- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸਤਗਾਸਾ ਧਿਰ ਦੇ ਵਕੀਲ ਨਿਕੋਲਸ ਕੋਰਸੇਲਿਸ ਕੇਸੀ ਨੇ ਕੋਰਟ ਨੂੰ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਜਿਨਸੀ ਸੰਬੰਧ ਬਣਾਉਣ ਦਾ ਫੈਸਲਾ ਕੀਤਾ ਤੇ ਉਸਨੂੰ ਸੁੰਨਸਾਨ ਜਗ੍ਹਾ ਲੈ ਗਿਆ ਜਿੱਥੇ ਉਸਨੇ ਜਬਰ ਜਨਾਹ ਕਰਦੇ ਹੋਏ ਉਸਦੀ ਸਰੀਰਕ ਤੌਰ 'ਤੇ ਕੁੱਟਮਾਰ ਵੀ ਕੀਤੀ।

ਡਿਜੀਟਲ ਡੈਸਕ, ਲੰਡਨ : ਬ੍ਰਿਟੇਨ ਦੀ ਬਰਮਿੰਘਮ ਕਰਾਊਨ ਕੋਰਟ ਨੇ 18 ਸਾਲਾ ਮੁਟਿਆਰ ਨਾਲ ਪਾਰਕ 'ਚ ਜਬਰ-ਜ਼ਨਾਹ ਦੇ ਮਾਮਲੇ 'ਚ ਪਾਕਿਸਤਾਨ 'ਚ ਜਨਮੇ ਸ਼ਰਨਾਰਥੀ ਸ਼ੇਰਾਜ਼ ਮਲਿਕ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਕਿ ਮੁਲਜ਼ਮ ਨੇ ਨਸ਼ੇ ਦੀ ਹਾਲਤ 'ਚ ਲੜਕੀ ਨੂੰ ਦੇਖ ਕੇ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ।
ਦਰਅਸਲ, ਇਹ ਮਾਮਲਾ ਪਿਛਲੇ ਸਾਲ 29 ਜੂਨ ਦਾ ਹੈ। ਜਦੋਂ ਨੌਟਿੰਘਮਸ਼ਾਇਰ ਦੇ ਇਕ ਪਾਰਕ 'ਚ ਨਸ਼ੇ ਦੀ ਹਾਲਤ 'ਚ ਇਕੱਲੀ ਦਿਖੀ ਲੜਕੀ 'ਤੇ ਪਾਕਿਸਤਾਨੀ ਸ਼ਰਨਾਰਥੀ ਸ਼ੇਰਾਜ਼ ਮਲਿਕ ਤੇ ਉਸਦੇ ਇਕ ਹੋਰ ਸਾਥੀ ਨੇ ਬੇਰਹਿਮੀ ਨਾਲ ਹਮਲਾ ਕੀਤਾ ਤੇ ਫਿਰ ਜਬਰ ਜਨਾਹ ਕੀਤਾ। ਇਸ ਮਾਮਲੇ 'ਚ ਦੂਜਾ ਸ਼ੱਕੀ ਮੁਲਜ਼ਮ ਅਜੇ ਵੀ ਫ਼ਰਾਰ ਹੈ।
'ਦ ਸਨ' (The Sun) ਦੀ ਰਿਪੋਰਟ ਮੁਤਾਬਕ, ਲੜਕੀ ਪਾਰਕ 'ਚ ਇਕ ਦੋਸਤ ਨਾਲ ਸ਼ਰਾਬ ਪੀ ਰਹੀ ਸੀ, ਉਦੋਂ ਹੀ ਮਲਿਕ ਤੇ ਕਈ ਹੋਰ ਮਰਦ ਉਨ੍ਹਾਂ ਨਾਲ ਸ਼ਾਮਲ ਹੋ ਗਏ। ਇਸ ਦੌਰਾਨ ਪੀੜਤਾ ਦੇ ਦੋਸਤ ਨੇ ਬਾਅਦ 'ਚ ਸ਼ੇਰਾਜ਼ ਮਲਿਕ ਤੇ ਉਸਦੇ ਦੋਸਤਾਂ ਨੂੰ ਕਿਹਾ ਕਿ ਜਦੋਂ ਉਹ ਦੂਜੇ ਦੋਸਤ ਨੂੰ ਮਿਲਣ ਜਾਵੇ ਤਾਂ ਉਹ ਪੀੜਤਾ ਦਾ ਖ਼ਿਆਲ ਰੱਖਣ।
ਇਸ ਤੋਂ ਬਾਅਦ ਦੋਸਤਾਂ ਦੇ ਇਸ ਸਮੂਹ ਦੇ ਇਕ ਮੈਂਬਰ ਨੇ ਲੜਕੀ ਨੂੰ ਪਾਰਕ ਦੇ ਇਕ ਸੁੰਨਸਾਨ ਇਲਾਕੇ 'ਚ ਲੈ ਗਿਆ, ਜਿੱਥੇ ਉਹ ਪਖਾਨੇ ਦੀ ਵਰਤੋਂ ਕਰ ਸਕਦੀ ਸੀ ਅਤੇ ਉੱਥੇ ਉਸ ਨਾਲ ਜਬਰ-ਜਨਾਹ ਕੀਤਾ। ਮੁਟਿਆਰ ਨੇ ਕਈ ਵਾਰ ਵਿਰੋਧ ਕੀਤਾ ਪਰ ਮੁਲਜ਼ਮ ਨਹੀਂ ਰੁਕਿਆ। ਇੰਨਾ ਹੀ ਨਹੀਂ, ਇਸ ਦਰਿੰਦਗੀ ਤੋਂ ਬਾਅਦ ਦੋਸ਼ੀ ਨੇ ਪੀੜਤਾ ਨੂੰ ਪੁੱਛਿਆ ਸੀ, "ਕੀ ਤੈਨੂੰ ਇਸ ਵਿਚ ਮਜ਼ਾ ਆਇਆ?"
ਇਸਤਗਾਸਾ ਧਿਰ ਦੇ ਵਕੀਲ ਨਿਕੋਲਸ ਕੋਰਸੇਲਿਸ ਕੇਸੀ ਨੇ ਕੋਰਟ ਨੂੰ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਜਿਨਸੀ ਸੰਬੰਧ ਬਣਾਉਣ ਦਾ ਫੈਸਲਾ ਕੀਤਾ ਤੇ ਉਸਨੂੰ ਸੁੰਨਸਾਨ ਜਗ੍ਹਾ ਲੈ ਗਿਆ ਜਿੱਥੇ ਉਸਨੇ ਜਬਰ ਜਨਾਹ ਕਰਦੇ ਹੋਏ ਉਸਦੀ ਸਰੀਰਕ ਤੌਰ 'ਤੇ ਕੁੱਟਮਾਰ ਵੀ ਕੀਤੀ।
ਪੀੜਤਾ ਨੇ ਅਦਾਲਤ ਵਿਚ ਦੱਸਿਆ ਕਿ ਉਹ ਉਸ ਵੇਲੇ ਬਹੁਤ ਡਰੀ ਹੋਈ ਸੀ। ਉਸਨੇ ਕਿਹਾ, "ਮੈਨੂੰ 'ਨਾ' ਕਹਿਣ ਵਿਚ ਵੀ ਡਰ ਲੱਗ ਰਿਹਾ ਸੀ।" ਕੋਰਟ ਨੇ ਮੰਨਿਆ ਕਿ ਲੜਕੀ ਨਸ਼ੇ ਵਿਚ ਸੀ ਤੇ ਬੇਹੱਦ ਕਮਜ਼ੋਰ ਹਾਲਤ 'ਚ ਸੀ, ਜਿਸਦਾ ਮੁਲਜ਼ਮ ਨੇ ਫਾਇਦਾ ਚੁੱਕਿਆ।
ਸਜ਼ਾ ਸੁਣਾਉਂਦੇ ਸਮੇਂ, ਜੱਜ ਸਾਈਮਨ ਐਸ਼ ਕੇਸੀ ਨੇ ਕਿਹਾ ਕਿ ਮੁਲਜ਼ਮ ਨੇ ਜਾਣਬੁੱਝ ਕੇ ਇਕ ਬੇਵੱਸ ਮੁਟਿਆਰ ਨੂੰ ਨਿਸ਼ਾਨਾ ਬਣਾਇਆ, ਜਿਸਨੂੰ ਨਸ਼ੇ ਦੀ ਹਾਲਤ 'ਚ ਪਾਰਕ ਵਿਚ ਇਕੱਲਾ ਛੱਡ ਦਿੱਤਾ ਗਿਆ ਸੀ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮਲਿਕ ਪਾਕਿਸਤਾਨ 'ਚ ਪੈਦਾ ਹੋਇਆ ਸੀ ਅਤੇ ਬ੍ਰਿਟੇਨ ਆਉਣ ਤੋਂ ਪਹਿਲਾਂ ਇਟਲੀ, ਜਰਮਨੀ ਤੇ ਫਰਾਂਸ ਵਿਚ ਰਹਿ ਚੁੱਕਾ ਸੀ। ਘਟਨਾ ਦੇ ਸਮੇਂ ਉਸਨੂੰ ਬ੍ਰਿਟੇਨ ਆਏ ਨੂੰ ਇਕ ਸਾਲ ਤੋਂ ਵੀ ਘੱਟ ਸਮਾਂ ਹੋਇਆ ਸੀ।