਕੇ ਸ਼ੁਰੂ ਕੀਤਾ ਸੀ।
ਟਰੰਪ ਨੇ ਕਿਹਾ ਕਿ ਜ਼ਾਹਿਰ ਹੈ ਕਿ ਅਸੀਂ ਇਜ਼ਰਾਈਲ ਦੇ ਨਾਲ ਮਿਲ ਕੇ ਬਹੁਤ ਚੰਗੀ ਲੜਾਈ ਲੜੀ ਅਤੇ ਇਜ਼ਰਾਈਲ ਦੇ ਨਾਲ ਸਾਡੇ ਬਹੁਤ ਚੰਗੇ ਸਬੰਧ ਰਹੇ ਹਨ। ਅਸੀਂ ਬਹੁਤ ਮਜ਼ਬੂਤ ਸੀ ਤੇ ਬੀਬੀ ਨੇਤਨਯਾਹੂ ਇਕ ਯੋਧਾ ਪ੍ਰਧਾਨ ਮੰਤਰੀ ਹਨ, ਅਤੇ ਉਨ੍ਹਾਂ ਨੂੰ ਇਸੇ ਰੂਪ 'ਚ ਪਛਾਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਦਾ ਪੂਰਾ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਟਰੰਪ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਇਜ਼ਰਾਈਲੀ ਪ੍ਰਧਾਨ ਮੰਤਰੀ 'ਤੇ ਲੇਬਨਾਨ ਵਿੱਚ ਜੰਗ ਜਾਰੀ ਰੱਖਣ ਲਈ ਭਾਰੀ ਸਿਆਸੀ ਦਬਾਅ ਬਣਿਆ ਹੋਇਆ ਹੈ।
ਐਕਸੀਓਸ ਨਿਊਜ਼ ਆਊਟਲੈੱਟ ਅਨੁਸਾਰ, ਇਕ ਵੱਖਰੇ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ ਨੇਤਨਯਾਹੂ ਨਾਲ ਉਨ੍ਹਾਂ ਦੇ ਮਜ਼ਬੂਤ ਪਰ ਬੇਹੱਦ ਕੰਟਰੋਲਡ ਸਬੰਧ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਚੰਗਾ ਹੈ, ਪਰ ਸਾਨੂੰ ਉਨ੍ਹਾਂ ਨੂੰ ਥੋੜ੍ਹਾ ਸੰਤੁਲਿਤ ਰੱਖਣਾ ਪੈਂਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਖੇਤਰ 'ਚ ਇਜ਼ਰਾਈਲੀ ਫ਼ੌਜੀ ਕਾਰਵਾਈਆਂ ਵਿਸ਼ੇਸ਼ ਤੌਰ 'ਤੇ ਲਿਬਨਾਨ 'ਤੇ ਸੰਭਾਵੀ ਹਮਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਫੈਸਲਿਆਂ 'ਤੇ ਕੰਟਰੋਲ ਰੱਖਣ 'ਚ ਪੂਰੀ ਤਰ੍ਹਾਂ ਸਮਰੱਥ ਹੋਣਗੇ। ਟਰੰਪ ਨੇ ਕਿਹਾ ਕਿ ਹਾਂ, ਮੈਂ ਅਜਿਹਾ ਕਰ ਸਕਾਂਗਾ। ਮੇਰਾ ਮਤਲਬ ਹੈ, ਉਹ ਮੇਰਾ ਬਹੁਤ ਸਤਿਕਾਰ ਕਰਦੇ ਹਨ, ਅਤੇ ਉਹ ਉਹੀ ਕਰਦੇ ਹਨ ਜੋ ਮੈਂ ਕਹਿੰਦਾ ਹਾਂ।
ਇਸ ਤੋਂ ਪਹਿਲਾਂ ਟਰੰਪ ਨੇ ਈਰਾਨ ਨਾਲ ਜੰਗ ਖ਼ਤਮ ਕਰਨ ਦੇ ਸਮਝੌਤੇ ਦੇ ਬਾਵਜੂਦ ਲਿਬਨਾਨ 'ਚ ਈਰਾਨ ਸਮਰਥਿਤ ਹਿਜ਼ਬੁੱਲਾ ਖ਼ਿਲਾਫ਼ ਇਜ਼ਰਾਈਲ ਦੀ ਮੁਹਿੰਮ 'ਤੇ ਡੂੰਘੀ ਨਿਰਾਸ਼ਾ ਜ਼ਾਹਿਰ ਕੀਤੀ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਫ਼ੋਨ ਕਾਲ ਦੌਰਾਨ ਟਰੰਪ ਨੇ ਨੇਤਨਯਾਹੂ 'ਤੇ ਜਮ ਕੇ ਭੜਾਸ ਵੀ ਕੱਢੀ ਸੀ।
ਐਕਸੀਓਸ ਦੀ ਰਿਪੋਰਟ ਅਨੁਸਾਰ, 1 ਜੂਨ ਨੂੰ ਜਦੋਂ ਇਜ਼ਰਾਈਲ ਦੇ ਲੇਬਨਾਨ 'ਤੇ ਹਮਲਿਆਂ ਕਾਰਨ ਈਰਾਨ ਨੇ ਕਥਿਤ ਤੌਰ 'ਤੇ ਸ਼ਾਂਤੀ ਵਾਰਤਾ ਰੋਕ ਦਿੱਤੀ ਸੀ, ਉਦੋਂ ਟਰੰਪ ਨੇ ਫ਼ੋਨ 'ਤੇ ਨੇਤਨਯਾਹੂ 'ਤੇ ਚਿੱਲਾਉਂਦੇ ਹੋਏ ਕਿਹਾ ਸੀ ਕਿ ਤੂੰ ਬਿਲਕੁਲ ਪਾਗਲ ਹੋ ਗਿਆ ਹੈਂ। ਜੇਕਰ ਮੈਂ ਨਾ ਹੁੰਦਾ ਤਾਂ ਤੂੰ ਜੇਲ੍ਹ ਵਿਚ ਹੁੰਦਾ। ਮੈਂ ਤੈਨੂੰ ਬਚਾ ਰਿਹਾ ਹਾਂ। ਹੁਣ ਹਰ ਕੋਈ ਤੈਨੂੰ ਨਫ਼ਰਤ ਕਰਦਾ ਹੈ। ਇਸ ਵਜ੍ਹਾ ਕਰਕੇ ਹਰ ਕੋਈ ਇਜ਼ਰਾਈਲ ਨਾਲ ਨਫ਼ਰਤ ਕਰ ਰਿਹਾ ਹੈ।
ਦਿ ਵਾਸ਼ਿੰਗਟਨ ਪੋਸਟ ਨੇ ਮੌਜੂਦਾ ਅਤੇ ਸਾਬਕਾ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀਆਂ ਨੇ ਟਰੰਪ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਬੈਂਜਾਮਿਨ ਨੇਤਨਯਾਹੂ ਅਜਿਹੇ ਕਦਮ ਚੁੱਕ ਸਕਦੇ ਹਨ ਜਿਸ ਨਾਲ ਈਰਾਨ ਨਾਲ ਹੋਇਆ ਸ਼ਾਂਤੀ ਸਮਝੌਤਾ ਕਮਜ਼ੋਰ ਹੋ ਸਕਦਾ ਹੈ।
ਅਧਿਕਾਰੀਆਂ ਅਨੁਸਾਰ, ਖੁਫੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲ ਹਿਜ਼ਬੁੱਲਾ ਖ਼ਿਲਾਫ਼ ਆਪਣੀ ਫ਼ੌਜੀ ਮੁਹਿੰਮ ਜਾਰੀ ਰੱਖਣ ਦਾ ਇਰਾਦਾ ਰੱਖਦਾ ਹੈ।
ਨਵੀਂ ਖੁਫੀਆ ਜਾਣਕਾਰੀ ਤੋਂ ਜਾਣੂ ਇਕ ਅਮਰੀਕੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਅਖੀਰ 'ਚ ਇਜ਼ਰਾਈਲ ਵਿੱਚ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਦੇ ਕਾਰਨ ਨੇਤਨਯਾਹੂ ਦੀ ਸਿਆਸੀ ਨਵੀਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਆਪਣੀ ਘਰੇਲੂ ਜਨਤਾ ਨੂੰ ਇਹ ਦਿਖਾਉਣ ਕਿ ਉਹ ਲਿਬਨਾਨ ਤੋਂ ਫ਼ੌਜ ਵਾਪਸ ਨਹੀਂ ਬੁਲਾਉਣਗੇ ਅਤੇ ਹਿਜ਼ਬੁੱਲਾ ਨਾਲ ਲੜਾਈ ਤੇਜ਼ ਕਰਨ ਦਾ ਇਰਾਦਾ ਰੱਖਦੇ ਹਨ। ਰਿਪੋਰਟ ਵਿੱਚ ਟਰੰਪ ਦੇ ਸ਼ਾਂਤੀ ਪੱਤਰ ਦੀਆਂ ਸ਼ਰਤਾਂ 'ਤੇ ਇਜ਼ਰਾਈਲ ਦੀ ਨਿਰਾਸ਼ਾ ਦਾ ਵੀ ਵਰਣਨ ਕੀਤਾ ਗਿਆ ਹੈ।
ਲਿਬਨਾਨ 'ਚ ਦੋਵਾਂ ਧਿਰਾਂ ਵਿਚਾਲੇ ਹੋਏ ਘਾਤਕ ਹਮਲਿਆਂ ਤੋਂ ਬਾਅਦ ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਹਿਜ਼ਬੁੱਲਾ ਜੰਗਬੰਦੀ (Ceasefire) 'ਤੇ ਸਹਿਮਤ ਹੋ ਗਏ। ਇਨ੍ਹਾਂ ਹਮਲਿਆਂ ਨੇ ਈਰਾਨ ਜੰਗ ਨੂੰ ਖ਼ਤਮ ਕਰਨ ਵਾਲੇ ਡੋਨਾਲਡ ਟਰੰਪ ਦੇ ਸ਼ਾਂਤੀ ਸਮਝੌਤੇ ਨੂੰ ਉਸ 'ਤੇ ਦਸਤਖਤ ਹੋਣ ਦੇ ਦੋ ਦਿਨਾਂ ਤੋਂ ਵੀ ਘੱਟ ਸਮੇਂ 'ਚ ਮੁਸ਼ਕਲ ਵਿਚ ਪਾ ਦਿੱਤਾ ਸੀ।
ਇੱਕ ਅਮਰੀਕੀ ਅਧਿਕਾਰੀ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਕਾਰ ਇਹ ਜੰਗਬੰਦੀ ਅਮਰੀਕਾ ਅਤੇ ਕਤਰ ਦੇ ਵਿਚੋਲਿਆਂ ਵੱਲੋਂ ਇਜ਼ਰਾਈਲ ਅਤੇ ਈਰਾਨ ਨਾਲ ਕੀਤੀ ਗਈ ਵਾਰਤਾ ਤੋਂ ਬਾਅਦ ਯਕੀਨੀ ਬਣਾਈ ਗਈ ਹੈ।
ਅਮਰੀਕਾ 'ਚ ਇਜ਼ਰਾਈਲ ਦੇ ਰਾਜਦੂਤ ਯੇਹੀਏਲ ਲੈਟਰ ਨੇ ਕਿਹਾ ਕਿ ਇਜ਼ਰਾਈਲ ਲਿਬਨਾਨ 'ਚ ਤੁਰੰਤ ਜੰਗਬੰਦੀ ਲਈ ਵਚਨਬੱਧ ਹੈ, ਪਰ ਸਿਰਫ਼ ਉਦੋਂ ਹੀ ਜਦੋਂ ਹਿਜ਼ਬੁੱਲਾ ਸਮਝੌਤੇ ਦਾ ਸਨਮਾਨ ਕਰੇਗਾ ਅਤੇ ਆਪਣੀ ਦੁਸ਼ਮਣੀ ਨੂੰ ਖ਼ਤਮ ਕਰੇਗਾ।
ਦੋਵੇਂ ਧਿਰਾਂ ਪਹਿਲਾਂ ਅਪ੍ਰੈਲ ਵਿਚ ਵੀ ਇਕ ਜੰਗਬੰਦੀ 'ਤੇ ਸਹਿਮਤ ਹੋਈਆਂ ਸਨ ਪਰ ਉਨ੍ਹਾਂ ਨੇ ਇੱਕ-ਦੂਜੇ 'ਤੇ ਹਮਲਿਆਂ ਨੂੰ ਬੰਦ ਨਹੀਂ ਕੀਤਾ ਸੀ। ਇਸ ਦੌਰਾਨ, ਅਮਰੀਕੀ ਦੂਤ ਸਟੀਵ ਵਿਟਕੌਫ ਅਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਕਥਿਤ ਤੌਰ 'ਤੇ ਅਗਲੀ ਵਾਰਤਾ ਲਈ ਸਵਿਟਜ਼ਰਲੈਂਡ ਵੱਲ ਜਾ ਰਹੇ ਹਨ।