- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲੀ ਮੀਡੀਆ 'ਕਾਠਮੰਡੂ ਪੋਸਟ' ਦੀ ਰਿਪੋਰਟ ਅਨੁਸਾਰ, ਭਾਰਤ ਦੀ ਜਾਂਚ ਪ੍ਰਕਿਰਿਆ 'ਚ ਸਖ਼ਤੀ ਤੋਂ ਬਾਅਦ ਨੇਪਾਲ ਦੇ ਪੂਰਬੀ ਜ਼ਿਲ੍ਹਿਆਂ ਇਲਾਮ ਅਤੇ ਝਾਪਾ 'ਚ ਵਿਰੋਧ ਵਜੋਂ ਕਰੀਬ 83 ਚਾਹ ਕਾਰਖਾਨਿਆਂ ਨੇ ਵੀਰਵਾਰ ਨੂੰ ਸੰਚਾਲਨ (ਕੰਮਕਾਜ) ਬੰਦ ਕਰ ਦਿੱਤਾ, ਜਦਕਿ ਨੇਪਾਲ ਚਾਹ ਉਤਪਾਦਕ ਸੰਘ ਦੇ ਨੁਮਾਇੰਦੇ ਸਰਕਾਰ 'ਤੇ ਤੁਰੰਤ ਡਿਪਲੋਮੈਟਿਕ (ਸਫ਼ਾਰਤੀ) ਦਖ਼ਲ ਲਈ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਨ।

ਬਿਜ਼ਨੈੱਸ ਨਿਊਜ਼, ਨਵੀਂ ਦਿੱਲੀ : ਭਾਰਤ ਨਾਲ ਗੱਲ-ਗੱਲ 'ਤੇ ਤਣਾਅ ਵਧਾਉਣ ਵਾਲੇ ਨੇਪਾਲ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ। ਭਾਰਤ ਦੇ ਇਕ ਫੈਸਲੇ ਨੇ ਨੇਪਾਲ ਦੀਆਂ ਚਾਹ ਫੈਕਟਰੀਆਂ 'ਤੇ ਤਾਲੇ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨੇਪਾਲ ਦੇ 83 ਚਾਹ ਦੇ ਕਾਰਖਾਨੇ ਬੰਦ ਹੋ ਚੁੱਕੇ ਹਨ। ਉੱਥੇ ਹੀ ਕਿਸਾਨਾਂ ਨੇ ਚਾਹ ਦੀ ਖੇਤੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ।
ਦਰਅਸਲ, ਭਾਰਤ ਨੇ ਚਾਹ ਦੀ ਦਰਾਮਦ ਨੂੰ ਲੈ ਕੇ ਨਵੀਂ ਨੀਤੀ ਬਣਾਈ ਹੈ ਜਿਸ ਤੋਂ ਬਾਅਦ ਨੇਪਾਲ ਦੇ ਚਾਹ ਉਦਯੋਗ ਨੂੰ ਕਰਾਰਾ ਝਟਕਾ ਲੱਗਾ ਹੈ। ਭਾਰਤੀ ਚਾਹ ਬੋਰਡ ਨੇ ਇੰਪੋਰਟਡ ਚਾਹ ਲਈ ਸਖ਼ਤ ਜਾਂਚ ਅਤੇ ਗੁਣਵੱਤਾ ਨਿਯਮਾਂ ਨੂੰ ਲਾਗੂ ਕੀਤਾ ਹੈ। ਇਸ ਫੈਸਲੇ ਨਾਲ ਚਾਹ ਉਗਾਉਣ ਵਾਲੇ ਕਿਸਾਨਾਂ ਅਤੇ ਫੈਕਟਰੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਭਾਰਤ ਅਤੇ ਨੇਪਾਲ ਵਿਚਕਾਰ ਚਾਹ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਪਹਿਲਾਂ ਵੀ ਦੋਵਾਂ ਦੇਸ਼ਾਂ ਵਿਚਾਲੇ ਚਾਹ ਦੇ ਵਪਾਰ ਨੂੰ ਲੈ ਕੇ ਖਿੱਚੋਤਾਣ ਦੇਖੀ ਗਈ ਹੈ। ਭਾਰਤ ਨੇ ਨੇਪਾਲ ਤੋਂ ਆਉਣ ਵਾਲੀ ਚਾਹ ਦੀ ਜਾਂਚ ਲਈ 1 ਮਈ ਤੋਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOP) ਸ਼ੁਰੂ ਕੀਤਾ ਹੈ। ਨੇਪਾਲ ਤੋਂ ਆਉਣ ਵਾਲੀ ਚਾਹ ਦੀ ਹਰ ਖੇਪ ਦੀ ਕੁਆਲਿਟੀ ਟੈਸਟਿੰਗ ਲਾਜ਼ਮੀ ਕੀਤੀ ਗਈ ਹੈ।
ਨੇਪਾਲੀ ਚਾਹ ਉਤਪਾਦਕਾਂ ਨੇ ਦੱਸਿਆ ਕਿ ਨਵੇਂ SOP ਟੈਸਟ ਦੇ ਨਤੀਜੇ ਆਉਣ ਵਿਚ 15 ਦਿਨਾਂ ਤੋਂ ਵੀ ਵੱਧ ਦਾ ਸਮਾਂ ਲੱਗ ਜਾਂਦਾ ਹੈ। ਜਦੋਂ ਤਕ ਰਿਪੋਰਟ ਨਹੀਂ ਆਉਂਦੀ, ਉਦੋਂ ਤਕ ਚਾਹ ਦੀ ਖੇਪ ਵੇਚੀ ਨਹੀਂ ਜਾ ਸਕਦੀ। ਜੇਕਰ ਕੋਈ ਸੈਂਪਲ ਟੈਸਟ 'ਚ ਫੇਲ੍ਹ ਹੋ ਜਾਂਦਾ ਹੈ ਤਾਂ ਚਾਹ ਨੂੰ ਜਾਂ ਤਾਂ ਵਾਪਸ ਕਰਨਾ ਪੈਂਦਾ ਹੈ ਜਾਂ ਨਸ਼ਟ ਕਰਨਾ ਪੈਂਦਾ ਹੈ।
ਨੇਪਾਲੀ ਮੀਡੀਆ 'ਕਾਠਮੰਡੂ ਪੋਸਟ' ਦੀ ਰਿਪੋਰਟ ਅਨੁਸਾਰ, ਭਾਰਤ ਦੀ ਜਾਂਚ ਪ੍ਰਕਿਰਿਆ 'ਚ ਸਖ਼ਤੀ ਤੋਂ ਬਾਅਦ ਨੇਪਾਲ ਦੇ ਪੂਰਬੀ ਜ਼ਿਲ੍ਹਿਆਂ ਇਲਾਮ ਅਤੇ ਝਾਪਾ 'ਚ ਵਿਰੋਧ ਵਜੋਂ ਕਰੀਬ 83 ਚਾਹ ਕਾਰਖਾਨਿਆਂ ਨੇ ਵੀਰਵਾਰ ਨੂੰ ਸੰਚਾਲਨ (ਕੰਮਕਾਜ) ਬੰਦ ਕਰ ਦਿੱਤਾ, ਜਦਕਿ ਨੇਪਾਲ ਚਾਹ ਉਤਪਾਦਕ ਸੰਘ ਦੇ ਨੁਮਾਇੰਦੇ ਸਰਕਾਰ 'ਤੇ ਤੁਰੰਤ ਡਿਪਲੋਮੈਟਿਕ (ਸਫ਼ਾਰਤੀ) ਦਖ਼ਲ ਲਈ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਨ।
ਨੇਪਾਲ ਚਾਹ ਉਤਪਾਦਕ ਸੰਘ ਦੇ ਪ੍ਰਧਾਨ ਆਦਿੱਤਿਆ ਪਰਾਜੁਲੀ ਨੇ ਕਿਹਾ ਕਿ 'ਸਾਰੀਆਂ ਚਾਹ ਫੈਕਟਰੀਆਂ ਨੂੰ ਬੰਦ ਕਰਨ ਤੋਂ ਬਾਅਦ ਅਸੀਂ ਕਾਠਮੰਡੂ ਆਏ ਹਾਂ। ਸਬੰਧਤ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਸਾਡੀ ਮੁਲਾਕਾਤ ਤੈਅ ਹੈ। ਪਹਿਲਾਂ ਵੀ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਦੱਸਦੇ ਹੋਏ ਮੰਗ ਪੱਤਰ ਸੌਂਪੇ ਸਨ, ਪਰ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।'
ਰਿਪੋਰਟਾਂ ਮੁਤਾਬਕ ਨੇਪਾਲ ਹਰ ਸਾਲ 27,000 ਟਨ ਚਾਹ ਦਾ ਉਤਪਾਦਨ ਕਰਦਾ ਹੈ। ਇਸ ਵਿਚ 8,000 ਟਨ ਆਰਥੋਡਾਕਸ ਚਾਹ ਤੇ 19,000 ਟਨ CTC (ਕ੍ਰਸ਼-ਟੀਅਰ-ਕਰਲ) ਚਾਹ ਹੈ। ਅਜੇ ਕਰੀਬ 1,000 ਟਨ ਨੇਪਾਲੀ ਚਾਹ ਨੇਪਾਲ ਦੇ ਗੋਦਾਮਾਂ ਟਚ ਹੈ ਜਦਕਿ 300 ਟਨ ਚਾਹ ਭਾਰਤ ਵਿੱਚ ਫਸੀ ਹੋਈ ਹੈ। ਉਤਪਾਦਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤਕ ਭੰਡਾਰਨ ਨਾਲ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਤੇ ਭਾਰੀ ਵਿੱਤੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੈਰ-ਟੈਰਿਫ ਰੁਕਾਵਟਾਂ ਨਾ ਸਿਰਫ਼ ਦਰਾਮਦਕਾਰਾਂ ਲਈ ਬਲਕਿ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੀ ਖ਼ਤਰਾ ਹਨ ਜੋ ਆਪਣੀ ਰੋਜ਼ੀ-ਰੋਟੀ ਲਈ ਚਾਹ ਉਦਯੋਗ 'ਤੇ ਨਿਰਭਰ ਹਨ।