- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Social Media ਪਲੇਟਫਾਰਮ ਐਕਸ ਤੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇਸ ਵੀਡੀਓ ਦੀ ਸ਼ੁਰੂਆਤ ਦੋਵਾਂ ਆਗੂਆਂ ਦੇ ਹੱਥ ਮਿਲਾਉਣ ਤੇ ਗਲੇ ਮਿਲਣ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੇ ਪ੍ਰਮੁੱਖ ਪਲਾਂ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਤਕਨਾਲੋਜੀ, ਨਵੀਨਤਾ ਤੇ ਭਾਰਤ-ਫਰਾਂਸ ਦੀ ਵਧਦੀ ਭਾਈਵਾਲੀ 'ਤੇ ਹੋਈਆਂ ਉਨ੍ਹਾਂ ਦੀਆਂ ਚਰਚਾਵਾਂ ਨੂੰ ਦਿਖਾਇਆ ਗਿਆ ਹੈ।

ਡਿਜੀਟਲ ਡੈਸਕ, ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਨੀਸ ਯਾਤਰਾ ਨੂੰ ਇਕ ਵਿਲੱਖਣ ਤੇ ਸਿਨੇਮੈਟਿਕ ਅੰਦਾਜ਼ 'ਚ ਪੇਸ਼ ਕੀਤਾ ਹੈ। ਮੈਕਰੋਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਫਿਲਮ 'ਧੁਰੰਧਰ' ਦੇ ਪ੍ਰਸਿੱਧ ਗਾਣੇ 'ਆਰੀ ਆਰੀ' ਦੇ ਨਾਲ ਪੀਐਮ ਮੋਦੀ ਦੇ ਦੌਰੇ ਦੀ ਇੱਕ ਸ਼ਾਨਦਾਰ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ।
ਮੈਕਰੋਨ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਪੀਐਮ ਮੋਦੀ ਦੀ ਫਰਾਂਸ ਦੇ ਨੀਸ ਸ਼ਹਿਰ ਦੀ ਯਾਤਰਾ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ, ਜਿੱਥੇ ਦੋਵਾਂ ਆਗੂਆਂ ਨੇ ਦੁਵੱਲੀ ਗੱਲਬਾਤ ਕੀਤੀ ਅਤੇ ਸਾਂਝੇ ਤੌਰ 'ਤੇ 'ਭਾਰਤ ਇਨੋਵੇਟਸ 2026' ਸੰਮੇਲਨ ਦਾ ਉਦਘਾਟਨ ਕੀਤਾ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇਸ ਵੀਡੀਓ ਦੀ ਸ਼ੁਰੂਆਤ ਦੋਵਾਂ ਆਗੂਆਂ ਦੇ ਹੱਥ ਮਿਲਾਉਣ ਤੇ ਗਲੇ ਮਿਲਣ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੇ ਪ੍ਰਮੁੱਖ ਪਲਾਂ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ 'ਚ ਤਕਨਾਲੋਜੀ, ਨਵੀਨਤਾ ਤੇ ਭਾਰਤ-ਫਰਾਂਸ ਦੀ ਵਧਦੀ ਭਾਈਵਾਲੀ 'ਤੇ ਹੋਈਆਂ ਉਨ੍ਹਾਂ ਦੀਆਂ ਚਰਚਾਵਾਂ ਨੂੰ ਦਿਖਾਇਆ ਗਿਆ ਹੈ। ਸਿਆਸੀ ਸੁਨੇਹਿਆਂ 'ਚ ਭਾਰਤੀ ਪ੍ਰਸਿੱਧ ਸੱਭਿਆਚਾਰ ਦੇ ਇਸ ਇਸਤੇਮਾਲ ਨੇ ਸੋਸ਼ਲ ਮੀਡੀਆ 'ਤੇ ਉਪਭੋਗਤਾਵਾਂ (ਯੂਜ਼ਰਜ਼) ਦਾ ਧਿਆਨ ਤੇਜ਼ੀ ਨਾਲ ਆਪਣੇ ਵੱਲ ਖਿੱਚਿਆ ਹੈ।
ਇਹ ਵੀਡੀਓ ਕਲਿੱਪ ਪੀਐਮ ਮੋਦੀ ਦੀ ਫਰਾਂਸ 'ਚ 'ਭਾਰਤ ਇਨੋਵੇਟਸ 2026' ਸੰਮੇਲਨ ਤੇ 'ਗਲੋਬਲ ਏਆਈ ਸ਼ਿਖਰ ਸੰਮੇਲਨ' 'ਚ ਸ਼ਮੂਲੀਅਤ ਤੋਂ ਬਾਅਦ ਮੈਕਰੋਨ ਵੱਲੋਂ ਇਕ ਸਿਨੇਮੈਟਿਕ "ਧੰਨਵਾਦ" ਸੰਦੇਸ਼ ਵਜੋਂ ਪੇਸ਼ ਕੀਤਾ ਗਿਆ।
ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਐਮ ਮੋਦੀ ਨੇ ਮੈਕਰੋਨ ਦਾ ਧੰਨਵਾਦ ਕੀਤਾ ਤੇ ਦੁਹਰਾਇਆ ਕਿ ਭਾਰਤ-ਫਰਾਂਸ ਤਕਨਾਲੋਜੀ, ਨਵੀਨਤਾ ਤੇ ਉੱਭਰ ਰਹੇ ਉਦਯੋਗਾਂ ਵਰਗੇ ਖੇਤਰਾਂ 'ਚ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਦੱਸ ਦੇਈਏ ਕਿ ਇਹ ਪਹਿਲਾ ਅਜਿਹਾ ਮੌਕਾ ਨਹੀਂ ਹੈ ਜਦੋਂ ਮੈਕਰੋਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ 'ਧੁਰੰਧਰ' ਫਿਲਮ ਦੇ ਸੰਗੀਤ ਦਾ ਇਸਤੇਮਾਲ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਫਰਾਂਸੀਸੀ ਰਾਸ਼ਟਰਪਤੀ ਨੇ ਆਪਣੀ ਭਾਰਤ ਯਾਤਰਾ ਤੋਂ ਵਾਪਸੀ ਦਾ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਫਿਲਮ ਨਾਲ ਜੁੜਿਆ ਸੰਗੀਤ ਵੀ ਸ਼ਾਮਲ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਇਕ ਸੈਲਫੀ ਸ਼ੇਅਰ ਕੀਤੀ ਹੈ। ਤਸਵੀਰ ਪੋਸਟ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ ਕਿ ਨੀਸ 'ਚ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਅਤੇ ਇਸ ਗੱਲਬਾਤ ਨੂੰ ਫਲਦਾਇਕ ਦੱਸਦੇ ਹੋਏ ਕਿਹਾ ਕਿ ਭਾਰਤ-ਫਰਾਂਸ ਭਾਈਵਾਲੀ ਨਵੀਆਂ ਉਚਾਈਆਂ ਨੂੰ ਛੂੰਹਦੀ ਰਹੇਗੀ। ਐਵੀਅਨ ਤੇ ਪੈਰਿਸ 'ਚ ਫਿਰ ਮਿਲਾਂਗੇ।
ਦੱਸ ਦੇਈਏ ਕਿ ਪੀਐਮ ਮੋਦੀ ਤੇ ਮੈਕਰੋਨ ਨੇ ਨੀਸ ਦੇ 'ਵਿਲਾ ਕੇਰੀਲੋਸ' 'ਚ ਦੁਵੱਲੀ ਗੱਲਬਾਤ ਕੀਤੀ। ਭਾਰਤ ਅਤੇ ਫਰਾਂਸ ਦੇ ਵਿਚਕਾਰ ਇਸ ਸਾਲ ਦੀ ਸ਼ੁਰੂਆਤ 'ਚ ਸਬੰਧਾਂ ਨੂੰ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਦੇ ਪੱਧਰ ਤਕ ਵਧਾਏ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ, ਪੁਲਾੜ ਸਹਿਯੋਗ, ਪਰਮਾਣੂ ਊਰਜਾ, ਤਕਨਾਲੋਜੀ ਅਤੇ ਨਵੀਨਤਾ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।