- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਿਧਾਨ ਦੀ 25ਵੀਂ ਸੋਧ ਤੇ 1947 ਦੇ ਪ੍ਰੈਜ਼ੀਡੈਂਸ਼ੀਅਲ ਸਕਸੈਸ਼ਨ ਐਕਟ ਦੇ ਅਨੁਸਾਰ ਰਾਸ਼ਟਰਪਤੀ ਦੀ ਮੌਤ ਹੋਣ ’ਤੇ ਉਪ ਰਾਸ਼ਟਰਪਤੀ ਜੇਡੀ ਵੇਂਸ ਤਤਕਾਲ ਰਾਸ਼ਟਰਪਤੀ ਤੇ ਹਥਿਆਰਬੰਦ ਦਸਤਿਆਂ ਦੇ ਸਰਬਉੱਚ ਕਮਾਂਡਰ ਬਣ ਜਾਣਗੇ। ਇਸ ਤੋਂ ਬਾਅਦ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਕਰਨੀ ਹੈ ਜਾਂ ਨਹੀਂ, ਇਸ ਦਾ ਆਖਰੀ ਫੈਸਲਾ ਉਨ੍ਹਾਂ ਦੇ ਅਧਿਕਾਰੀ ਖੇਤਰ ’ਚ ਹੋਵੇਗਾ। ਉਹ ਟਰੰਪ ਦੀ ਇੱਛਾ ਅਨੁਸਾਰ ਕਦਮ ਚੁੱਕ ਸਕਦੇ ਹਨ ਜਾਂ ਹਾਲਾਤ ਅਨੁਸਾਰ ਵੱਖਰਾ ਫੈਸਲਾ ਵੀ ਲੈ ਸਕਦੇ ਹਨ।

ਵਾਸ਼ਿੰਗਟਨ (ਏਪੀ)–ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਦੇ ਬਾਅਦ ਕਿ ਉਨ੍ਹਾਂ ਦੀ ਹੱਤਿਆ ਦੀ ਹਾਲਤ ’ਚ ਈਰਾਨ ’ਤੇ ਵੱਡੇ ਪੱਧਰ ’ਤੇ ਮਿਜ਼ਾਈਲ ਹਮਲੇ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ, ’ਤੇ ਸੰਵਿਧਾਨਕ ਮਾਹਰਾਂ ਨੇ ਸਪਸ਼ਟ ਕੀਤਾ ਹੈ ਕਿ ਅਮਰੀਕੀ ਕਾਨੂੰਨ ’ਚ ਅਜਿਹੀ ਕੋਈ ਵਿਵਸਥਾ ਨਹੀਂ ਹੈ, ਜਿਸ ਦੇ ਤਹਿਤ ਰਾਸ਼ਟਰਪਤੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਫ਼ੌਜੀ ਹੁਕਮ ਆਪਣੇ-ਆਪ ਲਾਗੂ ਹੋ ਜਾਣ। ਸੰਵਿਧਾਨ ਦੀ 25ਵੀਂ ਸੋਧ ਤੇ 1947 ਦੇ ਪ੍ਰੈਜ਼ੀਡੈਂਸ਼ੀਅਲ ਸਕਸੈਸ਼ਨ ਐਕਟ ਦੇ ਅਨੁਸਾਰ ਰਾਸ਼ਟਰਪਤੀ ਦੀ ਮੌਤ ਹੋਣ ’ਤੇ ਉਪ ਰਾਸ਼ਟਰਪਤੀ ਜੇਡੀ ਵੇਂਸ ਤਤਕਾਲ ਰਾਸ਼ਟਰਪਤੀ ਤੇ ਹਥਿਆਰਬੰਦ ਦਸਤਿਆਂ ਦੇ ਸਰਬਉੱਚ ਕਮਾਂਡਰ ਬਣ ਜਾਣਗੇ। ਇਸ ਤੋਂ ਬਾਅਦ ਈਰਾਨ ਵਿਰੁੱਧ ਫ਼ੌਜੀ ਕਾਰਵਾਈ ਕਰਨੀ ਹੈ ਜਾਂ ਨਹੀਂ, ਇਸ ਦਾ ਆਖਰੀ ਫੈਸਲਾ ਉਨ੍ਹਾਂ ਦੇ ਅਧਿਕਾਰੀ ਖੇਤਰ ’ਚ ਹੋਵੇਗਾ। ਉਹ ਟਰੰਪ ਦੀ ਇੱਛਾ ਅਨੁਸਾਰ ਕਦਮ ਚੁੱਕ ਸਕਦੇ ਹਨ ਜਾਂ ਹਾਲਾਤ ਅਨੁਸਾਰ ਵੱਖਰਾ ਫੈਸਲਾ ਵੀ ਲੈ ਸਕਦੇ ਹਨ।
ਟਰੰਪ ਨੇ ਹਾਲ ਹੀ ’ਚ ਆਪਣੀ ਇੰਟਰਨੈੱਟ ਮੀਡੀਆ ਪੋਸਟ ’ਚ ਦਾਅਵਾ ਕੀਤਾ ਸੀ ਕਿ ਜੇ ਈਰਾਨ ਉਨ੍ਹਾਂ ਦੀ ਹੱਤਿਆ ਕਰਦਾ ਹੈ ਤਾਂ ਉਨ੍ਹਾਂ ਵੱਲੋਂ 1,000 ਮਿਜ਼ਾਈਲਾਂ ਪਹਿਲਾਂ ਤੋਂ ਨਿਸ਼ਾਨਾ ਸਾਧੇ ਤਿਆਰ ਹਨ ਤੇ ਲੋੜ ਪੈਣ ’ਤੇ ਹਜ਼ਾਰਾਂ ਹੋਰ ਮਿਜ਼ਾਈਲਾਂ ਵੀ ਦਾਗੀਆਂ ਜਾਣਗੀਆਂ। ਹਾਲਾਂਕ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਕਦੇ ਵੀ ਤਕਨੀਕੀ ਡੈੱਡ ਮੈਨ ਸਵਿਚ ਵਰਗੀ ਵਿਵਸਥਾ ਨਹੀਂ ਅਪਨਾਈ ਹੈ, ਜੋ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਖੁੱਦ ਫ਼ੌਜੀ ਹਮਲਾ ਸ਼ੁਰੂ ਕਰ ਦੇਵੇ। ਲੇਖਕ ਤੇ ਸੁਰੱਖਿਆ ਮਾਮਲਿਆਂ ਦੇ ਮਾਹਰ ਗੈਰੇਟ ਐੱਮ ਗ੍ਰਾਫ ਅਨੁਸਾਰ ਰਾਸ਼ਟਰਪਤੀ ਦੀ ਮੌਤ ਦੇ ਨਾਲ ਹੀ ਫ਼ੌਜੀ ਕਾਰਵਾਈ ਦਾ ਅਧਿਕਾਰ ਉਨ੍ਹਾਂ ਦੇ ਵਾਰਿਸ ਕੋਲ ਚਲਾ ਜਾਂਦਾ ਹੈ, ਇਸ ਲਈ ਕਿਸੇ ਵੀ ਅਗਾਊਂ ਹੁਕਮ ਦੀ ਜਾਇਜ਼ਤਾ ’ਤੇ ਆਖਰੀ ਫੈਸਲਾ ਨਵੇਂ ਰਾਸ਼ਟਰਪਤੀ ਦਾ ਹੀ ਹੋਵੇਗਾ।
ਇਸ ਦੌਰਾਨ ਈਰਾਨ ਦੇ ਸਰਬਉੱਚ ਨੇਤਾ ਮੋਜਤਬਾ ਖਾਮਨੇਈ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਦੁਹਰਾਈ ਹੈ। ਆਖਰੀ ਸੰਸਕਾਰ ਦੌਰਾਨ ਵੀ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵਿਰੁੱਧ ਨਾਅਰੇ ਤੇ ਪੋਸਟਰ ਦਿਖਾਈ ਦਿੱਤੇ। ਉੱਧਰ ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਨੇ ਟਰੰਪ ਦੇ ਵਿਰੁੱਧ ਸੰਭਾਵੀ ਈਰਾਨੀ ਸਾਜ਼ਿਸ਼ਾਂ ਨੂੰ ਲੈ ਕੇ ਅਮਰੀਕਾ ਨੂੰ ਸਾਵਧਾਨ ਕੀਤਾ ਹੈ। ਵਾਈਟ ਹਾਊਸ ਨੇ ਇਸ ’ਤੇ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ, ਜਦਕਿ ਟਰੰਪ ਨੇ ਕਿਹਾ ਹੈ ਕਿ ਈਰਾਨ ਉਨ੍ਹਾਂ ਨੂੰ ਨਿਸ਼ਾਨਾ ਬਨਾਉਣਾ ਚਾਹੁੰਦਾ ਹੈ। ਅਮਰੀਕਾ ਪਹਿਲਾਂ ਵੀ ਈਰਾਨ ਨੂੰ ਚੇਤਾਵਨੀ ਦੇ ਚੁੱਕਾ ਹੈ ਕਿ ਕਿਸੇ ਅਮਰੀਕੀ ਨੇਤਾ ਜਾਂ ਨਾਗਰਿਕ ’ਤੇ ਹਮਲਾ ਗੰਭੀਰ ਨਤੀਜਿਆਂ ਦਾ ਕਾਰਨ ਬਣੇਗਾ।