- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ ਨੂੰ ਦੱਖਣੀ ਓਂਟਾਰੀਓ ਅਤੇ ਟੋਰਾਂਟੋ ਵਿਚ ਹੀਟਵੇਵ ਮਹਿਸੂਸ ਕੀਤੀ ਗਈ। ਇਸ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜੋ ਦੂਜੇ ਦਰਜੇ ਦੀ ਚਿਤਾਵਨੀ ਮੰਨੀ ਜਾਂਦੀ ਹੈ। ਇਸ ਤਹਿਤ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਓਂਟਾਰੀਓ (ਨਿਊਯਾਰਕ ਟਾਈਮਜ਼) : ਯੂਰਪ ਹਾਲੇ ਭਿਆਨਕ ਗਰਮੀ ਦੇ ਪ੍ਰਕੋਪ ਤੋਂ ਉੱਭਰਿਆ ਵੀ ਨਹੀਂ ਸੀ ਕਿ ਕੈਨੇਡਾ ਅਤੇ ਅਮਰੀਕਾ ਵਿਚ ਵੀ ਤਾਪਮਾਨ ਵਧਣ ਦੀ ਚਿਤਾਵਨੀ ਜਾਰੀ ਹੋ ਗਈ ਹੈ। ਕੈਨੇਡਾ ਦੇ ਮੌਸਮ ਵਿਭਾਗ ‘ਐਨਵਾਇਰਨਮੈਂਟ ਕੈਨੇਡਾ’ ਨੇ ਅਨੁਮਾਨ ਲਗਾਇਆ ਹੈ ਕਿ ਕੁਝ ਖੇਤਰਾਂ ਵਿਚ ਅਗਲੇ ਤਿੰਨ ਦਿਨਾਂ ਤੱਕ ਭਿਆਨਕ ਗਰਮੀ ਪੈ ਸਕਦੀ ਹੈ। ਵਿਭਾਗ ਅਨੁਸਾਰ, ਬੁੱਧਵਾਰ ਨੂੰ ਕੈਨੇਡਾ ਦਿਵਸ ਤੋਂ ਬਾਅਦ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਦੱਖਣੀ ਓਂਟਾਰੀਓ ਅਤੇ ਟੋਰਾਂਟੋ ਵਿਚ ਹੀਟਵੇਵ ਮਹਿਸੂਸ ਕੀਤੀ ਗਈ। ਇਸ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜੋ ਦੂਜੇ ਦਰਜੇ ਦੀ ਚਿਤਾਵਨੀ ਮੰਨੀ ਜਾਂਦੀ ਹੈ। ਇਸ ਤਹਿਤ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਵੀਰਵਾਰ ਤੱਕ ਗਰਮੀ ਆਪਣੇ ਸਿਖਰ ’ਤੇ ਰਹਿਣ ਦੀ ਸੰਭਾਵਨਾ ਹੈ। ਟੋਰਾਂਟੋ ਵਿਚ ਜੂਨ ਦਾ ਔਸਤ ਤਾਪਮਾਨ 26 ਡਿਗਰੀ ਸੈਲਸੀਅਸ ਹੁੰਦਾ ਹੈ। ਨਮੀ ਵਧ ਜਾਣ ਕਾਰਨ ਹੀਟ ਇੰਡੈਕਸ 45 ਡਿਗਰੀ ਤੱਕ ਪਹੁੰਚਣ ਦੀ ਆਸ ਹੈ ਜਿਸ ਨਾਲ ਘੱਟ ਤਾਪਮਾਨ ਵਿਚ ਵੀ ਵੱਧ ਗਰਮੀ ਮਹਿਸੂਸ ਹੋਵੇਗੀ। ਅਮਰੀਕਾ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਮਿਡਵੈਸਟ ਤੋਂ ਈਸਟ ਕੋਸਟ ਤੱਕ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਿਸ ਨਾਲ ਲਗਪਗ 10 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਨਿਊਯਾਰਕ ਸਿਟੀ, ਵਾਸ਼ਿੰਗਟਨ ਡੀਸੀ ਅਤੇ ਫਿਲਾਡੈਲਫੀਆ ਵਿਚ ਅਗਲੇ ਹਫ਼ਤੇ ਤੱਕ ਗਰਮੀ ਆਪਣੇ ਸਿਖਰ ’ਤੇ ਰਹਿਣ ਦੀ ਸੰਭਾਵਨਾ ਹੈ।