- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਅਧਿਆਪਕਾਂ ਵੱਲੋਂ ਘਰ-ਘਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਝੂਠੇ ਵਾਅਦਿਆਂ ਸਬੰਧੀ ਪੈਂਫਲਿਟ ਵੰਡੇ ਜਾਣੇ ਸਨ ਅਤੇ ਹਰ ਗਲੀ ਮੁਹੱਲੇ ਵਿੱਚ ਪੋਸਟਰ ਵੀ ਚਿਪਕਾਏ ਜਾਣੇ ਸਨ ! ਪ੍ਰੰਤੂ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰੇ ਦੇ ਅੰਦਰ ਹੀ ਗੇਟ ਬੰਦ ਕਰਕੇ ਘੇਰ ਲਿਆ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ: 3704 ਅਧਿਆਪਕ ਯੂਨੀਅਨ ਪੰਜਾਬ ਅਤੇ ਈਟੀਟੀ ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਦੇ 180 ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕਾ ਅੰਦਰ ਪਰਿਵਾਰਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨਾਲ ਮਿਲ ਕੇ ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆ ਅਤੇ ਸ਼ਾਦੀਹਰੀ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ ਪੈਦਲ ਡੋਰ ਟੂ ਡੋਰ ਪ੍ਰਚਾਰ ਰੈਲੀ ਕਰਨ ਲਈ ਪਿੰਡ ਕੌਹਰੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ। ਇਨ੍ਹਾਂ ਅਧਿਆਪਕਾਂ ਵੱਲੋਂ ਘਰ-ਘਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਝੂਠੇ ਵਾਅਦਿਆਂ ਸਬੰਧੀ ਪੈਂਫਲਿਟ ਵੰਡੇ ਜਾਣੇ ਸਨ ਅਤੇ ਹਰ ਗਲੀ ਮੁਹੱਲੇ ਵਿੱਚ ਪੋਸਟਰ ਵੀ ਚਿਪਕਾਏ ਜਾਣੇ ਸਨ ! ਪ੍ਰੰਤੂ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰੇ ਦੇ ਅੰਦਰ ਹੀ ਗੇਟ ਬੰਦ ਕਰਕੇ ਘੇਰ ਲਿਆ। ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਸੀ। ਇਸ ਰੈਲੀ ਵਿੱਚ ਜੀ.ਟੀ. ਯੂ. ਪੰਜਾਬ ਤੋਂ ਸੂਬਾ ਅਤੇ ਜ਼ਿਲ੍ਹਾ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ ਸਨ। ਇੱਕ ਪਾਸੇ ਅਧਿਆਪਕ ਜ਼ਮੀਨ ਦੇ ਆਗੂ ਪਿੰਡ ਵਿੱਚ ਰੋਸ ਰੈਲੀ ਕਰਨ ਦੇ ਉੱਤੇ ਵਜਿਦ ਸਨ ਅਤੇ ਦੂਜੇ ਪਾਸੇ ਪੰਚਾਇਤ ਅਤੇ ਪਿੰਡ ਵਾਸੀ ਉਹਨਾਂ ਅਧਿਆਪਕਾਂ ਨੂੰ ਐਮਐਲਏ ਹਰਪਾਲ ਸਿੰਘ ਚੀਮਾ ਦੇ ਕੀਤੇ ਗਏ ਕੰਮ ਲੈ ਕੇ ਕੋਈ ਵੀ ਪ੍ਰਦਰਸ਼ਨ ਕਰਨ ਤੋਂ ਰੋਕ ਰਹੇ ਸਨ। ਡੀਐਸਪੀ ਦਿੜਬਾ ਡਾਕਟਰ ਰੁਪਿੰਦਰ ਕੌਰ ਬਾਜਵਾ ਨੇ ਦੋਨੇ ਧਿਰਾਂ ਨੂੰ ਇਕੱਠਾ ਕਰਕੇ ਗੁਰਦੁਆਰੇ ਦਾ ਗੇਟ ਖੁਲਵਾਇਆ ਗਿਆ ਅਤੇ ਧਰਨਾਕਾਰੀਆਂ ਨੂੰ ਪਿੰਡ ਵਿੱਚ ਰੋਸ ਰੈਲੀ ਕੱਢਣ ਦੀ ਆਗਿਆ ਦਿੱਤੀ ਗਈ।
3704 ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅਤੇ 180 ਈਟੀਟੀ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਹਰਪਾਲ ਸਿੰਘ ਚੀਮਾ ਦੁਆਰਾ 2022 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਜਿਵੇਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਬੇਹਤਰ ਪੰਜਾਬ ਸਿਰਜਣ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੇਣ, ਹੜ੍ਹਾਂ ਦੌਰਾਨ ਮਰੀ ਮੁਰਗੀ ਤੱਕ ਦੇ ਵੀ ਪੈਸੇ ਦੇਣ ਆਦਿ ਦੀ ਪੋਲ ਹਲਕਾ ਨਿਵਾਸੀਆਂ ਦੇ ਘਰਾਂ ਵਿੱਚ ਜਾ ਕੇ ਖੋਲੀ ਜਾਣੀ ਸੀ।। ਇਸ ਸਮੇਂ ਸੂਬਾ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੰਬੇ ਸਮੇਂ ਤੋਂ 3704 ਅਤੇ 180 ਈ ਟੀ ਟੀ ਅਧਿਆਪਕਾ ਨਾਲ ਲਾਰੇਬਾਜੀ ਕਰਕੇ ਟਾਈਮ ਟਪਾਇਆ ਜਾ ਰਿਹਾ ਹੈ ਜਦ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। ਸੂਬਾ ਆਗੂ ਗੌਰਵ ਕਾਂਤ ਅਤੇ ਜੀਵਨਜੋਤ ਸਿੰਘ ਨੇ ਦੱਸਿਆ ਕਿ ਮਸਲਾ ਹੱਲ ਨਾ ਹੋਣ ਤੱਕ ਇਹ ਸੰਘਰਸ਼ ਹਲਕੇ ਵਿੱਚ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਬਲਾਕ ਦਿੜ੍ਹਬਾ ਤੋਂ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਤੋਂ ਇਲਾਵਾ ਦਿੜ੍ਹਬਾ ਬਲਾਕ ਆਗੂ ਮਿਸ਼ਰਾ ਸਿੰਘ ਨਿਹਾਲਗੜ੍ਹ ਮੇਜਰ ਸਿੰਘ ਕੌਹਰੀਆਂ ਜੋਗਿੰਦਰ ਸਿੰਘ ਖੇੜੀ,ਇਕਾਈ ਪ੍ਰਧਾਨ ਰਘਵੀਰ ਸਿੰਘ ਕੌਹਰੀਆਂ ਕਿਸਾਨਾਂ ਸਮੇਤ ਹਾਜ਼ਰ ਸਨ।ਇਸ ਸਮੇਂ ਰਾਕੇਸ਼ ਗੁਰਦਾਸਪੁਰ, ਦਵਿੰਦਰ ਸਿੰਘ ਸੰਗਰੂਰ, ਜਸਵੀਰ ਸਿੰਘ ਪਟਿਆਲਾ, ਯਾਦਵਿੰਦਰ ਸਿੰਘ ਮੋਗਾ, ਗੁਰਪ੍ਰੀਤ ਸਿੱਧੂ ਪਟਿਆਲਾ, ਮਨਦੀਪ ਸਿੱਧੂ ਪਰਿਵਾਰਾਂ ਸਮੇਤ ਹਾਜ਼ਰ ਸਨ। ਆਗੂਆਂ ਵੱਲੋਂ ਇਹ ਗੱਲ ਸਪਸ਼ਟ ਕਹੀ ਗਈ ਕਿ ਉਹ ਆਪਣੀਆ ਹੱਕੀ ਮੰਗਾਂ ਹੱਲ ਕਰਵਾਏ ਬਿਨਾਂ ਜਾਂ ਰੈਲੀ ਕੀਤੇ ਬਿਨਾਂ ਇਸ ਹਲਕੇ ਵਿੱਚੋਂ ਨਹੀਂ ਜਾਣਗੇ।