- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਕਰੇਨੀ ਡ੍ਰੋਨ 1,500 ਕਿੱਲੋਮੀਟਰ ਤੱਕ ਅੰਦਰ ਵੜ ਕੇ ਰੂਸ ਦੇ ਤੇਲ ਤੇ ਗੈਸ ਟਿਕਾਣਿਆਂ ’ਤੇ ਹਮਲੇ ਕਰ ਰਹੇ ਹਨ। ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਵੀ ਯੂਕਰੇਨ ਨੇ ਰੂਸ ਦੀ ਇਕ ਆਇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ। ਪਿਛਲੇ ਤਿੰਨ-ਚਾਰ ਮਹੀਨਿਆਂ ’ਚ ਰੂਸ ਦੀਆਂ ਦਰਜਨ ਭਰ ਤੋਂ ਜ਼ਿਆਦਾ ਆਇਲ ਰਿਫਾਇਨਰੀਆਂ ਯੂਕਰੇਨੀ ਡ੍ਰੋਨਾਂ ਦਾ ਨਿਸ਼ਾਨਾ ਬਣੀਆਂ ਹਨ।

ਮਾਸਕੋ, (ਰਾਇਟਰ) : ਯੂਕਰੇਨ ਜੰਗ ਦੇ ਦੌਰ ’ਚ ਰੂਸ ਤੋਂ ਵੱਡੀ ਮਾਤਰਾ ’ਚ ਕੱਚਾ ਤੇਲ ਖ਼ਰੀਦਣ ਵਾਲਾ ਭਾਰਤ ਹੁਣ ਰੂਸ ਨੂੰ ਹੀ ਪੈਟਰੋਲ ਤੇ ਡੀਜ਼ਲ ਵੇਚ ਰਿਹਾ ਹੈ। ਇਹ ਸਥਿਤੀ ਰੂਸੀ ਆਇਲ ਰਿਫਾਇਨਰੀਆਂ ’ਤੇ ਯੂਕਰੇਨ ਦੇ ਡ੍ਰੋਨ ਹਮਲਿਆਂ ਤੋਂ ਪੈਦਾ ਹੋਈ ਹੈ। ਯਾਦ ਰਹੇ ਕਿ ਅਮਰੀਕਾ-ਈਰਾਨ ਜੰਗ ਦੌਰਾਨ ਹੋਰਮੁਜ਼ ਸਟ੍ਰੇਟ ਬੰਦ ਹੋ ਜਾਣ ਨਾਲ ਭਾਰਤ ਨੇ ਰੂਸ ਤੋਂ ਹਰ ਰੋਜ਼ 23 ਲੱਖ ਬੈਰਲ ਕੱਚੇ ਤੇਲ ਦੀ ਖ਼ਰੀਦ ਕੀਤੀ ਹੈ।
ਯੂਕਰੇਨੀ ਡ੍ਰੋਨ 1,500 ਕਿੱਲੋਮੀਟਰ ਤੱਕ ਅੰਦਰ ਵੜ ਕੇ ਰੂਸ ਦੇ ਤੇਲ ਤੇ ਗੈਸ ਟਿਕਾਣਿਆਂ ’ਤੇ ਹਮਲੇ ਕਰ ਰਹੇ ਹਨ। ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਵੀ ਯੂਕਰੇਨ ਨੇ ਰੂਸ ਦੀ ਇਕ ਆਇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ। ਪਿਛਲੇ ਤਿੰਨ-ਚਾਰ ਮਹੀਨਿਆਂ ’ਚ ਰੂਸ ਦੀਆਂ ਦਰਜਨ ਭਰ ਤੋਂ ਜ਼ਿਆਦਾ ਆਇਲ ਰਿਫਾਇਨਰੀਆਂ ਯੂਕਰੇਨੀ ਡ੍ਰੋਨਾਂ ਦਾ ਨਿਸ਼ਾਨਾ ਬਣੀਆਂ ਹਨ। ਇਨ੍ਹਾਂ ’ਚ ਰੂਸ ਦੀ ਰਾਜਧਾਨੀ ਮਾਸਕੋ ’ਚ ਸਥਿਤ ਰਿਫਾਇਨਰੀ ਵੀ ਸ਼ਾਮਲ ਹੈ। ਯਾਦ ਰਹੇ ਕਿ ਰੂਸ ਦੁਨੀਆ ਦਾ ਤੀਜਾ ਵੱਡਾ ਤੇਲ ਉਤਪਾਦਕ ਤੇ ਦੂਜਾ ਵੱਡਾ ਤੇਲ ਬਰਾਮਦਕਾਰ ਦੇਸ਼ ਹੈ। ਯੂਰਪੀ ਸੰਘ ਦੀ ਵਿਦੇਸ਼ ਮਾਮਲਿਆਂ ਦੀ ਮੁਖੀ ਕਾਜ਼ਾ ਕਲਾਸ ਨੇ ਰੂਸ ’ਤੇ ਯੂਕਰੇਨ ਦੇ ਹਮਲਿਆਂ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਮਾਸਕੋ ’ਤੇ ਦਬਾਅ ਵਧਾਉਣ ਲਈ ਸਹਿਯੋਗੀ ਦੇਸ਼ਾਂ ਨੂੰ ਯੂਕਰੇਨ ਦੀ ਮਦਦ ਵਧਾਉਣੀ ਚਾਹੀਦੀ ਹੈ।