- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਦੀ ਤਰਜੀਹ ਹਮੇਸ਼ਾ ਲੰਬੀ ਪਾਰੀ ਖੇਡਣ ਤੇ ਟੀਮ ਲਈ ਮਜ਼ਬੂਤ ਨੀਂਹ ਤਿਆਰ ਕਰਨ ਦੀ ਰਹਿੰਦੀ ਹੈ। ਉਸ ਦੇ ਵੱਡੇ ਭਰਾ, ਮਾਤਾ-ਪਿਤਾ ਤੇ ਚਾਚਾ-ਚਾਚੀ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ। ਉਨ੍ਹਾਂ ਆਖਿਆ ਕਿ ਉਹ ਬਚਪਨ ਤੋਂ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਫਾਲੋ ਕਰਦਾ ਆ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਨਾਲ ਜੁੜੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਵੀ ਉਲਸ ਦੇ ਆਦਰਸ਼ ਹਨ। ਉਸ ਨੇ ਕਿਹਾ ਕਿ ਭਾਰਤ ਦੀ ਜਰਸੀ ਪਹਿਨਣਾ ਕਿਸੇ ਵੀ ਖਿਡਾਰੀ ਲਈ ਮਾਣ ਦੀ ਗੱਲ ਹੁੰਦੀ ਹੈ ਤੇ ਉਸ ਦਾ ਸੁਪਨਾ ਹੈ ਕਿ ਇੱਕ ਦਿਨ ਉਹ ਵੀ ਭਾਰਤੀ ਟੀਮ ਲਈ ਖੇਡੇ ਤੇ ਦੇਸ਼ ਦਾ ਨਾਂ ਰੌਸ਼ਨ ਕਰੇ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੀ ਕ੍ਰਿਕਟ ਨਰਸਰੀ ਤੋਂ ਇੱਕ ਹੋਰ ਪ੍ਰਤਿਭਾ ਰਾਸ਼ਟਰੀ ਕ੍ਰਿਕਟ ਮੰਚ ’ਤੇ ਆਪਣੀ ਚਮਕ ਬਿਖੇਰਨ ਲਈ ਤਿਆਰ ਹੈ। ਨੇੜਲੇ ਸ਼ਹਿਰ ਸਨੌਰ ਦੇ ਨੌਜਵਾਨ ਓਪਨਰ ਬੱਲੇਬਾਜ਼ ਸਾਗਰ ਵਿਰਕ ਦੀ ਚੋਣ ਭਾਰਤੀ ਅੰਡਰ-19 ਕ੍ਰਿਕਟ ਟੀਮ ’ਚ ਹੋਈ ਹੈ। ਆਉਣ ਵਾਲੀ 4 ਜੁਲਾਈ ਤੋਂ ਸ੍ਰੀਲੰਕਾ ’ਚ ਸ਼ੁਰੂ ਹੋਣ ਵਾਲੀ 3 ਦਿਨਾ ਵਨਡੇ ਤੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਸਾਗਰ ਭਾਰਤੀ ਟੀਮ ਦਾ ਹਿੱਸਾ ਹੋਣਗੇ ਤੇ ਓਪਨਰ ਬੱਲੇਬਾਜ਼ ਵਜੋਂ ਮੈਦਾਨ ’ਚ ਉਤਰਨਗੇ। ਇਸ ਪ੍ਰਾਪਤੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਸਗੋਂ ਪੂਰੇ ਪਟਿਆਲਾ ਤੇ ਪੰਜਾਬ ਦੇ ਕ੍ਰਿਕਟ ਜਗਤ ’ਚ ਖੁਸ਼ੀ ਦੀ ਲਹਿਰ ਹੈ।
ਬਚਪਨ ਤੋਂ ਹੀ ਕ੍ਰਿਕਟ ਨੂੰ ਆਪਣਾ ਜਜ਼ਬਾ ਬਣਾਉਣ ਵਾਲੇ ਸਾਗਰ ਦਾ ਮੰਨਣਾ ਹੈ ਕਿ ਕ੍ਰਿਕਟ ਸਿਰਫ਼ ਵੱਡੇ ਸ਼ਾਟ ਖੇਡਣ ਦੀ ਖੇਡ ਨਹੀਂ ਸਗੋਂ ਧੀਰਜ, ਤਕਨੀਕ ਤੇ ਲੰਬੀਆਂ ਪਾਰੀਆਂ ਖੇਡਣ ਦੀ ਕਲਾ ਵੀ ਹੈ। ਇਹੀ ਕਾਰਨ ਹੈ ਕਿ ਉਹ ਆਪਣੀ ਬੱਲੇਬਾਜ਼ੀ ’ਚ ਤਕਨੀਕੀ ਮਜ਼ਬੂਤੀ ਤੇ ਲੰਬੇ ਸਮੇਂ ਤੱਕ ਕ੍ਰੀਜ਼ ’ਤੇ ਟਿਕੇ ਰਹਿਣ ਨੂੰ ਤਰਜੀਹ ਦਿੰਦੇ ਹਨ।
ਸਾਗਰ ਵਿਰਕ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚੋਣ ਦੀ ਖ਼ਬਰ ਸਭ ਤੋਂ ਪਹਿਲਾਂ ਉਸ ਦੇ ਵੱਡੇ ਭਰਾ ਮਨਵੀਰ ਵਿਰਕ ਨੇ ਦਿੱਤੀ, ਜੋਕਿ ਉਸ ਦੇ ਕ੍ਰਿਕਟ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਕ੍ਰਿਕਟ ਅਕੈਡਮੀ ਆਫ਼ ਪਟਿਆਲਾ ’ਚ ਕੋਚ ਹਿਮਾਂਸ਼ੂ ਚਾਵਲਾ ਤੇ ਭਵਿਸ਼ ਗੋਇਲ ਦੀ ਰਹਿਨੁਮਾਈ ਹੇਠ ਸਿਖਲਾਈ ਲਈ ਹੈ। ਪਿਛਲੇ 5 ਸਾਲਾਂ ਤੋਂ ਉਹ ਨਿਯਮਿਤ ਤੌਰ ’ਤੇ ਅਕੈਡਮੀ ’ਚ ਸਿਖਲਾਈ ਲੈ ਰਿਹਾ ਹੈ। ਖ਼ਾਸ ਕਰ ਕੇ ਹਿਮਾਂਸ਼ੂ ਚਾਵਲਾ ਨੇ ਉਸ ਦੀਆਂ ਤਕਨੀਕੀ ਕਮੀਆਂ ਦੂਰ ਕਰਨ ਤੇ ਬੱਲੇਬਾਜ਼ੀ ਨੂੰ ਬਿਹਤਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਸ ਦੀ ਤਰਜੀਹ ਹਮੇਸ਼ਾ ਲੰਬੀ ਪਾਰੀ ਖੇਡਣ ਤੇ ਟੀਮ ਲਈ ਮਜ਼ਬੂਤ ਨੀਂਹ ਤਿਆਰ ਕਰਨ ਦੀ ਰਹਿੰਦੀ ਹੈ। ਉਸ ਦੇ ਵੱਡੇ ਭਰਾ, ਮਾਤਾ-ਪਿਤਾ ਤੇ ਚਾਚਾ-ਚਾਚੀ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ। ਉਨ੍ਹਾਂ ਆਖਿਆ ਕਿ ਉਹ ਬਚਪਨ ਤੋਂ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਫਾਲੋ ਕਰਦਾ ਆ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਨਾਲ ਜੁੜੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਵੀ ਉਲਸ ਦੇ ਆਦਰਸ਼ ਹਨ। ਉਸ ਨੇ ਕਿਹਾ ਕਿ ਭਾਰਤ ਦੀ ਜਰਸੀ ਪਹਿਨਣਾ ਕਿਸੇ ਵੀ ਖਿਡਾਰੀ ਲਈ ਮਾਣ ਦੀ ਗੱਲ ਹੁੰਦੀ ਹੈ ਤੇ ਉਸ ਦਾ ਸੁਪਨਾ ਹੈ ਕਿ ਇੱਕ ਦਿਨ ਉਹ ਵੀ ਭਾਰਤੀ ਟੀਮ ਲਈ ਖੇਡੇ ਤੇ ਦੇਸ਼ ਦਾ ਨਾਂ ਰੌਸ਼ਨ ਕਰੇ।
ਸਾਗਰ ਵਿਰਕ ਨੇ ਦੱਸਿਆ ਕਿ ਉਸ ਨੇ ਹੁਣ ਤੱਕ ਪੰਜਾਬ ਵੱਲੋਂ ਕੂਚ ਬਿਹਾਰ ਟਰਾਫੀ ’ਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼, ਪੰਜਾਬ ਵੱਲੋਂ ਵੀਨੂ ਮਾਂਕੜ ਟਰਾਫੀ ’ਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼, ਭਾਰਤ-ਬੀ ਟੀਮ ਲਈ ਪ੍ਰਤਿਸ਼ਠਿਤ ਚੈਲੇਂਜਰ ਟਰਾਫੀ ’ਚ ਨੁਮਾਇੰਦਗੀ ਤੇ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ ਹਾਈ ਪਰਫਾਰਮੈਂਸ ਕੈਂਪ ਲਈ ਚੋਣ ਉਪਲੱਬਧੀਆ ਹਾਸਲ ਕੀਤੀਆਂ ਹਨ।