- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ, ਜਿਸ ਵਿਚ ਇਕ ਯੂਜ਼ਰ ਨੇ ਕਮੈਂਟ ਕੀਤਾ ਕਿ 'ਇਹ ਦੇਖ ਕੇ ਮੈਨੂੰ ਸੱਚਮੁੱਚ ਉਲਟੀ ਆ ਰਹੀ ਹੈ।' ਦੂਜੇ ਨੇ ਲਿਖਿਆ ਕਿ 'ਇਹ ਬਿਲਕੁਲ ਵੀ ਚੰਗਾ ਰੈਫਰੈਂਸ ਨਹੀਂ ਹੈ।'
ਡਿਜੀਟਲ ਡੈਸਕ, ਇਸਲਾਮਾਬਾਦ : ਹੌਰਰ ਫ਼ਿਲਮ 'ਓਬਸੈਸ਼ਨ' (Obsession) ਤੋਂ ਪ੍ਰੇਰਿਤ ਇਕ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਪਾਕਿਸਤਾਨੀ ਕੰਡੋਮ ਐਡ (ਵਿਗਿਆਪਨ) ਨੂੰ ਆਨਲਾਈਨ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਾਂਡ ਨੇ ਆਪਣੇ ਵਿਗਿਆਪਨ ਲਈ ਫ਼ਿਲਮ 'ਚ ਦਿਖਾਏ ਗਏ ਕੰਸੈਂਟ (ਆਪਸੀ ਮਰਜ਼ੀ/ਸਹਿਮਤੀ) ਤੇ ਖ਼ਤਰਨਾਕ ਜਨੂਨ ਵਰਗੇ ਬੇਹੱਦ ਸੰਵੇਦਨਸ਼ੀਲ ਤੇ ਗੰਭੀਰ ਵਿਸ਼ਿਆਂ ਨੂੰ ਹਲਕੇ ਵਿਚ ਲਿਆ ਹੈ।
ਕੰਡੋਮ ਕੰਪਨੀ ਦੇ ਪਾਕਿਸਤਾਨ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕੀਤੇ ਗਏ ਇਸ ਵਿਗਿਆਪਨ ਵਿਚ ਫ਼ਿਲਮ ਦ ਕਾਲਪਨਿਕ ਜਾਦੂਈ ਵਸਤੂ 'ਵਨ ਵਿਸ਼ ਵਿਲੋ' (One Wish Willow) ਦੇ ਨਾਲ 'ਚ ਇਕ ਕੰਡੋਮ ਰੱਖਿਆ ਹੋਇਆ ਦਿਖਾਇਆ ਗਿਆ ਸੀ। ਇਸ ਦੇ ਨਾਲ ਹੀ ਬੈਕਗ੍ਰਾਊਂਡ 'ਚ ਇੰਡੇ ਨਵਾਰੇਟੇ (Inde Navarrette) ਵੱਲੋਂ ਨਿਭਾਇਆ ਗਿਆ ਕਿਰਦਾਰ 'ਨਿੱਕੀ' ਆਪਣੇ ਦਰਵਾਜ਼ੇ 'ਤੇ ਖੜ੍ਹੀ ਨਜ਼ਰ ਆ ਰਹੀ ਸੀ। ਇਸ ਪੋਸਟ ਦੀ ਟੈਗਲਾਈਨ ਸੀ ਕਿ 'ਉਸਨੂੰ ਆਪਣਾ ਦੀਵਾਨਾ ਬਣਾਓ' ਅਤੇ ਕੈਪਸ਼ਨ 'ਚ ਲਿਖਿਆ ਸੀ ਕਿ 'ਇਸਨੂੰ ਆਪਣੀ ਫ੍ਰੀਕੀ ਨਿੱਕੀ ਨੂੰ ਭੇਜੋ!'
ਇਸ ਮਾਰਕੀਟਿੰਗ ਕੈਂਪੇਨ ਨੇ ਤੁਰੰਤ ਦਰਸ਼ਕਾਂ ਤੇ ਫ਼ਿਲਮ ਦੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਜਿਸ ਤੋਂ ਬਾਅਦ ਬ੍ਰਾਂਡ ਨੂੰ ਖ਼ੂਬ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਕਈ ਲੋਕਾਂ ਨੇ ਤਰਕ ਦਿੱਤਾ ਕਿ ਇਸ ਵਿਗਿਆਪਨ ਨੇ ਫ਼ਿਲਮ ਦੇ ਅਸਲੀ ਤੇ ਡਰਾਉਣੇ ਸੰਦਰਭ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਤੇ ਇਸਦੀ ਸਭ ਤੋਂ ਪਰੇਸ਼ਾਨ ਕਰਨ ਵਾਲੀ ਕਹਾਣੀ ਨੂੰ ਮਹਿਜ਼ ਇਕ ਮਾਰਕੀਟਿੰਗ ਗਿਮਿਕ ਬਣਾ ਦਿੱਤਾ।
ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਜਿਸ ਵਿਚ ਇਕ ਯੂਜ਼ਰ ਨੇ ਕਮੈਂਟ ਕੀਤਾ ਕਿ 'ਇਹ ਦੇਖ ਕੇ ਮੈਨੂੰ ਸੱਚਮੁੱਚ ਉਲਟੀ ਆ ਰਹੀ ਹੈ।' ਦੂਜੇ ਨੇ ਲਿਖਿਆ ਕਿ 'ਇਹ ਬਿਲਕੁਲ ਵੀ ਚੰਗਾ ਰੈਫਰੈਂਸ ਨਹੀਂ ਹੈ।'
ਇਸ ਐਡ ਦੇ ਨਾਲ ਸਮੱਸਿਆ ਸਿਰਫ਼ ਇਸਦੇ ਖ਼ਰਾਬ ਅੰਦਾਜ਼ ਦੀ ਨਹੀਂ ਹੈ। ਲੋਕਾਂ ਨੇ ਧਿਆਨ ਦਿਵਾਇਆ ਕਿ ਪਾਕਿਸਤਾਨ ਨੇ ਇਕ ਅਜਿਹੀ ਫ਼ਿਲਮ ਦਾ ਇਸਤੇਮਾਲ ਕੀਤਾ ਜੋ ਪੂਰੀ ਤਰ੍ਹਾਂ ਨਾਲ ਬਿਨਾਂ ਮਰਜ਼ੀ ਦੇ ਪੈਦਾ ਹੋਣ ਵਾਲੀਆਂ ਭਾਵਨਾਵਾਂ ਦੇ ਡਰ 'ਤੇ ਅਧਾਰਤ ਸੀ ਤੇ ਉਸਦਾ ਇਸਤੇਮਾਲ 'ਉਸਨੂੰ ਆਪਣਾ ਦੀਵਾਨਾ ਬਣਾਓ' ਟੈਗਲਾਈਨ ਵਾਲੇ ਪ੍ਰੋਡਕਟ ਨੂੰ ਵੇਚਣ ਲਈ ਕੀਤਾ ਯਾਨੀ ਜ਼ਬਰਦਸਤੀ ਨੂੰ ਰੋਮਾਂਸ ਦੇ ਤੌਰ 'ਤੇ ਦਿਖਾਇਆ ਤੇ ਇਸਨੂੰ ਇਕ ਆਕਰਸ਼ਕ ਚੀਜ਼ ਵਜੋਂ ਪੇਸ਼ ਕੀਤਾ। 'ਇਸਨੂੰ ਆਪਣੀ ਫ੍ਰੀਕੀ ਨਿੱਕੀ ਨੂੰ ਭੇਜੋ' ਵਰਗੇ ਕੈਪਸ਼ਨ ਨੇ ਫ਼ਿਲਮ ਦੀ ਮੁੱਖ ਮਹਿਲਾ ਕਿਰਦਾਰ ਨੂੰ ਮਹਿਜ਼ ਇਕ ਮਜ਼ਾਕ ਜਾਂ ਪੰਚਲਾਈਨ ਬਣਾ ਕੇ ਰੱਖ ਦਿੱਤਾ।
ਇਹ ਪੂਰਾ ਵਿਵਾਦ ਫ਼ਿਲਮ 'ਓਬਸੈਸ਼ਨ' ਦੇ ਉਸ ਪਲਾਟ 'ਤੇ ਕੇਂਦਰਿਤ ਹੈ ਜੋ ਕਿਸੇ ਵਿਅਕਤੀ ਦੀ ਆਪਣੀ ਮਰਜ਼ੀ ਖੋਣ ਤੇ ਇੱਕਤਰਫ਼ਾ, ਅਸਵਸਥ ਰਿਸ਼ਤਿਆਂ ਦੇ ਖ਼ਤਰਨਾਕ ਨਤੀਜਿਆਂ ਨੂੰ ਦਰਸਾਉਂਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਕੰਡੋਮ ਵਰਗੇ ਸੁਰੱਖਿਅਤ ਸੈਕਸ ਦੇ ਪ੍ਰਤੀਕ ਦੇ ਵਿਗਿਆਪਨ 'ਚ ਅਜਿਹੀ ਕਹਾਣੀ ਦਾ ਇਸਤੇਮਾਲ ਕਰਨਾ, ਫ਼ਿਲਮ ਦੇ ਮੂਲ ਸੰਦੇਸ਼ ਤੇ ਆਪਸੀ ਕੰਸੈਂਟ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ।
ਫ਼ਿਲਮ ਦੀ ਕਹਾਣੀ 'ਬੀਅਰ' ਨਾਂ ਦੇ ਇਕ ਇਕੱਲੇ ਮਿਊਜ਼ਿਕ ਸਟੋਰ ਮੁਲਾਜ਼ਮ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੀ ਬਚਪਨ ਦੀ ਦੋਸਤ 'ਨਿੱਕੀ' ਨੂੰ ਇੱਕਤਰਫ਼ਾ ਪਿਆਰ ਕਰਦਾ ਹੈ। 'ਵਨ ਵਿਸ਼ ਵਿਲੋ' ਨਾਮਕ ਰਹੱਸਮਈ ਵਸਤੂ ਦੀ ਵਰਤੋਂ ਕਰ ਕੇ ਇਕ ਮੰਨਤ ਮੰਗਣ ਤੋਂ ਬਾਅਦ ਨਿੱਕੀ ਦੇ ਪਿਆਰ ਦੀ ਉਸਦੀ ਇੱਛਾ ਪੂਰੀ ਤਾਂ ਹੁੰਦੀ ਹੈ ਪਰ ਇਕ ਬੇਹੱਦ ਖ਼ੌਫ਼ਨਾਕ ਤਰੀਕੇ ਨਾਲ। ਜੋ ਚੀਜ਼ ਇੱਕਤਰਫ਼ਾ ਪਿਆਰ ਤੋਂ ਸ਼ੁਰੂ ਹੁੰਦੀ ਹੈ, ਉਹ ਹੌਲੀ-ਹੌਲੀ ਇਕ ਖ਼ਤਰਨਾਕ ਜਨੂਨ 'ਚ ਬਦਲ ਜਾਂਦੀ ਹੈ ਅਤੇ ਇਹੀ ਫ਼ਿਲਮ ਦਾ ਮੁੱਖ ਮਨੋਵਿਗਿਆਨਕ ਖ਼ੌਫ਼ ਹੈ।