- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੈਂਕੀ ’ਤੇ ਬੇਹੋਸ਼ ਹੋਈ ਚਰਨਜੀਤ ਕੌਰ ਨੂੰ ਉਸਦੇ ਸਾਥੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਹੇਠਾਂ ਉਤਾਰਿਆ ਗਿਆ ਤੇ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ। ਚਰਨਜੀਤ ਕੌਰ ਦੀ ਸਿਹਤ ਵਿਗੜਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ 29 ਜੂਨ ਨੂੰ ਸੀਐੱਮ ਹਾਊਸ ਵਿਖੇ ਪੈਨਲ ਮੀਟਿੰਗ ਦਾ ਲਿਖਤੀ ਪੱਤਰ ਦਿੱਤਾ ਗਿਆ।

ਪਰਗਟ ਸਿੰਘ, ਪੰਜਾਬੀ ਜਾਗਰਣ ਪਟਿਆਲਾ : ਰਾਜਿੰਦਰਾ ਹਸਪਤਾਲ ਸਮੇਤ ਸੂਬੇ ਭਰ ’ਚੋਂ ਪਹੁੰਚੇ ਕਰੋਨਾ ਯੋਧਿਆਂ ਵੱਲੋਂ ਕਰੋਨਾ ਯੋਧਾ ਸੰਘਰਸ਼ ਮੋਰਚਾ, ਪੰਜਾਬ ਦੇ ਬੈਨਰ ਹੇਠ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਨੇੜੇ ਪਾਣੀ ਦੀ ਟੈਂਕੀ ’ਤੇ ਬੈਠੇ 4 ਕਰੋਨਾ ਯੋਧਿਆਂ 'ਚੋਂ ਮੰਗਲਵਾਰ ਦੁਪਹਿਰ ਵੇਲੇ ਕਰੋਨਾ ਯੋਧਾ ਸੰਘਰਸ਼ ਮੋਰਚਾ ਪੰਜਾਬ ਦੀ ਪ੍ਰਧਾਨ ਚਰਨਜੀਤ ਕੌਰ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਹ ਉੱਥੇ ਹੀ ਬੇਹੋਸ਼ ਹੋ ਗਈ। ਨਾਲ ਬੈਠੇ ਸਾਥੀਆਂ ਵੱਲੋਂ ਪ੍ਰਸ਼ਾਸਨਕ ਨੂੰ ਸੂਚਿਤ ਕਰਨ ਤੇ ਸਿਹਤ ਵਿਭਾਗ ਦੇ ਨੁਮਾਇੰਦੇ ਧਰਨੇ ਵਾਲੀ ਥਾਂ ’ਤੇ ਪੁੱਜੇ।
ਟੈਂਕੀ ’ਤੇ ਬੇਹੋਸ਼ ਹੋਈ ਚਰਨਜੀਤ ਕੌਰ ਨੂੰ ਉਸਦੇ ਸਾਥੀਆਂ ਵੱਲੋਂ ਬੜੀ ਮੁਸ਼ੱਕਤ ਨਾਲ ਹੇਠਾਂ ਉਤਾਰਿਆ ਗਿਆ ਤੇ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ। ਚਰਨਜੀਤ ਕੌਰ ਦੀ ਸਿਹਤ ਵਿਗੜਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ 29 ਜੂਨ ਨੂੰ ਸੀਐੱਮ ਹਾਊਸ ਵਿਖੇ ਪੈਨਲ ਮੀਟਿੰਗ ਦਾ ਲਿਖਤੀ ਪੱਤਰ ਦਿੱਤਾ ਗਿਆ। ਇਸ ਭਰੋਸੇ ਦੇ ਆਧਾਰ 'ਤੇ ਪਾਣੀ ਦੀ ਟੈਂਕੀ ਉੱਤੇ ਚੱਲ ਰਿਹਾ ਸੰਘਰਸ਼ ਅਸਥਾਈ ਤੌਰ 'ਤੇ ਸਮਾਪਤ ਕੀਤਾ ਗਿਆ ਹੈ। ਹਾਲਾਂਕਿ ਸੜਕ ਉੱਤੇ ਚੱਲ ਰਿਹਾ ਕਰੋਨਾ ਯੋਧਿਆਂ ਦਾ ਧਰਨਾ ਪਹਿਲਾਂ ਵਾਂਗ ਜਾਰੀ ਰਿਹਾ।