- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੇ ਨੁਮਾਇੰਦਿਆਂ ਨੇ ਇਸ ’ਤੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ। ਪਰ ਪੰਜ ਸੂਬਿਆਂ ਦੇ ਅੱਠ ਸਰਕਾਰੀ ਮੁਲਾਜ਼ਮਾਂ, ਪੁਲਿਸ ਅਧਿਕਾਰੀਆਂ ਤੇ ਸਿੱਖਿਆ ਖੇਤਰ ਦੇ ਪੇਸ਼ੇਵਰਾਂ ਨੇ ਇਸ ਪਾਬੰਦੀ ਦੀ ਪੁਸ਼ਟੀ ਕੀਤੀ ਹੈ।

ਕਾਬੁਲ : ਅਫ਼ਗਾਨਿਸਤਾਨ ’ਚ ਸਾਰੇ ਸਰਕਾਰੀ ਮੁਲਾਜ਼ਮਾਂ ਤੇ ਫ਼ੌਜ ਦੇ ਮੈਂਬਰਾਂ ਨੂੰ ਸਮਾਰਟ ਫੋਨ ਨਾ ਲਿਆਉਣ ਦਾ ਹੁਕਮ ਦਿੱਤਾ ਗਿਆ ਹੈ। ਤਾਲਿਬਾਨ ਸਰਕਾਰ ਵੱਲੋਂ ਲੋਕਾਂ ਦੀ ਆਜ਼ਾਦੀ ’ਤੇ ਲਗਾਈ ਗਈ ਨਵੀਂ ਪਾਬੰਦੀ ਹੈ। ਕੁਝ ਸਰਕਾਰੀ ਏਜੰਸੀਆਂ ਹੁਣ ਦੂਜੇ ਬਦਲਾਂ ਦੀ ਭਾਲ ਕਰ ਰਹੀਆਂ ਹਨ। ਉਹ ਵ੍ਹਟਸਐਪ ਦੀ ਥਾਂ ਸਾਧਾਰਨ ਫੋਨ ਦਾ ਇਸਤੇਮਾਲ ਕਰਨ ਲੱਗੀਆਂ ਹਨ। ਅਫ਼ਗਾਨਿਸਤਾਨ ਦੀ ਸਭ ਤੋਂ ਵੱਡੀ ਅਦਾਲਤ (ਸੁਪਰੀਮ ਕੋਰਟ) ਨੇ ਇਹ ਹੁਕਮ ਜਾਰੀ ਕੀਤਾ ਹੈ, ਪਰ ਇਸ ਪਿੱਛੇ ਕਾਰਨ ਨਹੀਂ ਦੱਸਿਆ। ਸਰਕਾਰ ਦੇ ਨੁਮਾਇੰਦਿਆਂ ਨੇ ਇਸ ’ਤੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ। ਪਰ ਪੰਜ ਸੂਬਿਆਂ ਦੇ ਅੱਠ ਸਰਕਾਰੀ ਮੁਲਾਜ਼ਮਾਂ, ਪੁਲਿਸ ਅਧਿਕਾਰੀਆਂ ਤੇ ਸਿੱਖਿਆ ਖੇਤਰ ਦੇ ਪੇਸ਼ੇਵਰਾਂ ਨੇ ਇਸ ਪਾਬੰਦੀ ਦੀ ਪੁਸ਼ਟੀ ਕੀਤੀ ਹੈ।