- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਧਿਕਾਰੀ ਮਸੂਦ ਅਹਿਮਦ ਬੰਗਸ਼ ਨੇ ਕਿਹਾ ਕਿ ਸ਼ੱਕੀ ਹਮਲਾਵਰ ਦੀ ਪਛਾਣ ਸ਼ੇਰ ਸ਼ਾਹ ਦੇ ਤੌਰ ’ਤੇ ਹੋਈ ਹੈ। ਹੁਣ ਤੱਕ ਜਾਂਚ ’ਚ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਸ਼ੱਕੀ ਦਾ ਕਿਸੇ ਪਾਬੰਦੀਸ਼ੁਦਾ ਗਰੁੱਪ, ਅੱਤਵਾਦੀ ਸੰਗਠਨ ਜਾਂ ਸੰਗਠਿਤ ਨੈੱਟਵਰਕ ਨਾਲ ਕੋਈ ਸਬੰਧ ਹੋਵੇ। ਹੱਤਿਆਵਾਂ ਦੇ ਪਿੱਛੇ ਦਾ ਮਕਸਦ ਹਾਲੇ ਸਾਫ਼ ਨਹੀਂ ਹੈ ਤੇ ਅਧਿਕਾਰੀ ਸ਼ੱਕੀ ਦੇ ਬਿਆਨਾਂ ਤੇ ਹੁਣ ਤੱਕ ਮਿਲੇ ਹੋਰ ਸਬੂਤਾਂ ਦੇ ਆਧਾਰ ’ਤੇ ਸਾਰੇ ਸੰਭਾਵਤ ਪਹਿਲੂਆਂ ਦੀ ਜਾਂਚ ਕਰ ਰਹੇ ਹਨ।

ਪਿਸ਼ਾਵਰ (ਏਜੰਸੀ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਗੁਰਦੁਆਰੇ ਦੇ ਅੰਦਰ ਸਿੱਖ ਜੋੜੇ ਦੀ ਗੋਲ਼ੀਆਂ ਮਾਰ ਕੇ ਹੱਤਿਆ ਮਾਮਲੇ ਦੇ ਮੁੱਖ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਗਨਨਾਥ ਤੇ ਉਨ੍ਹਾਂ ਦੀ ਪਤਨੀ ਅਸਮਾ ਵੰਤੀ ਦੀ ਇਸੇ ਹਫ਼ਤੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਪਿਸ਼ਾਵਰ ਤੋਂ 60 ਕਿਲੋਮੀਟਰ ਉੱਤਰ ਪੱਛਮ ’ਚ ਮਰਦਾਨ ਜ਼ਿਲ੍ਹੇ ’ਚ ਸਥਿਤ ਗੁਰਦੁਆਰੇ ’ਚ ਕੇਅਰਟੇਕਰ ਦੇ ਤੌਰ ’ਤੇ ਕੰਮ ਕਰ ਰਹੇ ਸਨ। ਪੁਲਿਸ ਅਧਿਕਾਰੀ ਮਸੂਦ ਅਹਿਮਦ ਬੰਗਸ਼ ਨੇ ਕਿਹਾ ਕਿ ਸ਼ੱਕੀ ਹਮਲਾਵਰ ਦੀ ਪਛਾਣ ਸ਼ੇਰ ਸ਼ਾਹ ਦੇ ਤੌਰ ’ਤੇ ਹੋਈ ਹੈ। ਹੁਣ ਤੱਕ ਜਾਂਚ ’ਚ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਸ਼ੱਕੀ ਦਾ ਕਿਸੇ ਪਾਬੰਦੀਸ਼ੁਦਾ ਗਰੁੱਪ, ਅੱਤਵਾਦੀ ਸੰਗਠਨ ਜਾਂ ਸੰਗਠਿਤ ਨੈੱਟਵਰਕ ਨਾਲ ਕੋਈ ਸਬੰਧ ਹੋਵੇ। ਹੱਤਿਆਵਾਂ ਦੇ ਪਿੱਛੇ ਦਾ ਮਕਸਦ ਹਾਲੇ ਸਾਫ਼ ਨਹੀਂ ਹੈ ਤੇ ਅਧਿਕਾਰੀ ਸ਼ੱਕੀ ਦੇ ਬਿਆਨਾਂ ਤੇ ਹੁਣ ਤੱਕ ਮਿਲੇ ਹੋਰ ਸਬੂਤਾਂ ਦੇ ਆਧਾਰ ’ਤੇ ਸਾਰੇ ਸੰਭਾਵਤ ਪਹਿਲੂਆਂ ਦੀ ਜਾਂਚ ਕਰ ਰਹੇ ਹਨ।