ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਂਸਲਰ ਰਹੇ ਤੇਜਿੰਦਰ ਸਿੰਘ ਸੋਨੀ ਦੀ ਜਾਗਲ ਦੀ ਮਾਤਾ ਸਤਵੀਰ ਕੌਰ ਜਾਗਲ ਵਾਰਡ ਨੰਬਰ-5 ਤੋਂ ਸ਼ੋ੍ਮਣੀ ਅਕਾਲੀ ਦੇ ਉਮੀਦਵਾਰ ਹਨ। ਪਾਰਟੀ ਵੱਲੋਂ ਉਨ੍ਹਾਂ ਦਾ ਜਨਤਕ ਐਲਾਨ ਕਰਨਾ ਅਜੇ ਬਾਕੀ ਹੈ। ਬਰਨਾਲਾ ਜ਼ਿਲ੍ਹੇ ਦੇ 31 ਵਾਰਡਾਂ 'ਚੋਂ ਵਾਰਡ ਨੰਬਰ-5 'ਚ ਵਾਰਡ 'ਚ ਮੁਕਾਬਲਾ ਦਿਲਚਸਪ ਹੋ ਸਕਦਾ ਹੈ। ਆਪਣੀ ਮਾਤਾ ਲਈ ਸੋਨੀ ਜਾਗਲ ਪੂਰੇ ਵਾਰਡ 'ਚ ਸਵੇਰ ਸ਼ਾਮ ਵੋਟਾਂ ਮੰਗਣ ਤਹਿਤ ਫੇਰੀ ਪਾਉਂਦੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਵਾਰਡ ਨੰਬਰ-5 ਦੇ ਖੇਤਰ 'ਚ ਆਵਾਂ ਬਸਤੀ ਦੇ ਵਿਅਕਤੀਆਂ ਨਾਲ ਰਾਬਤਾ ਕਰ ਕੇ ਆਪਣੀ ਮਾਤਾ ਸਤਵੀਰ ਕੌਰ ਲਈ ਵੋਟਾਂ ਮੰਗੀਆਂ।