- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਥਿਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 2018-19 ’ਚ ਗ਼ਰੀਬੀ 21.9 ਫ਼ੀਸਦੀ ਸੀ, ਜੋ 2024-25 ’ਚ ਵਧ ਕੇ 28.9 ਫ਼ੀਸਦੀ ਹੋ ਗਈ। ਪੇਂਡੂ ਇਲਾਕਿਆਂ ’ਚ ਗ਼ਰੀਬੀ 28.2 ਫ਼ੀਸਦੀ ਤੋਂ ਵੱਧ ਕੇ 36.2 ਫ਼ੀਸਦੀ ਹੋ ਗਈ, ਜਦਕਿ ਸ਼ਹਿਰੀ ਇਲਾਕਿਆਂ ’ਚ ਇਹ 11 ਫ਼ੀਸਦੀ ਤੋਂ ਵੱਧ ਕੇ 17.4 ਫ਼ੀਸਦੀ ਹੋ ਗਈ। ਸੂਬਾਵਾਰ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਰੇ ਖੇਤਰਾਂ ’ਚ ਗ਼ਰੀਬੀ ਵਧੀ ਹੈ।

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਬਦਹਾਲੀ ਦੀ ਮਾਰ ਆਮ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਆਰਥਿਕ ਸਰਵੇਖਣ ’ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪਿਛਲੇ ਛੇ ਸਾਲਾਂ ’ਚ ਪਾਕਿਸਤਾਨ ’ਚ ਗ਼ਰੀਬੀ ਸੱਤ ਫ਼ੀਸਦੀ ਵਧ ਗਈ ਹੈ। ਇਸ ਦੌਰਾਨ ਲਗਪਗ 2.7 ਕਰੋੜ ਲੋਕ ਗ਼ਰੀਬੀ ਦੇ ਘੇਰੇ ’ਚ ਆ ਗਏ, ਜਿਸ ਨਾਲ ਦੇਸ਼ ’ਚ ਗ਼ਰੀਬਾਂ ਦੀ ਕੁੱਲ ਗਿਣਤੀ ਸੱਤ ਕਰੋੜ ਹੋ ਗਈ ਹੈ। ਆਰਥਿਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 2018-19 ’ਚ ਗ਼ਰੀਬੀ 21.9 ਫ਼ੀਸਦੀ ਸੀ, ਜੋ 2024-25 ’ਚ ਵਧ ਕੇ 28.9 ਫ਼ੀਸਦੀ ਹੋ ਗਈ। ਪੇਂਡੂ ਇਲਾਕਿਆਂ ’ਚ ਗ਼ਰੀਬੀ 28.2 ਫ਼ੀਸਦੀ ਤੋਂ ਵੱਧ ਕੇ 36.2 ਫ਼ੀਸਦੀ ਹੋ ਗਈ, ਜਦਕਿ ਸ਼ਹਿਰੀ ਇਲਾਕਿਆਂ ’ਚ ਇਹ 11 ਫ਼ੀਸਦੀ ਤੋਂ ਵੱਧ ਕੇ 17.4 ਫ਼ੀਸਦੀ ਹੋ ਗਈ। ਸੂਬਾਵਾਰ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਰੇ ਖੇਤਰਾਂ ’ਚ ਗ਼ਰੀਬੀ ਵਧੀ ਹੈ।
ਪੰਜਾਬ ਸੂਬੇ ’ਚ ਇਹ 16.5 ਫ਼ੀਸਦੀ ਤੋਂ ਵੱਧ ਕੇ 23.3 ਫ਼ੀਸਦੀ ਹੋ ਗਈ। ਸਿੰਧ ’ਚ 24.5 ਫ਼ੀਸਦੀ ਤੋ ਵੱਧ ਕੇ 32.6 ਫ਼ੀਸਦੀ, ਖੈਬਰ ਪਖ਼ਤੂਨਖਵਾ ’ਚ 28.7 ਫ਼ੀਸਦੀ ਤੋਂ ਵੱਧ ਕੇ 35.3 ਫ਼ੀਸਦੀ ਤੇ ਬਲੋਚਿਸਤਾਨ ’ਚ 41.8 ਫ਼ੀਸਦੀ ਤੋਂ ਵੱਧ ਕੇ 47 ਫ਼ੀਸਦੀ ਹੋ ਗਈ। ਬਲੋਚਿਸਤਾਨ ਗ਼ਰੀਬੀ ਦੇ ਮਾਮਲੇ ’ਚ ਸਭ ਤੋਂ ਉੱਪਰ ਰਿਹਾ, ਬਲਕਿ ਚਾਰ ਸੂਬਿਆਂ ’ਚੋਂ ਪੰਜਾਬ ’ਚ ਗ਼ਰੀਬੀ ਦਾ ਪੱਧਰ ਸਭ ਤੋਂ ਘੱਟ ਸੀ। ਸਰਵੇਖਣ ’ਚ ਦੱਸਿਆ ਗਿਆ ਹੈ ਕਿ ਗ਼ਰੀਬੀ ’ਚ ਇਹ ਵਾਧਾ ਲੰਬੇ ਸਮੇਂ ਤੱਕ ਚੱਲੇ ਆਰਥਿਕ ਝਟਕਿਆਂ ਕਾਰਨ ਹੋਇਆ ਹੈ। ਇਨ੍ਹਾਂ ’ਚ ਰਿਕਾਰਡਤੋੜ ਮਹਿੰਗਾਈ, ਮੁਦਰਾ ਦੇ ਮੁੱਲ ’ਚ ਗਿਰਾਵਟ, ਇੰਟਰਨੈਸ਼ਨਲ ਮਾਨੇਟਰੀ ਫੰਡ ਦੇ ਸਥਿਰੀਕਰਨ ਉਪਾਅ, ਹੜ੍ਹ ਵਰਗੀਆਂ ਸੰਵੇਦਨਸ਼ੀਲ ਮੌਸਮੀ ਘਟਨਾਵਾਂ ਤੇ ਪੱਛਮੀ ਏਸ਼ੀਆ ਦਾ ਸੰਘਰਸ਼ ਸ਼ਾਮਲ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ’ਚ ਨਾਬਰਾਬਰੀ ਵਧੀ ਹੈ ਕਿਉਂਕਿ ਰਾਸ਼ਟਰੀ ਗਿਨੀ ਗੁਣਾਂਕ (ਜੋ ਆਮਦਨ ਦੀ ਨਾਬਰਾਬਰੀ ਨੂੰ ਮਾਪਦਾ ਹੈ) 2018-19 ਦੇ 28.4 ਤੋਂ ਵੱਧ ਕੇ 2024-25 ’ਚ 32.7 ਹੋ ਗਿਆ ਹੈ। ਇਸ ਨਾਲ ਸੰਕੇਤ ਮਿਲਦਾ ਹੈ ਕਿ ਗ਼ਰੀਬੀ ਵਧਣ ਦੇ ਨਾਲ-ਨਾਲ ਆਮਦਨ ਦੀ ਵੰਡ ’ਚ ਵੀ ਨਾਬਰਾਬਰੀ ਵਧੀ ਹੈ।