- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ਦੇ ਪੋਖਰਾ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਪੰਜ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਖਰਾ ਦੇ ਨਾਰਕੋਟਿਕਸ ਡਰੱਗ ਕੰਟਰੋਲ ਬਿਊਰੋ ਨੇ ਐਤਵਾਰ ਨੂੰ ਇਨ੍ਹਾਂ ਪੰਜ ਭਾਰਤੀਆਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਉੱਤਰ ਪ੍ਰਦੇਸ਼ ਨੰਬਰ ਪਲੇਟ ਵਾਲੀ ਆਪਣੀ ਕਾਰ ’ਚ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਸਨ।

ਕਾਠਮੰਡੂ, ਪੀਟੀਆਈ। ਨੇਪਾਲ ਦੇ ਪੋਖਰਾ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਪੰਜ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਖਰਾ ਦੇ ਨਾਰਕੋਟਿਕਸ ਡਰੱਗ ਕੰਟਰੋਲ ਬਿਊਰੋ ਨੇ ਐਤਵਾਰ ਨੂੰ ਇਨ੍ਹਾਂ ਪੰਜ ਭਾਰਤੀਆਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਉੱਤਰ ਪ੍ਰਦੇਸ਼ ਨੰਬਰ ਪਲੇਟ ਵਾਲੀ ਆਪਣੀ ਕਾਰ ’ਚ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਸਨ। ਮੁਲਜ਼ਮਾਂ ਨੂੰ ਮਜੁਵਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਪਛਾਣ ਵਿਕਾਸ ਕੁਮਾਰ, ਬਰਜਲੀ ਪਾਸਵਾਨ, ਅਭੈ ਕੁਮਾਰ ਮਿਸ਼ਰਾ, ਪ੍ਰੀਤਮ ਕੁਮਾਰ ਤੇ ਅਭਿਸ਼ੇਕ ਕੁਮਾਰ ਪਾਸਵਾਨ ਦੇ ਤੌਰ ’ਤੇ ਹੋਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਬਿਊਫ੍ਰੇਨੋਰਫਿਨ, ਡਾਇਜੇਪਾਮ ਤੇ ਫੇਨੇਰਗਨ ਦੇ 1,800 ਐਮਪਿਊਲ ਤੇ ਟ੍ਰਾਮਾਡੋਲ ਦੇ 1,800 ਕੈਪਸੂਲ, ਇਕ ਕਾਰ ਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ।