- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਕਰੇਨ ਪਿਛਲੇ ਕਈ ਮਹੀਨਿਆਂ ਤੋਂ ਰੂਸ ਦੇ ਤੇਲ ਤੇ ਗੈਸ ਪਲਾਂਟਾਂ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਯੂਕਰੇਨ ਇਨ੍ਹਾਂ ਹਮਲਿਆਂ ਰਾਹੀਂ ਰੂਸਦੀ ਆਰਥਿਕ ਸਥਿਤੀ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਜਿਸ ਨਾਲ ਉਸ ਨੂੰ ਜੰਗ ਲਈ ਪੈਸਾ ਨਾ ਮਿਲ ਸਕੇ ਤੇ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਯੂਕਰੇਨ ਆਪਣੀ ਹਾਰੀ ਹੋਈ ਜ਼ਮੀਨ ਰੂਸ ਤੋਂ ਖੋਹ ਲਵੇ। ਯੂਕਰੇਨ ਦੇ ਤਾਜ਼ਾ ਹਮਲਿਆਂ ’ਚ ਸਾਮਰਾ ਖੇਤਰ ’ਚ ਇਕ ਰੂਸੀ ਵਿਅਕਤੀ ਦੀ ਮੌਤ ਹੋਈ ਹੈ ਤੇ ਤਿੰਨ ਜ਼ਖ਼ਮੀ ਹੋਏ ਹਨ।

ਕੀਵ (ਰਾਇਟਰ) ਯੂਕਰੇਨ ਦੇ ਡਰੋਨ ਹਮਲੇ ’ਚ ਰੂਸ ਦੇ ਸਾਮਰਾ ਖੇਤਰ ’ਚ ਸਥਿਤ ਆਇਲ ਰਿਫਾਇਨਰੀ ਨੂੰ ਨੁਕਸਾਨ ਹੋਇਆ ਹੈ। ਇਸ ਰਿਫਾਈਨਰੀ ਨੂੰ ਮਿਲਾ ਕੇ ਯੂਕਰੇਨ ਅਜੇ ਤੱਕ ਰੂਸ ਦੀਆਂ 33 ਰਿਫਾਇਨਰੀਆਂ ’ਚੋਂ 25 ਤੋਂ ਵੱਧ ਨੂੰ ਨਿਸ਼ਾਨਾ ਬਣਾ ਚੁੱਕਾ ਹੈ। ਇੰਨਾ ਹੀ ਨਹੀਂ ਯੂਕਰੇਨ ਨੇ ਐਤਵਾਰ ਨੂੰ ਅਜੋਵ ਸਾਗਰ ’ਚ 14 ਰੂਸੀ ਤੇਲ ਟੈਂਕਰਾਂ-ਮਾਲਵਾਹਕ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹਾਲ ਦੇ ਮਹੀਨਿਆਂ ’ਚ ਹੋਏ ਇਸ ਤਰ੍ਹਾਂ ਦੇ ਯੂਕਰੇਨੀ ਹਮਲਿਆਂ ਤੋਂ ਰੂਸੀ ਸ਼ਹਿਰਾਂ ’ਚ ਪੈਟਰੋਲੀਅਮ ਪਦਾਰਥਾਂ ਦੀ ਕਮੀ ਪੈਦਾ ਹੋ ਗਈ ਹੈ, ਉਸ ਦਾ ਤੇਲ ਤੇ ਗੈਸ ਐਕਸਪੋਰਟ ਵੀ ਪ੍ਰਭਾਵਿਤ ਹੋਇਆ ਹੈ।
ਯੂਕਰੇਨ ਪਿਛਲੇ ਕਈ ਮਹੀਨਿਆਂ ਤੋਂ ਰੂਸ ਦੇ ਤੇਲ ਤੇ ਗੈਸ ਪਲਾਂਟਾਂ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਯੂਕਰੇਨ ਇਨ੍ਹਾਂ ਹਮਲਿਆਂ ਰਾਹੀਂ ਰੂਸਦੀ ਆਰਥਿਕ ਸਥਿਤੀ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਜਿਸ ਨਾਲ ਉਸ ਨੂੰ ਜੰਗ ਲਈ ਪੈਸਾ ਨਾ ਮਿਲ ਸਕੇ ਤੇ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਯੂਕਰੇਨ ਆਪਣੀ ਹਾਰੀ ਹੋਈ ਜ਼ਮੀਨ ਰੂਸ ਤੋਂ ਖੋਹ ਲਵੇ। ਯੂਕਰੇਨ ਦੇ ਤਾਜ਼ਾ ਹਮਲਿਆਂ ’ਚ ਸਾਮਰਾ ਖੇਤਰ ’ਚ ਇਕ ਰੂਸੀ ਵਿਅਕਤੀ ਦੀ ਮੌਤ ਹੋਈ ਹੈ ਤੇ ਤਿੰਨ ਜ਼ਖ਼ਮੀ ਹੋਏ ਹਨ।
ਜ਼ਖ਼ਮੀਆਂ ’ਚ ਇਕ ਬੱਚਾ ਸ਼ਾਮਲ ਹੈ। ਇਸ ਦੌਰਾਨ ਰੂਸ ਦੇ ਸ਼ਨੀਵਾਰ ਦੇ ਹਮਲੇ ’ਚ ਯੂਕਰੇਨ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਹਮਲੇ ’ਚ ਸਭ ਤੋਂ ਵੱਧ ਪੰਜ ਲੋਕ ਸੂਮੀ ਸ਼ਹਿਰ ’ਚ ਮਾਰੇ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੈਲੇਂਸਕੀ ਨੇ ਸਹਿਯੋਗੀ ਦੇਸ਼ਾਂ ਤੋਂ ਛੇਤੀ ਇੰਟਰਸੈਪਟਰ ਮਿਜ਼ਾਈਲਾਂ ਦੀ ਖੇਪ ਤੇ ਹਥਿਆਰ ਭੇਜਣ ਦੀ ਅਪੀਲ ਕੀਤੀ ਹੈ।