- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਪੀੜਤ ਔਰਤ ਨੇ ਇਸ ਘਿਨਾਉਣੇ ਕਾਰੇ ਦਾ ਵਿਰੋਧ ਕੀਤਾ ਤਾਂ ਸਹੁਰੇ ਪਰਿਵਾਰ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜਮਾਂ ਨੇ ਉਸ ਨੂੰ ਜਾਤੀ ਪ੍ਰਤੀ ਭੱਦੇ ਅਤੇ ਅਪਸ਼ਬਦ ਬੋਲੇ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਉਸਦੇ ਮਾਸੜ ਕ੍ਰਿਸ਼ਨ ਕੁਮਾਰ ਕੋਲੋਂ 1.50 ਲੱਖ ਰੁਪਏ ਵਿੱਚ ਖ਼ਰੀਦਿਆ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਜੁਲਕਾਂ ਅਧੀਨ ਇਕ ਲੜਕੀ ਨੂੰ ਮਾਸੜ ਵਲੋਂ ਵੇਚਣ ਤੇ ਪਤੀ ਅਤੇ ਦਿਓਰ ਦੋਹਾਂ ਵਲੋਂ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇੱਕ ਕਲਯੁਗੀ ਮਾਸੜ ਵੱਲੋਂ ਆਪਣੀ ਹੀ ਭਾਣਜੀ ਨੂੰ ਡੇਢ ਲੱਖ ਰੁਪਏ ਵਿੱਚ ਵੇਚਣ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਦੋਸ਼ ਹੇਠ ਥਾਣਾ ਜੁਲਕਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਹਰਿਆਣਾ ਵਿਚ ਆਪਣੇ ਮਾਸੜ ਕ੍ਰਿਸ਼ਨ ਕੁਮਾਰ ਦੇ ਕੋਲ ਰਹਿੰਦੀ ਸੀ। ਉਸਦੇ ਮਾਸੜ ਨੇ ਉਸਦੀ ਮਰਜ਼ੀ ਦੇ ਖ਼ਿਲਾਫ਼ ਧੱਕੇਸ਼ਾਹੀ ਨਾਲ ਉਸਦਾ ਵਿਆਹ ਰਾਹੁਲ ਨਾਮ ਦੇ ਨੌਜਵਾਨ ਨਾਲ ਕਰ ਦਿੱਤਾ, ਜੋ ਕਿ ਥਾਣਾ ਜੁਲਕਾ ਦੇ ਪਿੰਡ ਈਸ਼ਰਹੇੜੀ ਦਾ ਰਹਿਣ ਵਾਲਾ ਹੈ। ਪੀੜਤਾ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਉਸ ਨੂੰ ਇੱਕ ਭਿਆਨਕ ਸੱਚਾਈ ਦਾ ਪਤਾ ਲੱਗਾ। ਜਦੋਂ ਉਹ ਰਾਤ ਨੂੰ ਸੌਂਦੀ ਸੀ ਤਾਂ ਉਸਦੇ ਕੋਲ ਉਸਦਾ ਪਤੀ ਰਾਹੁਲ ਹੁੰਦਾ ਸੀ, ਪਰ ਜਦੋਂ ਉਹ ਸਵੇਰੇ ਉੱਠਦੀ ਸੀ ਤਾਂ ਉਸਦਾ ਦਿਓਰ ਅਮਨ ਉਸਦੇ ਬਿਸਤਰ 'ਤੇ ਹੁੰਦਾ ਸੀ। ਇਹ ਸਿਲਸਿਲਾ ਰੋਜ਼ਾਨਾ ਚੱਲਣ ਲੱਗ ਪਿਆ। ਪੀੜਤਾ ਅਨੁਸਾਰ ਉਸਨੂੰ ਇਹ ਵੀ ਨਹੀ ਪਤਾ ਕਿ ਉਸਦੇ ਕੁੱਖ ਵਿੱਚ ਪਲ ਰਿਹਾ ਬੱਚਾ ਪਤੀ ਦਾ ਹੈ ਜਾਂ ਦਿਓਰ ਦਾ ਹੈ।
ਡੇਢ ਲੱਖ 'ਚ ਖ਼ਰੀਦਣ ਦਾ ਖੁਲਾਸਾ
ਜਦੋਂ ਪੀੜਤ ਔਰਤ ਨੇ ਇਸ ਘਿਨਾਉਣੇ ਕਾਰੇ ਦਾ ਵਿਰੋਧ ਕੀਤਾ ਤਾਂ ਸਹੁਰੇ ਪਰਿਵਾਰ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜਮਾਂ ਨੇ ਉਸ ਨੂੰ ਜਾਤੀ ਪ੍ਰਤੀ ਭੱਦੇ ਅਤੇ ਅਪਸ਼ਬਦ ਬੋਲੇ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਉਸਦੇ ਮਾਸੜ ਕ੍ਰਿਸ਼ਨ ਕੁਮਾਰ ਕੋਲੋਂ 1.50 ਲੱਖ ਰੁਪਏ ਵਿੱਚ ਖ਼ਰੀਦਿਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ, ਸਭ ਤੋਂ ਪਹਿਲਾਂ 15 ਜੂਨ 2026 ਨੂੰ ਥਾਣਾ ਬਲਦੇਵ ਨਗਰ, ਅੰਬਾਲਾ ਹਰਿਆਣਾ ਵਿਖੇ ਜ਼ੀਰੋ ਐਫ.ਆਈ.ਆਰ ਦਰਜ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਮਾਸੜ ਕ੍ਰਿਸ਼ਨ ਕੁਮਾਰ ਵਾਸੀ ਹਰਿਆਣਾ, ਪਤੀ ਰਾਹੁਲ, ਦਿਓਰ ਅਮਨ, ਸਹੁਰਾ ਰਾਜ ਕੁਮਾਰ ਅਤੇ ਸੱਸ ਅੰਗੂਰੀ ਦੇਵੀ ਵਾਸੀ ਈਸ਼ਰਹੇੜੀ ਖਿਲਾਫ ਐਸ.ਸੀ./ਐਸ.ਟੀ. ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।