ਮਸਾਜ ਪਾਰਲਰ ਦੀ ਆੜ 'ਚ ਕਰਦਾ ਸੀ ਗੰਦੀਆਂ ਹਰਕਤਾਂ: ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਸ਼ਖ਼ਸ ਨੂੰ ਸਜ਼ਾ, 61 ਔਰਤਾਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ 13 ਸਾਲ ਦੀ ਜੇਲ੍ਹ
ਉਸਨੇ ਇਹ ਅਪਰਾਧ ਅਕਤੂਬਰ 2021 ਤੋਂ ਜੁਲਾਈ 2022 ਵਿਚਾਲੇ ਕੀਤੇ, ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਏਬੀਸੀ ਨਿਊਜ਼ ਅਨੁਸਾਰ, ਜਸਟਿਸ ਕਾਰਮੇਨ ਮੈਟੀਓ ਨੇ ਸਜ਼ਾ ਸੁਣਾਉਂਦੇ ਸਮੇਂ ਰਸਤੋਗੀ ਵੱਲੋਂ ਨੌਂ ਮਹੀਨਿਆਂ ’ਚ ਕੀਤੇ ਗਏ 97 ਅਪਰਾਧਾਂ ਦਾ ਵਿਸਥਾਰ ਨਾਲ ਵਰਣਨ ਕੀਤਾ।
Publish Date: Mon, 18 May 2026 08:50 AM (IST)
Updated Date: Mon, 18 May 2026 08:51 AM (IST)
ਜੇਐੱਨਐੱਨ, ਨਵੀਂ ਦਿੱਲੀ : ਆਸਟ੍ਰੇਲੀਆ ਦੇ ਐਡੀਲੇਡ ’ਚ ਰਹਿਣ ਵਾਲੇ 39 ਸਾਲਾ ਭਾਰਤੀ ਨਾਗਰਿਕ ਸੁਮਿਤ ਸਤੀਸ਼ ਰਸਤੋਗੀ ਨੂੰ 97 ਅਪਰਾਧਾਂ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ 13 ਸਾਲ ਤੇ 10 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਅਪਰਾਧਾਂ ’ਚ 61 ਪੀੜਤਾਂ ਨਾਲ ਕਈ ਵਾਰ ਜਿਨਸੀ ਸ਼ੋਸ਼ਣ ਤੇ ਅਸ਼ਲੀਲੀ ਵੀਡੀਓ ਬਣਾਉਣ ਦੇ ਦੋਸ਼ ਸ਼ਾਮਲ ਹਨ। ਰਸਤੋਗੀ ਇਕ ਮਸਾਜ ਪਾਰਲਰ ’ਚ ਕੰਮ ਕਰਦਾ ਸੀ, ਜਦਕਿ ਉਹ ਇਸ ਕੰਮ ਲਈ ਯੋਗ ਨਹੀਂ ਸੀ।
ਉਸਨੇ ਇਹ ਅਪਰਾਧ ਅਕਤੂਬਰ 2021 ਤੋਂ ਜੁਲਾਈ 2022 ਵਿਚਾਲੇ ਕੀਤੇ, ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਏਬੀਸੀ ਨਿਊਜ਼ ਅਨੁਸਾਰ, ਜਸਟਿਸ ਕਾਰਮੇਨ ਮੈਟੀਓ ਨੇ ਸਜ਼ਾ ਸੁਣਾਉਂਦੇ ਸਮੇਂ ਰਸਤੋਗੀ ਵੱਲੋਂ ਨੌਂ ਮਹੀਨਿਆਂ ’ਚ ਕੀਤੇ ਗਏ 97 ਅਪਰਾਧਾਂ ਦਾ ਵਿਸਥਾਰ ਨਾਲ ਵਰਣਨ ਕੀਤਾ।
ਉਨ੍ਹਾਂ ਕਿਹਾ, ‘ਤੂੰ ਕਿਸੇ ਨਾ ਕਿਸੇ ਤਰ੍ਹਾਂ 61 ਔਰਤਾਂ ਦਾ ਅਪਮਾਨ ਕੀਤਾ। ਉਨ੍ਹਾਂ ਦੇ ਭਰੋਸੇ ਦੀ ਦੁਰਵਰਤੋਂ ਕੀਤੀ ਤੇ ਉਨ੍ਹਾਂ ਨਾਲ ਅਤਿ ਅਪਮਾਨ ਤੇ ਗ਼ੈਰ-ਮਰਿਆਦਾ ਵਾਲਾ ਵਿਹਾਰ ਕੀਤਾ, ਜਦੋਂ ਉਨ੍ਹਾਂ ਨੂੰ ਜਿਨਸੀ ਤੌਰ ’ਤੇ ਛੂਹਿਆ ਜਾਂ ਜਾਣਬੁੱਝ ਕੇ ਉਨ੍ਹਾਂ ਦੇ ਸਰੀਰ ਦੇ ਉਨ੍ਹਾਂ ਹਿੱਸਿਆਂ ਦੀਆਂ ਤਸਵੀਰਾਂ ਲਈਆਂ, ਜਿਨ੍ਹਾਂ ਨੂੰ ਨਿੱਜੀ ਤੇ ਗੁਪਤ ਰੱਖਣ ਦਾ ਉਨ੍ਹਾਂ ਨੂੰ ਅਧਿਕਾਰ ਸੀ। ਇਹ ਅਪਰਾਧ ਰੈਗੂਲਰ ਸੀ।’ ਮੈਟੀਓ ਨੇ ਕਿਹਾ ਕਿ ਜਿਵੇਂ-ਜਿਵੇਂ ਰਸਤੋਗੀ ਦਾ ਆਤਮ-ਵਿਸ਼ਵਾਸ ਵਧਦਾ ਗਿਆ, ਅਪਰਾਧ ਹੋਰ ਵੀ ਗੰਭੀਰ ਹੁੰਦਾ ਗਿਆ, ਖ਼ਾਸ ਕਰਕੇ ਉਦੋਂ ਜਦੋਂ ਉਸਨੇ ਪੀੜਤਾਂ ਦੀਆਂ ਚੋਰੀ-ਛਿਪੇ ਇਤਰਾਜ਼ਯੋਗ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।